ਮੈਂ ਠੇਕੇ ਬੰਦ ਹੋਣ ਦਾ ਇੰਤਜ਼ਾਰ ਕਰ ਰਿਹਾ… ਦਿਲਜੀਤ ਦੋਸਾਂਝ ਨੇ ਨਵੇਂ ਗੀਤ ਨਾਲ ਫਿਰ ਕੱਸਿਆ ਤੰਜ

ਗਲੋਬਲ ਸਟਾਰ ਦਿਲਜੀਤ ਦੋਸਾਂਝ ਦਾ ਨਵਾਂ ਗੀਤ Tension ਰਿਲੀਜ਼ ਹੋਇਆ ਹੈ। ਜਿਸ ਦੇ ਬੋਲ ਚਰਚਾ ਵਿੱਚ ਬਣੇ ਹੋਏ ਹਨ। ਇਸ ਗੀਤ ਵਿੱਚ ਗਾਇਕ ਨੇ ਭਾਰਤ ਦੇ Dil-Luminati Tour ਦੇ ਸਰਕਾਰੀ ਨੋਟਿਸ ਦਾ ਜਵਾਬ ਦਿੱਤਾ ਹੈ।
ਦਰਅਸਲ ਦਿਲਜੀਤ ਦਾ ਗੀਤ ਟੈਂਸ਼ਨ ਦੀ ਸ਼ੁਰੂਆਤ ਪੰਜਾਬ ਦੇ ਪਿੰਡਾਂ ਵਿੱਚ ਇੱਕ ਸੱਥ ਤੋਂ ਹੋਈ, ਜਿੱਥੇ ਬਜ਼ੁਰਗ ਰੇਡੀਓ ਸੁਣ ਰਹੇ ਸਨ। ਰੇਡੀਓ ‘ਤੇ ਖ਼ਬਰ ਸੀ ਕਿ ਜਿਉਂ-ਜਿਉਂ ਇਹ ਹਾਲਾਤ ਜਾਰੀ ਹਨ, ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ, ਜਿਸ ਨਾਲ ਦਿਲਜੀਤ ਦੋਸਾਂਝ ਲਈ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਹੈ।
ਦਿਲਜੀਤ ਨੇ ਆਪਣੀ ਨਵੀਂ ਐਲਬਮ ਦੇ ਗੀਤ “ਟੈਂਸ਼ਨ” ਵਿੱਚ ਸ਼ਰਾਬ ਦਾ ਜ਼ਿਕਰ ਕੀਤਾ। ਜਿਸਦੀ ਲਾਈਨ “ਜੱਟ ਝੋਟਾ ਪੈਗ ਮੋਟਾ” ਬਹੁਤ ਵਾਇਰਲ ਹੋ ਰਹੀ ਹੈ। ਇਸੇ ਦਿਲਜੀਤ ਦੇ ਫੈਨ ਨੇ ਕਿਹਾ ਕਿ ਉਹ ਸੋਚਦਾ ਸੀ ਕਿ ਉਹ ਹੁਣ ਸ਼ਰਾਬ ‘ਤੇ ਗੀਤ ਨਹੀਂ ਗਾਉਣਗੇ। ਦਿਲਜੀਤ ਨੇ ਆਪਣੇ ਫੈਨ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਠੇਕੇ ਬੰਦ ਹੋਣ ਦਾ ਇੰਤਜ਼ਾਰ ਕਰ ਰਹੇ ਹਨ!
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਆਪਣੇ ਪੂਰੇ ਟੂਰ ਦੌਰਾਨ ਸੁਰਖੀਆਂ ਵਿੱਚ ਰਹੇ। ਪਹਿਲਾਂ ਉਨ੍ਹਾਂ ਨੂੰ ਟਿਕਟਾਂ ਦੀ ਕਾਲਾਬਾਜ਼ਾਰੀ ਦੇ ਦੋਸ਼ਾਂ ਨਾਲ ਨੋਟਿਸ ਭੇਜਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ਰਾਬ ਨੂੰ ਉਤਸ਼ਾਹਿਤ ਕਰਨ ਦੇ ਦੋਸ਼ਾਂ ਨਾਲ ਨੋਟਿਸ ਦਿੱਤਾ ਗਿਆ।
ਦਿਲਜੀਤ ਦੋਸਾਂਝ ਨੇ ਦਿਲ-ਲੁਮੀਨਾਟੀ ਟੂਰ ਦੇ ਤਹਿਤ ਭਾਰਤ ਦੇ 10 ਸ਼ਹਿਰਾਂ ਵਿੱਚ ਕੰਸਰਟ ਕੀਤੇ ਸਨ। ਇਹ ਸ਼ੋਅ ਅਕਤੂਬਰ ਵਿੱਚ ਸ਼ੁਰੂ ਹੋਏ ਅਤੇ ਦਸੰਬਰ ਤੱਕ ਚੱਲੇ। ਇਹ ਸ਼ੋਅ ਹੈਦਰਾਬਾਦ, ਅਹਿਮਦਾਬਾਦ, ਪੁਣੇ, ਕੋਲਕਾਤਾ, ਬੈਂਗਲੁਰੂ, ਇੰਦੌਰ, ਚੰਡੀਗੜ੍ਹ, ਗੁਹਾਟੀ, ਲਖਨਊ ਅਤੇ ਦਿੱਲੀ ਵਿੱਚ ਆਯੋਜਿਤ ਕੀਤੇ ਗਏ ਸਨ।