19 ਸਾਲਾਂ ਬਾਅਦ ਪਰਦੇ ‘ਤੇ ਵਾਪਸੀ ਕਰ ਰਿਹਾ ਹੈ ‘ਸ਼ਕਤੀਮਾਨ’, ਟੀਜ਼ਰ ਸ਼ੇਅਰ ਕਰਕੇ ਮੁਕੇਸ਼ ਖੰਨਾ ਨੇ ਕੀਤਾ ਐਲਾਨ

‘ਸ਼ਕਤੀਮਾਨ’ 90 ਦੇ ਦਹਾਕੇ ‘ਚ ਸਭ ਤੋਂ ਮਸ਼ਹੂਰ ਸ਼ੋਅ ਸੀ। ਉਸ ਦੌਰ ‘ਚ ਸੁਪਰਹੀਰੋ ਸ਼ਕਤੀਮਾਨ ਨੇ ਬੱਚਿਆਂ ਦੇ ਦਿਲਾਂ ‘ਤੇ ਰਾਜ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸ਼ਕਤੀਮਾਨ ਦਾ ਮਸ਼ਹੂਰ ਕਿਰਦਾਰ ਮਸ਼ਹੂਰ ਅਭਿਨੇਤਾ ਮੁਕੇਸ਼ ਖੰਨਾ ਨੇ ਨਿਭਾਇਆ ਸੀ। ਹੁਣ ਇਸ ਸਬੰਧੀ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਪ੍ਰਸ਼ੰਸਕਾਂ ਕਾਫ਼ੀ ਖੁਸ਼ ਹੋਣਗੇ।
ਮੁਕੇਸ਼ ਖੰਨਾ ਸਟਾਰਰ ਆਈਕੋਨਿਕ ਸ਼ੋਅ ‘ਸ਼ਕਤੀਮਾਨ’ 19 ਸਾਲ ਦੇ ਲੰਬੇ ਸਮੇਂ ਬਾਅਦ ਜਲਦੀ ਹੀ ਵਾਪਸੀ ਕਰ ਰਿਹਾ ਹੈ। ਇਸ ਐਲਾਨ ਤੋਂ ਬਾਅਦ ਬੱਚਿਆਂ ਸਮੇਤ ਵੱਡਿਆਂ ਵਿੱਚ ਉਤਸ਼ਾਹ ਵਧ ਗਿਆ ਹੈ। ਇਸਦੀ ਜਾਣਕਾਰੀ ਖੁਦ ਮੁਕੇਸ਼ ਖੰਨਾ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਪੋਸਟ ਦੇ ਨਾਲ ਹੀ ਮੁਕੇਸ਼ ਖੰਨਾ ਨੇ ਕੈਪਸ਼ਨ ‘ਚ ਲਿਖਿਆ- ‘ਹੁਣ ਉਨ੍ਹਾਂ ਦੀ ਵਾਪਸੀ ਦਾ ਸਮਾਂ ਆ ਗਿਆ ਹੈ। ਸਾਡਾ ਪਹਿਲਾ ਭਾਰਤੀ ਸੁਪਰ ਟੀਚਰ- ਸੁਪਰ ਹੀਰੋ। ਹਾਂ! ਹਨੇਰਾ ਅਤੇ ਬੁਰਾਈ ਅੱਜ ਦੇ ਬੱਚਿਆਂ ‘ਤੇ ਹਾਵੀ ਹੋ ਰਹੀ ਹੈ… ਹੁਣ ਉਨ੍ਹਾਂ ਦੀ ਵਾਪਸੀ ਦਾ ਸਮਾਂ ਆ ਗਿਆ ਹੈ। ਉਹ ਸੁਨੇਹਾ ਲੈ ਕੇ ਪਰਤ ਰਹੇ ਹਨ। ਅੱਜ ਦੀ ਪੀੜ੍ਹੀ ਲਈ। ਉਨ੍ਹਾਂ ਦਾ ਸੁਆਗਤ ਕਰੋ।
ਦੱਸ ਦੇਈਏ ਕਿ ਦੂਰਦਰਸ਼ਨ ‘ਤੇ ਪ੍ਰਸਾਰਿਤ ਮੁਕੇਸ਼ ਖੰਨਾ ਸਟਾਰਰ ਸ਼ੋਅ ‘ਸ਼ਕਤੀਮਾਨ’ ਨੇ 1997 ਤੋਂ 2005 ਤੱਕ ਲੋਕਾਂ ਦਾ ਬਹੁਤ ਮਨੋਰੰਜਨ ਕੀਤਾ। ਇਸ ਦੇ 400 ਤੋਂ ਵੱਧ ਐਪੀਸੋਡ ਟੈਲੀਕਾਸਟ ਕੀਤੇ ਗਏ ਸਨ। ਹਾਲਾਂਕਿ ਹੁਣ ਸਾਲਾਂ ਬਾਅਦ ਇਹ ਸ਼ੋਅ ਫਿਰ ਤੋਂ ਪਰਦੇ ‘ਤੇ ਲੋਕਾਂ ਦਾ ਮਨੋਰੰਜਨ ਕਰਦਾ ਨਜ਼ਰ ਆਵੇਗਾ, ਜਿਸ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।
- First Published :