International
Bangladesh: ਬੀਐਨਪੀ ਨੇ ਢਾਕਾ ਤੋਂ ਤ੍ਰਿਪੁਰਾ ਬਾਰਡਰ ਤੱਕ ਸ਼ੁਰੂ ਕੀਤਾ ਲਾਂਗ ਮਾਰਚ

ਰਿਜ਼ਵੀ ਨੇ ਕਿਹਾ, ‘ਜੇਕਰ ਤੁਸੀਂ ਲੋਕ ਚਟਾਗਾਂਵ ‘ਤੇ ਕਬਜ਼ਾ ਕਰ ਲੈਂਦੇ ਹੋ ਤਾਂ ਅਸੀਂ ਬਿਹਾਰ ਅਤੇ ਉੜੀਸਾ ਨੂੰ ਵੀ ਮੰਗਾਂਗੇ ਕਿਉਂਕਿ ਇਹ ਸਭ ਸਾਡੇ ਨਵਾਬ ਸਿਰਾਜ-ਉਦ-ਦੌਲਾ ਦਾ ਸੀ।’ ਇਸ ਤੋਂ ਇਲਾਵਾ ਰਿਜ਼ਵੀ ਨੇ ਦੋਸ਼ ਲਾਇਆ ਕਿ ਸ਼ੇਖ ਹਸੀਨਾ ਨੇ ਭਾਰਤ ਨੂੰ ਕਈ ਠੇਕੇ ਮੁਫਤ ‘ਚ ਦਿੱਤੇ ਹਨ। ਅਡਾਨੀ ਦੀ ਬਿਜਲੀ ਸਾਨੂੰ ਔਸਤ ਤੋਂ ਵੱਧ ਕੀਮਤ ‘ਤੇ ਦਿੱਤੀ ਗਈ। ਰਿਜ਼ਵੀ ਨੇ ਦੋਸ਼ ਲਾਇਆ, “ਮਮਤਾ ਬੈਨਰਜੀ ਤੀਸਤਾ ਯੋਜਨਾ ਨੂੰ ਕਾਮਯਾਬ ਨਹੀਂ ਹੋਣ ਦੇ ਰਹੀ ਹੈ। ਪਹਿਲਾਂ ਮੈਂ ਸੋਚਦਾ ਸੀ ਕਿ ਮਮਤਾ ਬੈਨਰਜੀ ਚੰਗੀ ਨੇਤਾ ਹੈ ਪਰ ਹੁਣ ਮਮਤਾ ਬੈਨਰਜੀ ਦੇ ਬਿਆਨਾਂ ਤੋਂ ਸਾਫ਼ ਹੋ ਗਿਆ ਹੈ ਕਿ ਮੋਦੀ ਅਤੇ ਮਮਤਾ ਇੱਕੋ ਸਿੱਕੇ ਦੇ ਦੋ ਪਹਿਲੂ ਹਨ।”