International
ਲਾਲ ਬੱਤੀ 'ਤੇ ਖੜ੍ਹੀਆਂ ਸਨ ਗੱਡੀਆਂ, ਅਚਾਨਕ ਅਸਮਾਨ ਤੋਂ ਡਿੱਗਿਆ ਜਹਾਜ਼, ਵੇਖੋ ਵੀਡੀਓ

Brazil Plane crash: ਬ੍ਰਾਜ਼ੀਲ ਦੇ ਸਾਓ ਪਾਓਲੋ ‘ਚ ਇਕ ਛੋਟਾ ਜਹਾਜ਼ ਸੜਕ ਉਤੇ ਕ੍ਰੈਸ਼ ਹੋ ਗਿਆ। ਇਸ ਕਾਰਨ ਜਹਾਜ਼ ‘ਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਜਹਾਜ਼ ਹਾਦਸਾ ਸ਼ੁੱਕਰਵਾਰ ਸਵੇਰੇ ਬਾਰਰਾ ਫੁੰਡਾ ਖੇਤਰ ਵਿੱਚ ਅਵੇਨੀਡਾ ਮਾਰਕੇਸ ਡੇ ਸਾਓ ਵਿਸੇਂਟ ਨਾਮਕ ਇੱਕ ਪ੍ਰਮੁੱਖ ਸੜਕ ਉੱਤੇ ਵਾਪਰਿਆ। ਜਹਾਜ਼ ਪੋਰਟੋ ਅਲੇਗਰੇ ਜਾ ਰਿਹਾ ਸੀ। ਹਾਦਸੇ ਦੌਰਾਨ ਉਹ ਇੱਕ ਜਨਤਕ ਬੱਸ ਨਾਲ ਟਕਰਾ ਗਿਆ ਅਤੇ ਅੱਗ ਦੀ ਲਪੇਟ ਵਿੱਚ ਆ ਗਿਆ।