45 ਲੱਖ ਲਾ ਕੇ ਅਮਰੀਕਾ ਗਿਆ 4 ਭੈਣਾਂ ਦਾ ਇਕੱਲਾ-ਇਕੱਲਾ ਭਰਾ ਹੋਇਆ ਡਿਪੋਰਟ, ਮਾਪਿਆਂ ਨੇ ਰੋ-ਰੋ ਦੱਸਿਆ ਕਿ ਮੈਕਸੀਕੋ ਬਾਰਡਰ ਪਾਰ ਕਰਦੇ ਹੀ…

ਬਹੁਤ ਸਾਰੇ ਲੋਕਾਂ ਲਈ American Dream ਹੁਣ ਸਿਰਫ਼ ਇੱਕ ਸੁਪਨਾ ਹੀ ਰਹਿ ਗਿਆ ਹੈ। ਡੋਨਾਲਡ ਟਰੰਪ ਦੀ ਵਾਪਸੀ ਉਨ੍ਹਾਂ ਲੋਕਾਂ ਲਈ ਇੱਕ ਬੁਰੇ ਸੁਪਨੇ ਵਾਂਗ ਹੈ ਜੋ ਡੌਂਕੀ ਰੂਟ ਰਾਹੀਂ ਅਮਰੀਕਾ ਪਹੁੰਚਦੇ ਹਨ। ਕਿਸ਼ਤੀ ਰਾਹੀਂ ਅਮਰੀਕਾ ਪਹੁੰਚੇ ਭਾਰਤੀਆਂ ਨੇ ਹੁਣ ਘਰ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਨੇ ਬੁੱਧਵਾਰ ਨੂੰ ਆਪਣੇ ਫੌਜੀ ਜਹਾਜ਼ ਦੀ ਵਰਤੋਂ ਕਰਕੇ 104 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਰਿਆਣਾ, ਪੰਜਾਬ ਅਤੇ ਗੁਜਰਾਤ ਤੋਂ ਸਨ। ਇਨ੍ਹਾਂ ਵਿੱਚੋਂ ਕੁਝ ਆਪਣੀ ਜ਼ਮੀਨ ਵੇਚ ਕੇ ਅਮਰੀਕਾ ਚਲੇ ਗਏ ਅਤੇ ਕੁਝ ਕਰਜ਼ਾ ਲੈ ਕੇ। ਇਨ੍ਹਾਂ ਡਿਪੋਰਟ ਕੀਤੇ ਲੋਕਾਂ ‘ਚੋਂ ਪੰਜਾਬ ਦੇ ਫਗਵਾੜਾ ਦਾ ਇੱਕ ਨੌਜਵਾਨਾਂ ਜਸਕਰਨ ਵੀ ਸ਼ਾਮਿਲ ਸੀ। ਜੋ 4 ਭੈਣਾਂ ਦਾ ਇਕੱਲਾ ਇਕੱਲਾ ਭਰਾ ਹੈ। ਪਰ ਹੁਣ ਇਸ ਨੌਜਵਾਨ ਦਾ ਅਮਰੀਕਾ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ।
ਨਿਊਜ਼ 18 ਪੰਜਾਬ ਦੀ ਟੀਮ ਇਸ ਨੌਜਵਾਨ ਦੇ ਘਰ ਪਹੁੰਚੀ। ਪਰਿਵਾਰ ਨੇ ਨਿਊਜ਼ 18 ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ 45 ਲੱਖ ਲੈ ਕੇ ਉਸਨੂੰ ਅਮਰੀਕਾ ਪਹੁੰਚਿਆ ਸੀ। ਉਹ ਦੁਬਈ ਦੋ ਢਾਈ ਮਹੀਨਾ ਰਿਹਾ ਅਤੇ ਫਿਰ ਕਈ ਦੇਸ਼ਾਂ ਤੋਂ ਹੋ ਕੇ ਮੈਕਸੀਕੋ ਬਾਰਡਰ ਤੇ ਪਹੁੰਚਿਆ ਸੀ। ਉਨ੍ਹਾਂ ਦੱਸਿਆ ਕਿ 25 ਜਨਵਰੀ ਤੋਂ ਬਾਅਦ ਉਸਨੂੰ ਮੈਕਸੀਕੋ ਦਾ ਬਾਰਡਰ ਪਾਰ ਕਰਦੇ ਸਮੇਂ ਫੜ੍ਹਿਆ ਗਿਆ ਸੀ। ਪਿਤਾ ਨੇ ਦੱਸਿਆ ਕਿ ਉਸ ਤੋਂ ਬਾਅਦ ਉਸ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਨੂੰ ਅਮਰੀਕਾ ਗਿਆ ਸੀ। ਜਦੋਂ ਉਨ੍ਹਾਂ ਨੂੰ ਪੁੱਤ ਦੇ ਡਿਪੋਰਟ ਹੋਣ ਦੀ ਖਬਰ ਮਿਲੀ ਤਾਂ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਸਾਡੇ 45 ਲੱਖ ਰੁਪਏ ਡੁੱਬ ਗਏ । ਜਸਕਰਨ ਦੇ ਪਿਤਾ ਨੇ ਦੱਸਿਆ ਕੇ ਉਨ੍ਹਾਂ ਕੋਲ ਬਹੁਤ ਜ਼ਮੀਨ ਵੀ ਨਹੀਂ ਹੈ। ਜਸਕਰਨ ਸਿੰਘ ਨੇ ਸਰਕਾਰ ਨੂੰ ਤੋਂ ਮਦਦ ਦੀ ਗੁਹਾਰ ਲਗਾਈ।