Entertainment

Parmish Verma ਨੂੰ ਮਿਲੀ ਧਮਕੀ, ਕੱਢੀਆਂ ਗਾਲ੍ਹਾਂ, ਪੰਜਾਬੀ ਗਾਇਕ ਨੇ ਲਈ ਜ਼ਿੰਮੇਵਾਰੀ, ਦੇਖੋ ਫੋਟੋ

ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਧਮਕੀ ਮਿਲੀ ਹੈੈ। ਇਸਦੀ ਜਿੰਮੇਵਾਰੀ ਗਾਇਕ ਮਨਪ੍ਰੀਤ ਮੰਨਾ ਨੇ ਲਈ ਹੈ। ਉਸ ਨੇ ਸ਼ੈਰੀ ਮਾਨ ਨਾਲ ਇੰਸਟਾਗ੍ਰਾਮ ਤੇ ਫੋਟੋ ਸ਼ੇਅਰ ਕਰਦੇ ਸਪੋਰਟ ਕਰਦਿਆਂ ਕਿਹਾ ਕੇ ਪਰਮੀਸ਼ ਵਰਮਾ ਦਾ ਸਿਸਟਮ ਜਲਦੀ ਕਰਾਂਗਾ। ਮਨਪ੍ਰੀਤ ਨੇ ਪਰਮੀਸ਼ ਨੂੰ ਗਾਲ੍ਹਾਂ ਵੀ ਕੱਢੀਆਂ।

News18

ਦੱਸ ਦੇਈਏ ਕਿ ਪਿਛਲੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਹਾਲਾਂਕਿ ਮਾਮਲੇ ਦੀ ਅਧਿਕਾਰਤ ਪੁਸ਼ਟੀ ਨੂੰ ਲੈਕੇ ਮਾਮਲਾ ਸਾਫ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਿਕ ਕੈਨੇਡਾ ਦੇ ਬਰੈਂਪਟਨ ’ਚ ਸਥਿਤ ਘਰ ਬਾਹਰ ਗੋਲੀਬਾਰੀ ਹੋਈ ਹੈ। ਫਾਈਰਿੰਗ ਦੀ ਜ਼ਿੰਮੇਵਾਰੀ ਗੈਂਗਸਟਰ ਗੁਰਜੰਟ ਜੰਟਾ ਨੇ ਇਕ ਕਥਿਤ ਫੇਸਬੁੱਕ ਪੋਸਟ ਜ਼ਰੀਏ ਲਈ ਹੈ। ਜਿਸਦੀ News18 ਪੁਸ਼ਟੀ ਨਹੀਂ ਕਰਦਾ।

ਇਸ਼ਤਿਹਾਰਬਾਜ਼ੀ

ਹੁਣ ਇਸ ਮਾਮਲੇ ਵਿਚ ਤਾਜ਼ਾ ਅਪਡੇਟ ਇਹ ਆਈ ਹੈ ਕਿ ਇਕ ਹੋਰ ਪੰਜਾਬੀ ਗਾਇਕ ਮਨਪ੍ਰੀਤ ਮੰਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਵੀਡੀਓ ਪੋਸਟ ਕਰਕੇ ਪ੍ਰੇਮ ਢਿੱਲੋਂ ਦੇ ਘਰ ਉਤੇ ਹੋਈ ਫਾਇਰਿੰਗ ਦੀ ਜਿੰਮੇਵਾਰੀ ਲਈ ਹੈ। ਵੀਡੀਓ ਵਿਚ ਮਨਪ੍ਰੀਤ ਮੰਨਾ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਐ ਕਿ ‘ਪ੍ਰੇਮ ਢਿੱਲੋਂ ਦੇ ਘਰ ‘ਤੇ ਹਮਲਾ ਅਸੀਂ ਕਰਵਾਇਆ’। ਹਾਲਾਂਕਿ ਮਨਪ੍ਰੀਤ ਮੰਨਾ ਦਾ ਪ੍ਰੇਮ ਢਿੱਲੋਂ ਨਾਲ ਵਿਵਾਦ ਕੋਈ ਨਵਾਂ ਨਹੀਂ ਹੈ। ਪਿਛਲੇ ਦਿਨੀਂ ਪ੍ਰੇਮ ਢਿੱਲੋਂ ਦੇ ਕੁਝ ਸਾਥੀ ਮਨਪ੍ਰੀਤ ਮੰਨਾ ਦੇ ਪਿੰਡ, ਉਸਦੇ ਘਰ ਵੀ ਜਾ ਕੇ ਆਏ ਸਨ।

ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ

ਇਸ ਤੋਂ ਪਹਿਲਾਂ ਗੁਰਜੰਟ ਜੰਟਾ ਨੇ ਵੀ ਹਮਲੇ ਦੀ ਜਿੰਮੇਵਾਰੀ ਲਈ ਸੀ। ਜੰਟਾ ਜੋ ਕਿ ਜੈਪਾਲ ਭੁੱਲਰ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਖਾਲਿਸਤਾਨੀ ਅੱਤਵਾਦੀ ਅਰਸ਼ ਡਾਲਾ ਦਾ ਕਰੀਬੀ ਹੈ, ਜੋ ਇਸ ਸਮੇਂ ਆਸਟ੍ਰੇਲੀਆ ਵਿੱਚ ਹੈ। ਪੋਸਟ ਵਿੱਚ ਪੰਜਾਬੀ ਮਿਊਂਜ਼ਿਕ ਇੰਡਸਟਰੀ ਦੇ ਵਧਦੇ ਪ੍ਰਭਾਵ ਅਤੇ ਸਿੱਧੂ ਮੂਸੇਵਾਲਾ, ਜੱਗੂ ਭਗਵਾਨਪੁਰੀਆ ਵਰਗੇ ਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਗੁਰਜੰਟ ਜੰਟਾ ਨੇ ਪ੍ਰੇਮ ਢਿੱਲੋਂ ਨੂੰ ਆਖਰੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਤਰੀਕੇ ਨਹੀਂ ਸੁਧਾਰਦਾ ਤਾਂ ਉਸਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button