416 ਵਿਕਟਾਂ ‘ਤੇ 9 ਹਜ਼ਾਰ ਦੌੜਾਂ ਬਣਾਉਣ ਵਾਲੇ ਸਾਬਕਾ ਕ੍ਰਿਕਟਰ ਦਾ ਦੇਹਾਂਤ, ਖੇਡ ਜਗਤ ‘ਚ ਸੋਗ ਦੀ ਲਹਿਰ…

ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤਣ ਦੇ ਜਸ਼ਨ ਵਿੱਚ ਡੁੱਬੇ ਭਾਰਤੀ ਕ੍ਰਿਕਟ ਜਗਤ ਵਿੱਚ ਬੁੱਧਵਾਰ ਸ਼ਾਮ ਨੂੰ ਮਾਤਮ ਛਾਅ ਗਿਆ। ਸਾਬਕਾ ਭਾਰਤੀ ਕ੍ਰਿਕਟਰ ਸਈਦ ਆਬਿਦ ਅਲੀ ਦਾ ਦੇਹਾਂਤ ਹੋ ਗਿਆ ਹੈ। 83 ਸਾਲਾ ਆਬਿਦ ਅਲੀ ਨੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਆਖਰੀ ਸਾਹ ਲਏ। ਇਹ ਜਾਣਕਾਰੀ ਉਨ੍ਹਾਂ ਦੇ ਰਿਸ਼ਤੇਦਾਰ ਰਜ਼ਾ ਅਲੀ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਇਸ ਸਾਬਕਾ ਆਲਰਾਊਂਡਰ ਨੇ 1960 ਅਤੇ 1970 ਦੇ ਦਹਾਕੇ ਵਿੱਚ ਭਾਰਤ ਲਈ 29 ਟੈਸਟ ਅਤੇ 5 ਵਨ ਡੇਅ ਮੈਚ ਖੇਡੇ। ਆਬਿਦ ਅਲੀ ਇੱਕ ਤੇਜ਼ ਗੇਂਦਬਾਜ਼ ਸੀ ਅਤੇ ਇੱਕ ਵਧੀਆ ਬੱਲੇਬਾਜ਼ ਵੀ ਸਨ।

ਆਬਿਦ ਅਲੀ ਨੇ 5 ਵਨਡੇ ਮੈਚਾਂ ਵਿੱਚ 7 ਵਿਕਟਾਂ ਲਈਆਂ ਅਤੇ 93 ਦੌੜਾਂ ਬਣਾਈਆਂ। ਉਨ੍ਹਾਂ ਨੇ 1975 ਵਿੱਚ ਪਹਿਲੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਭਾਰਤ ਲਈ 3 ਮੈਚ ਖੇਡੇ ਅਤੇ 6 ਵਿਕਟਾਂ ਲਈਆਂ। ਆਬਿਦ ਅਲੀ ਨੂੰ ‘ਚਿੱਚਾ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਆਬਿਦ ਅਲੀ ਮਾਲਦੀਵ ਅਤੇ ਯੂਏਈ ਵਿੱਚ ਕ੍ਰਿਕਟ ਦੇ ਕੋਚ ਵੀ ਰਹੇ ਸਨ। ਉਨ੍ਹਾਂ ਨੇ ਆਂਧਰਾ ਰਣਜੀ ਟੀਮ ਨੂੰ ਵੀ ਕੋਚਿੰਗ ਦਿੱਤੀ ਸੀ।
ਸਾਬਕਾ ਭਾਰਤੀ ਸਪਿੰਨਰਾਂ ਪ੍ਰਗਿਆਨ ਓਝਾ ਅਤੇ ਡੋਡਾ ਗਣੇਸ਼ ਨੇ ਸਈਦ ਆਬਿਦ ਅਲੀ ਦੇ ਦੇਹਾਂਤ ‘ਤੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਪ੍ਰਗਿਆਨ ਓਝਾ ਨੇ ਲਿਖਿਆ, ‘ਮਹਾਨ ਆਲਰਾਊਂਡਰ ਸਈਦ ਆਬਿਦ ਅਲੀ ਸਰ ਦੇ ਦੇਹਾਂਤ ਤੋਂ ਮੈਂ ਬਹੁਤ ਦੁਖੀ ਹਾਂ।’ ਭਾਰਤੀ ਕ੍ਰਿਕਟ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਅਜ਼ੀਜ਼ਾਂ ਪ੍ਰਤੀ ਸੰਵੇਦਨਾਵਾਂ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ !