ਸੁਨੰਦਾ ਸ਼ਰਮਾ ਨੇ ਲਾਈ ਗੋਲਗੱਪਿਆਂ ਦੀ ਰੇਹੜੀ, ਲੋਕਾਂ ਦੀ ਲੱਗੀ ਭੀੜ, ਦੇਖੋ Video

ਮੰਮੀ ਨੂੰ ਪਸੰਦ ਨਹੀਂ ਤੂੰ, ਜਾਣੀ ਤੇਰਾ ਨਾਮ, ਦੂਜਾ ਵਾਰ ਪਿਆਰ ਵਰਗੇ ਹਿੱਟ ਗੀਤ ਦੇਣ ਵਾਲੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਇੰਡਸਟਰੀ ਵਿੱਚ ਵੱਖਰੀ ਪਛਾਣ ਬਣਾਈ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫਨੀ ਵੀਡਿਓਜ਼ ਪੋਸਟ ਕਰਦੀ ਰਹਿੰਦੀ ਹੈ।
ਹਾਲ ਹੀ ਦੇ ਵਿੱਚ ਉਨ੍ਹਾਂ ਨੇ ਇਕ ਵੀਡਿਓ ਪੋਸਟ ਕੀਤੀ ਹੈ, ਜਿਸ ਵਿੱਚ ਉਹ ਗੋਲਗਪੇ ਵੇਚਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਵੀਡਿਓ ਪੋਸਟ ਕੀਤੀ ਹੈ। ਵੀਡਿਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਨੇ ਗੋਲਗੱਪਿਆਂ ਦੀ ਰੇਹੜੀ ਲਾਈ ਹੈ ਅਤੇ ਰੇਹੜੀ ਦੇ ਕੋਲ ਲੋਕਾਂ ਦੀ ਕਾਫੀ ਭੀੜ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਕਿ ਵੇਖਾਂ ਹਾਂ ਕਿਵੇਂ ਖੋਲ੍ਹਤੇ ਨੇ ਲਾਈਨ ‘ਚ 😂😂
ਸੁਨੰਦਾ ਲੋਕਾਂ ਨਾਲ ਮਜ਼ਾਕਿਆ ਤਰੀਕੇ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ ਅਤੇ ਤੁਸੀਂ ਇਸ ਨੂੰ ਸੁਣ ਕੇ ਹੱਸ-ਹੱਸ ਕੇ ਲੋਟਪੋਟ ਹੋ ਜਾਵੋਗੇ। ਇਸ ਵੀਡੀਓ ਨੂੰ 2 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਜਦਕਿ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਅੰਕਲ ਦੇ ਮੂੰਹ ਵਿੱਚ ਭਾਵੇਂ ਦੰਦ ਵੀ ਨਾ ਹੋਣ ਗੋਲਗੱਪੇ ਖਾਣ ਲਈ ਉਹ ਵੀ ਲਾਈਨ ਵਿੱਚ ਸਭ ਤੋਂ ਮੁਹਰੇ ਖੜਾ 😂😂.. ਦੂਜੇ ਯੂਜ਼ਰ ਨੇ ਲਿਖਿਆ ਕਿ ਲੋਕਾਂ ਦੀ ਰੋਟੀ ਬੰਦ ਹੋਵੇਗੀ😆 ਇੱਕ ਹੋਰ ਨੇ ਕਿਹਾ ਕਿ ਮੈਨੂੰ ਵੀ ਖਾਣੀ ਹੈ 😋😋😋
- First Published :