Grenade attack on the residence of a retired Punjab Police officer in Chandigarh, miscreants came by auto – News18 ਪੰਜਾਬੀ

Chandigarh Grenade Attack: ਚੰਡੀਗੜ੍ਹ ਦੇ ਸੈਕਟਰ 10 ਦੀ ਇੱਕ ਕੋਠੀ (ਮਕਾਨ ਨੰਬਰ 575) ਵਿੱਚ ਧਮਾਕਾ ਹੋਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਸੂਤਰਾਂ ਨੇ ਦੱਸਿਆ ਹੈ ਕਿ ਇੱਥੇ ਇਕ ਵਿਸਫੋਟਕ ਯੰਤਰ ਸੁੱਟਿਆ ਗਿਆ ਸੀ ਜਿਸ ਕਾਰਨ ਧਮਾਕਾ ਹੋਇਆ। ਪੁਲਿਸ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰੇਨੇਡ ਹਮਲਾ ਸੀ। ਇਸ ਦੇ ਨਾਲ ਹੀ ਇਸ ਹਮਲੇ ਪਿੱਛੇ ਖਾਲਿਸਤਾਨੀ ਕੋਣ ਦਾ ਹੱਥ ਵੀ ਦੱਸਿਆ ਜਾ ਰਿਹਾ ਹੈ।
ਚੰਡੀਗੜ੍ਹ ਪੁਲਿਸ ਇੰਟੈਲੀਜੈਂਸ ਨੂੰ ਅਹਿਮ ਸੁਰਾਗ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹੈਂਡ ਗ੍ਰੇਨੇਡ ਪੁਰਾਣੇ ਕਿਰਾਏਦਾਰ ਨੂੰ ਨਿਸ਼ਾਨਾ ਬਣਾਉਣ ਲਈ ਸੁੱਟਿਆ ਗਿਆ ਸੀ। ਪੁਲਿਸ ਨੂੰ ਧਮਾਕੇ ਸਬੰਧੀ ਕਈ ਸੁਰਾਗ ਮਿਲੇ ਹਨ। ਇਸ ਤੋਂ ਬਾਅਦ ਚੰਡੀਗੜ੍ਹ ਸਮੇਤ ਮੁਹਾਲੀ, ਪੰਚਕੂਲਾ ਅਤੇ ਆਸਪਾਸ ਦੇ ਇਲਾਕਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਨੌਜਵਾਨਾਂ ਨੇ ਘਰ ‘ਤੇ ਕੋਈ ਧਮਾਕਾਖੇਜ਼ ਸਮੱਗਰੀ ਸੁੱਟ ਦਿੱਤੀ ਅਤੇ ਆਟੋ ‘ਚ ਬੈਠ ਕੇ ਫਰਾਰ ਹੋ ਗਏ।
- First Published :