Power Outage- ਹਨੇਰੇ ਵਿੱਚ ਡੁੱਬਾ ਪੂਰਾ ਦੇਸ਼, ਜਾਣੋ ਕਦੋਂ ਬਹਾਲ ਹੋਵੇਗੀ ਬਿਜਲੀ, ਮੰਤਰੀ ਦਾ ਵੱਡਾ ਬਿਆਨ…

ਇਕ ਬਾਂਦਰ ਸ਼੍ਰੀਲੰਕਾ ਲਈ ਮੁਸੀਬਤ ਬਣ ਗਿਆ। ਸ਼੍ਰੀਲੰਕਾ ਵਿਚ ਐਤਵਾਰ ਤੋਂ ਪੂਰੇ ਦੇਸ਼ ‘ਚ ਬਿਜਲੀ ਗੁੱਲ ਹੈ। ਇਸ ਪਿੱਛੇ ਬਹੁਤ ਹੀ ਅਜੀਬ ਕਾਰਨ ਸੀ। ਦੇਸ਼ ਵਿੱਚ ਅਚਾਨਕ ਇਹ ਬਿਜਲੀ ਸੰਕਟ ਇੱਕ ਅਜਿਹੇ ਕਾਰਨ ਨਾਲ ਵਾਪਰਿਆ ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਦਰਅਸਲ, ਭਾਰਤ ਦੇ ਗੁਆਂਢੀ ਦੇਸ਼ ਵਿੱਚ ਅਚਾਨਕ ਬਿਜਲੀ ਗੁੱਲ ਹੋਣ ਪਿੱਛੇ ਇੱਕ ਬਾਂਦਰ ਦਾ ‘ਹੱਥ’ ਸੀ। ਰਾਤ ਕਰੀਬ 11:30 ਵਜੇ ਬਾਂਦਰ ਸ਼੍ਰੀਲੰਕਾ ਦੇ ਇੱਕ ਪਾਵਰ ਗਰਿੱਡ ਸਬ-ਸਟੇਸ਼ਨ ਵਿੱਚ ਦਾਖਲ ਹੋਇਆ ਅਤੇ ਪੂਰੇ ਦੇਸ਼ ਦੀ ਬਿਜਲੀ ਗੁੱਲ ਕਰ ਦਿੱਤੀ। ਕਈ ਘੰਟਿਆਂ ਪਿੱਛੋਂ ਵੀ ਬਿਜਲੀ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਸਕੀ। ਊਰਜਾ ਮੰਤਰੀ ਕੁਮਾਰਾ ਜੈਕੋਡੀ ਨੇ ਕਿਹਾ, ‘ਇਕ ਬਾਂਦਰ ਸਾਡੇ ਗਰਿੱਡ ਟਰਾਂਸਫਾਰਮਰ ਦੇ ਸੰਪਰਕ ‘ਚ ਆਇਆ, ਜਿਸ ਨਾਲ ਸਿਸਟਮ ‘ਚ ਅਸੰਤੁਲਨ ਪੈਦਾ ਹੋ ਗਿਆ।’ ਉਨ੍ਹਾਂ ਦੱਸਿਆ ਕਿ ਇਹ ਘਟਨਾ ਦੱਖਣੀ ਕੋਲੰਬੋ ਦੇ ਉਪਨਗਰ ਵਿੱਚ ਵਾਪਰੀ।
ਮੰਤਰੀ ਨੇ ਕਿਹਾ, ‘ਇੰਜੀਨੀਅਰ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਜਲਦੀ ਤੋਂ ਜਲਦੀ ਸੇਵਾ ਨੂੰ ਬਹਾਲ ਕੀਤਾ ਜਾ ਸਕੇ।’ ਕੁਝ ਖੇਤਰਾਂ ਵਿੱਚ ਬਿਜਲੀ ਬਹਾਲ ਕੀਤੀ ਗਈ ਸੀ, ਪਰ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਆਊਟੇਜ ਕਦੋਂ ਤੱਕ ਰਹੇਗਾ। ਸੇਲੋਨ ਇਲੈਕਟ੍ਰੀਸਿਟੀ ਬੋਰਡ (ਸੀਈਬੀ) ਦੀ ਵੈਬਸਾਈਟ ‘ਤੇ ਇੱਕ ਐਮਰਜੈਂਸੀ ਨੋਟਿਸ ਪੋਸਟ ਕੀਤਾ ਗਿਆ ਸੀ, ਜਿਸ ਵਿਚ ਲਿਖਿਆ ਗਿਆ ਸੀ, ‘ਅਸੀਂ ਬਿਜਲੀ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਹੋਈ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ ਅਤੇ ਤੁਹਾਡੇ ਧੀਰਜ ਲਈ ਧੰਨਵਾਦ ਕਰਦੇ ਹਾਂ। ਸੀਈਬੀ ਨੇ ਸ਼੍ਰੀਲੰਕਾ ਵਿੱਚ ਬਿਜਲੀ ਕੱਟ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ।’
ਸੋਸ਼ਲ ਮੀਡੀਆ ਦੀ ਮਦਦ ਲਈ
ਬਿਜਲੀ ਬੰਦ ਹੋਣ ਤੋਂ ਤੁਰਤ ਬਾਅਦ ਬਹੁਤ ਸਾਰੇ ਨਾਗਰਿਕ ਇਹ ਜਾਣਨ ਲਈ ਰੈਡਿਟ ਉਤੇ ਗਏ ਕਿ ਕੀ ਹੋ ਰਿਹਾ ਹੈ। ਇਕ ਯੂਜ਼ਰ ਨੇ ਪੁੱਛਿਆ, ‘ਕੀ ਪੂਰੇ ਦੀਪ ਵਿਚ ਬਿਜਲੀ ਕੱਟ ਹੈ?’ ਲੋਕਾਂ ਨੇ ਪੁਸ਼ਟੀ ਕੀਤੀ ਕਿ ਕੋਲੰਬੋ, ਗਾਲੇ ਅਤੇ ਹੋਰ ਕਈ ਖੇਤਰਾਂ ਵਿੱਚ ਬਿਜਲੀ ਬਿਲਕੁਲ ਨਹੀਂ ਹੈ। ਬਹੁਤ ਸਾਰੇ ਲੋਕਾਂ ਨੇ ਵੱਧ ਤਾਪਮਾਨ ਦੇ ਦੌਰਾਨ ਕਈ ਘੰਟੇ ਬਿਜਲੀ ਕੱਟਾਂ ਦੀ ਸ਼ਿਕਾਇਤ ਕੀਤੀ। ਸ਼੍ਰੀਲੰਕਾ ਦੇ ਜ਼ਿਆਦਾਤਰ ਸ਼ਹਿਰੀ ਕੇਂਦਰਾਂ ਵਿੱਚ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਹੈ।
ਬਿਜਲੀ ਕੱਟ ਕਾਰਨ ਮੁਸ਼ਕਲਾਂ ਵਧ ਗਈਆਂ
ਬਹੁਤ ਸਾਰੇ ਲੋਕਾਂ ਨੇ ਇਸ ਬਾਰੇ ਸ਼ਿਕਾਇਤ ਕੀਤੀ ਕਿ ਦੇਸ਼ ਵਿਚ ਬਿਜਲੀ ਦੇ ਕੱਟ ਕਿੰਨੇ ਵਾਰ ਹੁੰਦੇ ਹਨ – ਖਾਸ ਕਰਕੇ ਵੀਕੈਂਡ ਉਤੇ। ਪਾਵਰ ਫੇਲ ਹੋਣ ਤੋਂ ਬਾਅਦ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਨਾਲ ਜੁੜੇ ਮੁੱਦਿਆਂ ਨੂੰ ਵੀ ਉਭਾਰਿਆ। ਲੋਕਾਂ ਨੇ ਦੱਸਿਆ ਕਿ ਇੰਟਰਨੈੱਟ ਕੁਨੈਕਟੀਵਿਟੀ ਵਿੱਚ ਕਮੀ ਆਈ ਹੈ। ਸ਼ਾਇਦ ਟਾਵਰਾਂ ਨੂੰ ਬਿਜਲੀ ਸਪਲਾਈ ਨਾ ਮਿਲਣ ਕਾਰਨ ਅਜਿਹਾ ਹੋਇਆ ਹੋਵੇਗਾ। ਇਸ ਤੋਂ ਇਲਾਵਾ ਬਿਜਲੀ ਕੱਟ ਕਾਰਨ ਪਾਣੀ ਦੀ ਕਮੀ ਵੀ ਦੇਖਣ ਨੂੰ ਮਿਲੀ।