Punjab
ਬਠਿੰਡਾ ‘ਚ ਵੀ ਬਣਿਆ ‘ਆਪ’ ਦਾ ਮੇਅਰ… – News18 ਪੰਜਾਬੀ

ਬਠਿੰਡਾ ਨੂੰ ਨਵਾਂ ਮੇਅਰ ਮਿਲ ਗਿਆ ਹੈ। ਬਠਿੰਡਾ ਵਿੱਚ ਵੀ ਆਪ ਦਾ ਮੇਅਰ ਬਣ ਗਿਆ ਹੈ। ਪਦਮਜੀਤ ਮਹਿਤਾ ਬਠਿੰਡਾ ਦੇ ਨਵੇਂ ਮੇਅਰ ਬਣ ਗਏ ਹਨ। ਦੱਸ ਦੇਈਏ ਕਿ ਪਦਮਜੀਤ ਮਹਿਤਾ ਅਮਰਜੀਤ ਮਹਿਤਾ ਦੇ ਬੇਟੇ ਹਨ।
‘ਆਪ’ ਦੇ ਪਦਮਜੀਤ ਮਹਿਤਾ ਨੂੰ 50 ਵਿੱਚੋਂ 35 ਵੋਟਾਂ ਮਿਲੀਆਂ ਹਨ। ਜਿਸ ਕਾਰਨ ਉਹ ਨਵੇਂ ਮੇਅਰ ਬਣ ਗਏ ਹਨ। ਉਹ ਇੰਗਲੈਂਡ ਯੂਨੀਵਰਸਿਟੀ ਤੋਂ ਉੱਚ-ਵਿਦਿਆ ਹਾਸਿਲ ਕਰਕੇ ਆਏ ਹਨ।
ਇਸ਼ਤਿਹਾਰਬਾਜ਼ੀ