Singer Gurnam Bhullar village panchayat elections in full swing what expectations of villagers hdb – News18 ਪੰਜਾਬੀ

ਪੰਜਾਬ ਦਾ ਕੋਈ ਹੀ ਪਿੰਡ ਹੋਵੇਗਾ ਜਿੱਥੇ ਪੰਚਾਇਤੀ ਚੋਣਾਂ ਦਾ ਸ਼ੋਰ ਨਾ ਸੁਣਾਈ ਦੇਵੇ, ਇਸ ਤੋਂ ਗਾਇਕ ਗੁਰਨਾਮ ਭੁੱਲਰ ਦਾ ਪਿੰਡ ਕਮਾਲਵਾਲਾ ਵੀ ਅਛੂਤਾ ਨਹੀਂ ਰਿਹਾ। ਨਿਊਜ਼18 ਦੀ ਟੀਮ ਨੇ ਪਿੰਡ ਦੇ ਲੋਕਾਂ ਨਾਲ ਖ਼ਾਸ ਗੱਲਬਾਤ ਕੀਤੀ, ਇਸ ਦੌਰਾਨ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ’ਚ ਏਸ਼ੀਆ ਦਾ ਨੰ. 1 ਵਾਟਰ ਵਰਕਸ ਹੈ, ਜਿਸ ਦੁਆਰਾ ਤਕਰੀਬਨ 25 ਹੋਰਨਾਂ ਪਿੰਡਾਂ ਨੂੰ ਪਾਣੀ ਸਪਲਾਈ ਕੀਤਾ ਜਾਂਦਾ ਸੀ।
ਇਹ ਵੀ ਪੜ੍ਹੋ:
ਨੂੰਹ ਨੇ ਆਸ਼ਕ ਨਾਲ ਮਿਲ ਕੀਤਾ ਸਹੁਰੇ ਦਾ ਕਤਲ… ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਤੋਂ ਬਾਅਦ ਖੁੱਲਿਆ ਰਾਜ਼
ਪਰ ਹੁਣ ਨਵੇਂ ਟਿਊਬਵੈਲ ਲੱਗਣ ਨਾਲ ਪਾਣੀ ਦੀ ਸਪਲਾਈ ’ਚ ਸਹੂਲਤਾਂ ਵਧੀਆ ਹੋਈਆਂ ਹਨ। ਅਤੇ ਪਿੰਡ ਕਮਾਲਵਾਲਾ ਪਾਕਿਸਤਾਨ ਦੇ ਬਾਰਡਰ ’ਤੇ ਪੈਂਦਾ ਹੈ। ਪਿੰਡ ਵਾਲਿਆਂ ਨੇ ਇਸ ਵਾਰ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਕੀਤੀ ਹੈ ਅਤੇ ਲੋਕ ਮਿਲਜੁਲ ਕੇ ਰਹਿੰਦੇ ਹਨ।
ਹਾਲਾਂਕਿ ਪਿੰਡ ਵਾਲਿਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਦੀ ਤਾਰੀਫ਼ ਕੀਤੀ, ਜਿਸ ਤੋਂ ਝਲਕ ਰਿਹਾ ਸੀ ਕਿ ਲੋਕਾਂ ’ਚ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਕਾਇਮ ਹੈ।
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।