International

ਸਿੰਗਾਪੁਰ ‘ਚ ਭਾਰਤੀ ਮੂਲ ਦੇ 4 ਲੋਕਾਂ ‘ਤੇ ਮਾਮਲਾ ਦਰਜ, ਪੁਲਿਸ ਨਾਲ ਦੁਰਵਿਵਹਾਰ ਕਰਨ ਦੇ ਲੱਗੇ ਹਨ ਦੋਸ਼

ਸਿੰਗਾਪੁਰ ‘ਚ ਭਾਰਤੀ ਮੂਲ ਦੇ ਚਾਰ ਲੋਕਾਂ ‘ਤੇ ਇਕ ਪੁਲਿਸ ਅਧਿਕਾਰੀ ਨਾਲ ਬਦਸਲੂਕੀ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਹੈ। ‘ਚੈਨਲ ਨਿਊਜ਼ ਏਸ਼ੀਆ’ ਦੀ ਖ਼ਬਰ ਮੁਤਾਬਕ ਫੇਸਬੁੱਕ ‘ਤੇ ਦੋ ਮਿੰਟ ਦਾ ਵੀਡੀਓ ਪੋਸਟ ਕੀਤਾ ਗਿਆ ਹੈ, ਜਿਸ ਵਿਚ ਚਾਰੇ ਮੁਲਜ਼ਮਾਂ ਨੂੰ ਪੁਲਿਸ ਅਧਿਕਾਰੀ ਨਾਲ ਕਥਿਤ ਤੌਰ ‘ਤੇ ਅਪਸ਼ਬਦ ਬੋਲਦੇ ਦੇਖਿਆ ਜਾ ਸਕਦਾ ਹੈ। ਪੁਲਿਸ ਅਧਿਕਾਰੀ ਨਾਲ ਦੁਰਵਿਵਹਾਰ ਦਾ ਇਹ ਮਾਮਲਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਪਿਛਲੇ 3 ਦਿਨਾਂ ਵਿੱਚ ਇਸ ਵੀਡੀਓ ਨੂੰ 423,000 ਵਿਊ ਮਿਲ ਚੁੱਕੇ ਹਨ।

ਇਸ਼ਤਿਹਾਰਬਾਜ਼ੀ

ਖਬਰ ਮੁਤਾਬਕ ਚਾਰ ਮੁਲਜ਼ਮਾਂ ਮੁਹੰਮਦ ਡੀਨੋ ਮਾਰਸੀਆਨੋ ਅਬਦੁਲ ਵਹਾਬ (44), ਅਲੈਕਸ ਕੁਮਾਰ ਗਿਆਨਸੇਕਰਨ (37), ਮੁਹੰਮਦ ਯੂਸਫ ਮੁਹੰਮਦ ਯਾਹੀਆ (32) ਅਤੇ ਮੋਹਨਨ ਵੀ ਬਾਲਕ੍ਰਿਸ਼ਨਨ (32) ਨੇ ਉਸ ਵੇਲੇ ਪੁਲਿਸ ਨਾਲ ਦੁਰਵਿਵਹਾਰ ਕੀਤਾ ਜਦੋਂ ਪਲਿਸ ਇੱਥੇ ‘ਲਿਟਲ ਇੰਡੀਆ’ ਵਿੱਚ ਕਥਿਤ ਕਤਲ ਕੇਸ ਦੀ ਜਾਂਚ ਕਰਨ ਲਈ ਆਈ ਸੀ।

ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਮੁਲਜ਼ਮ ਨੇ ਕਥਿਤ ਤੌਰ ‘ਤੇ ਪੁਲਿਸ ਅਧਿਕਾਰੀਆਂ ਨੂੰ ਕਿਹਾ, “ਤੁਸੀਂ ਇੱਕ ਗੈਂਗਸਟਰ ਵਾਂਗ ਗੱਲ ਕਰ ਰਹੇ ਹੋ, ਤੁਹਾਨੂੰ ਪਤਾ ਹੈ ਕਿ ਅਸੀਂ ਸਾਰੇ ਡਰੇ ਹੋਏ ਹਾਂ। ਅਸੀਂ ਟੈਕਸ ਅਦਾ ਕਰ ਰਹੇ ਹਾਂ, ਅਸੀਂ ਆਪਣੀ ਮਿਹਨਤ ਦੀ ਕਮਾਈ ਨਾਲ ਟੈਕਸ ਅਦਾ ਕਰ ਰਹੇ ਹਾਂ। ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਅਸਲ ਗੈਂਗਸਟਰ ਕੀ ਹੁੰਦਾ ਹੈ।”

ਇਸ਼ਤਿਹਾਰਬਾਜ਼ੀ

ਇਹ ਘਟਨਾ ‘ਲਿਟਲ ਇੰਡੀਆ’ ਦੇ ਸੈਮ ਲਿਓਂਗ ਰੋਡ ਦੇ ਪਿੱਛੇ ਇੱਕ ਸੜਕ ‘ਤੇ ਵਾਪਰੀ, ਜਿੱਥੇ ਕਥਿਤ ਤੌਰ ‘ਤੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ। ਮਾਮਲਾ ਭਾਰਤੀ ਮੂਲ ਦੇ 22 ਸਾਲਾ ਮੁਹੰਮਦ ਸਾਜਿਦ ਸਲੀਮ ਨਾਲ ਸਬੰਧਤ ਹੈ, ਜਿਸ ‘ਤੇ ਸੋਮਵਾਰ ਨੂੰ ਵਰਦੁਨ ਰੋਡ ‘ਤੇ 25 ਸਾਲਾ ਵਿਅਕਤੀ ਦੀ ਹੱਤਿਆ ਕਰਨ ਦਾ ਦੋਸ਼ ਹੈ। ਇਸ ਘਟਨਾ ਦੇ ਸਬੰਧ ਵਿੱਚ ਪੰਜ ਹੋਰ ਲੋਕਾਂ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ।

ਇਸ਼ਤਿਹਾਰਬਾਜ਼ੀ

ਉਂਝ ਇਨ੍ਹਾਂ ਚਾਰ ਵਿਅਕਤੀਆਂ ਖ਼ਿਲਾਫ਼ ਦਰਜ ਕੇਸ ਦਾ ਇਸ ਕਤਲ ਕੇਸ ਨਾਲ ਕੋਈ ਸਬੰਧ ਨਹੀਂ ਹੈ। ਪੁਲਿਸ ਪ੍ਰੌਸੀਕਿਊਟਰ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਚਾਰਾਂ ਵਿਅਕਤੀਆਂ ਨੂੰ ਵਾਧੂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹ 8 ਅਕਤੂਬਰ ਨੂੰ ਮੁੜ ਅਦਾਲਤ ਵਿਚ ਪੇਸ਼ ਹੋਣਗੇ।

ਵੈਸੇ ਤੁਹਾਨੂੰ ਦਸ ਦੇਈਏ ਕਿ ਸਿੰਗਾਪੁਰ ਵਿੱਚ ਕਾਨੂੰਨ ਕਾਫੀ ਸਖਤ ਹੈ। ਕਿਸੇ ਵੀ ਵਿਅਕਤੀ ਨੂੰ ਪਬਲਿਕ ਸਰਵੰਟ ਜਿਵੇਂ ਕਿ ਪੁਲਿਸ ਦੇ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਦਾ ਦੋਸ਼ੀ ਪਾਏ ਜਾਣ ਉੱਤੇ ਇੱਕ ਸਾਲ ਤੱਕ ਦੀ ਕੈਦ, 5,000 SGD (ਲਗਭਗ 3.25 ਲੱਖ ਰੁਪਏ) ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button