Collision between high speed car and Activa Two wheeler driver died in the accident hdb – News18 ਪੰਜਾਬੀ

ਨੈਸ਼ਨਲ ਹਾਈਵੇ ਤੇ ਪਿੰਡ ਭਾਰਤਗੜ ਸਰਸਾ ਨੰਗਲ ਪੁਲ ਦੇ ਕੋਲ ਐਕਟੀਵਾ ਤੇ ਕਾਰ ਦੀ ਟੱਕਰ ਵਿੱਚ ਐਕਟਿਵਾ ਸਵਾਰ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚ ਕੇ ਐਸਐਸਐਫ ਦੀ ਟੀਮ ਨੇ ਐਕਟੀਵਾ ਸਵਾਰ ਵਿਅਕਤੀ ਨੂੰ 108 ਅਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਇਸ ਐਕਟੀਵਾ ਸਵਾਰ ਵਿਅਕਤੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਹ ਵੀ ਪੜ੍ਹੋ:
ਪਿੰਡ ਦੇ ਲੋਕਾਂ ਅਤੇ ਪੰਚਾਇਤ ਅਫ਼ਸਰਾਂ ਵਿਚਾਲੇ ਤਿੱਖੀ ਬਹਿਸ… ਚੋਣਾਂ ਤੋਂ ਪਹਿਲਾਂ ਧਾਂਦਲੀ ਦੇ ਆਰੋਪ
ਐਕਟਿਵਾ ਸਵਾਰ ਵਿਅਕਤੀ ਸਰਸਾ ਨੰਗਲ ਮੇਨ ਰੋਡ ਤੇ ਵੈਲਡਿੰਗ ਦੀ ਦੁਕਾਨ ਕਰਦਾ ਸੀ। ਉਹ ਘਰ ਤੋਂ ਦੁਕਾਨ ਵੱਲ ਨੂੰ ਹੀ ਆ ਰਿਹਾ ਸੀ ਕਿ ਕਾਰ ਜੋ ਕਿ ਸਵਾਰ ਹਿਮਾਚਲ ਦੇ ਸਰਕਾ ਘਾਟ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ। ਇਸ ਦੌਰਾਨ ਸਰਸਾ ਨੰਗਲ ਦੇ ਕੋਲ ਇਹ ਦਰਦਨਾਕ ਐਕਸੀਡੈਂਟ ਹੋ ਗਿਆ।
ਇਸ ਸਬੰਧੀ ਐਸਐਚਓ ਕੀਰਤਪੁਰ ਸਾਹਿਬ ਯਤਨ ਕਪੂਰ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸਰਸਾ ਨੰਗਲ ਦੇ ਕੋਲ ਜੋ ਸੜਕ ਹਾਦਸਾ ਹੋਇਆ ਹੈ ਉਹ ਸੜਕ ਹਾਦਸੇ ਵਿੱਚ ਬਲਬੀਰ ਸਿੰਘ ਨਾਮਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਸਾਡੇ ਵੱਲੋਂ ਹੁਣ ਪਰਚਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :