ਇਨ੍ਹਾਂ ਸੂਬਿਆਂ ‘ਚ ਸਰਕਾਰੀ ਛੁੱਟੀ ਦਾ ਐਲਾਨ – News18 ਪੰਜਾਬੀ

Bank Holiday: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਵੀਰਵਾਰ 26 ਦਸੰਬਰ 2024 ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਯਾਦ ਵਿੱਚ ਦੇਸ਼ ਭਰ ਵਿੱਚ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਦੇ ਅਨੁਸਾਰ, ਰਾਸ਼ਟਰੀ ਝੰਡਾ 26 ਦਸੰਬਰ ਤੋਂ 1 ਜਨਵਰੀ 2025 ਤੱਕ ਅੱਧਾ ਝੁਕਿਆ ਰਹੇਗਾ। ਇਸ ਦੌਰਾਨ ਕੋਈ ਅਧਿਕਾਰਤ ਸਮਾਗਮ ਨਹੀਂ ਕਰਵਾਇਆ ਜਾਵੇਗਾ। ਅਜਿਹੇ ‘ਚ ਕੀ ਅੱਜ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ? ਇੱਥੇ ਜਾਣੋ RBI ਦੀ ਸੂਚੀ ਅਤੇ ਰਾਜਾਂ ਦੀਆਂ ਛੁੱਟੀਆਂ ਸੰਬੰਧੀ ਘੋਸ਼ਣਾਵਾਂ।
ਅੱਜ 27 ਦਸੰਬਰ 204: ਕੀ ਕਰਨਾਟਕ ਅਤੇ ਤੇਲੰਗਾਨਾ ਵਿੱਚ ਬੈਂਕ ਬੰਦ ਰਹਿਣਗੇ ?
ਕਰਨਾਟਕ: ਕਾਂਗਰਸ ਸ਼ਾਸਿਤ ਕਰਨਾਟਕ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਸਨਮਾਨ ‘ਚ 7 ਦਿਨ ਦਾ ਰਾਜਸੀ ਸੋਗ ਅਤੇ 27 ਦਸੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਸਿਧਾਰਮਈਆ ਦੇ ਦਫਤਰ ਨੇ ਇਸ ਸਬੰਧੀ ‘ਚ ਇਕ ਬਿਆਨ ਜਾਰੀ ਕੀਤਾ ਹੈ। ਇਸ ਦਿਨ ਸੂਬੇ ਦੇ ਸਾਰੇ ਸਰਕਾਰੀ ਦਫ਼ਤਰ ਅਤੇ ਬੈਂਕ ਬੰਦ ਰਹਿਣਗੇ।
ਤੇਲੰਗਾਨਾ:
ਤੇਲੰਗਾਨਾ ਸਰਕਾਰ ਨੇ ਵੀ 7 ਦਿਨਾਂ ਦੇ ਰਾਜਸੀ ਸੋਗ ਅਤੇ 27 ਦਸੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਕਾਂਗਰਸ ਤੇਲੰਗਾਨਾ ਇਕਾਈ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਇਸ ਦਿਨ ਸੂਬੇ ਦੇ ਸਾਰੇ ਦਫਤਰ ਅਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ।
28 ਦਸੰਬਰ 2024: ਕੀ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ ?
28 ਦਸੰਬਰ ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ। ਭਾਰਤ ਦੇ ਸਾਰੇ ਸਰਕਾਰੀ, ਨਿੱਜੀ ਅਤੇ ਪੇਂਡੂ ਬੈਂਕ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ।
ਦਸੰਬਰ 2024 ਲਈ ਬੈਂਕ ਦੀਆਂ ਬਾਕੀ ਛੁੱਟੀਆਂ – ਹੇਠਾਂ ਦਸੰਬਰ 2024 ਦੀਆਂ ਬਾਕੀ ਬੈਂਕ ਛੁੱਟੀਆਂ ਦੀ ਸੂਚੀ ਹੈ। ਬੈਂਕ ਦੇ ਕੰਮ ਵਿੱਚ ਦੇਰੀ ਤੋਂ ਬਚਣ ਲਈ ਪਹਿਲਾਂ ਤੋਂ ਹੀ ਆਪਣੀ ਯੋਜਨਾ ਬਣਾ ਲਓ।
27 ਦਸੰਬਰ (ਸ਼ੁੱਕਰਵਾਰ): ਕਰਨਾਟਕ ਅਤੇ ਤੇਲੰਗਾਨਾ ਵਿੱਚ ਸਰਕਾਰੀ ਛੁੱਟੀ ਹੈ। ਮੇਘਾਲਿਆ ‘ਚ ਕ੍ਰਿਸਮਿਸ ਕਾਰਨ ਬੈਂਕ ਬੰਦ ਰਹਿਣਗੇ।
28 ਦਸੰਬਰ (ਸ਼ਨੀਵਾਰ) : ਚੌਥਾ ਸ਼ਨੀਵਾਰ
29 ਦਸੰਬਰ (ਐਤਵਾਰ): ਹਫ਼ਤਾਵਾਰੀ ਛੁੱਟੀ
30 ਦਸੰਬਰ (ਸੋਮਵਾਰ) : ਸ਼ਿਲਾਂਗ ‘ਚ ਯੂ ਕੀ ਆਂਗ ਨੰਗਬਾਹ ਕਾਰਨ ਬੈਂਕ ਬੰਦ ਰਹਿਣਗੇ।
31 ਦਸੰਬਰ (ਮੰਗਲਵਾਰ): ਨਵੇਂ ਸਾਲ ਦੀ ਸ਼ਾਮ (ਕੁਝ ਰਾਜਾਂ ਵਿੱਚ ਲੋਕਲ ਛੁੱਟੀ ਕਾਰਨ ਬੈਂਕ ਬੰਦ ਰਹਿਣਗੇ )
- First Published :