Bumrah-Mandhana win BCCI Awards, Polly Umrigar Award – News18 ਪੰਜਾਬੀ

BCCI Awards: ਜਸਪ੍ਰੀਤ ਬੁਮਰਾਹ (Jasprit Bumrah) ਲਈ ਪਿਛਲਾ ਸਾਲ ਸ਼ਾਨਦਾਰ ਰਿਹਾ। ਉਨ੍ਹਾਂ ਨੇ ਗੇਂਦਬਾਜ਼ੀ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਦੀ ਟੀ-20 ਵਿਸ਼ਵ ਕੱਪ ਖਿਤਾਬ ਜਿੱਤ ਵਿੱਚ ਬੁਮਰਾਹ ਦੀ ਭੂਮਿਕਾ ਅਹਿਮ ਰਹੀ। ਉਨ੍ਹਾਂ ਨੇ ਆਪਣੀ ਤਿੱਖੀ ਗੇਂਦਬਾਜ਼ੀ ਨਾਲ ਵਿਰੋਧੀ ਬੱਲੇਬਾਜ਼ਾਂ ਦੀ ਕਮਰ ਤੋੜ ਦਿੱਤੀ। ਮਹਿਲਾ ਕ੍ਰਿਕਟ ‘ਚ ਭਾਰਤ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ (Smriti Mandhana) ਨੇ ਇੱਕ ਕੈਲੰਡਰ ਸਾਲ ‘ਚ ਵਨਡੇਅ ‘ਚ 4 ਸੈਂਕੜੇ ਲਗਾ ਕੇ ਇਤਿਹਾਸ ਰਚ ਦਿੱਤਾ ਸੀ। ਹੁਣ ਇਹ ਦੋਵੇਂ ਖਿਡਾਰੀ BCCI ਦੇ ਸਾਲਾਨਾ ਪੁਰਸਕਾਰਾਂ ਵਿੱਚ ਪ੍ਰਮੁੱਖ ਹਨ। ਬੁਮਰਾਹ ਅਤੇ ਮੰਧਾਨਾ ਨੂੰ 2023-24 ਲਈ ਸਰਵੋਤਮ ਭਾਰਤੀ ਕ੍ਰਿਕਟਰ ਦਾ ਪੁਰਸਕਾਰ ਦਿੱਤਾ ਜਾਵੇਗਾ। ਬੁਮਰਾਹ ਨੂੰ ਪੁਰਸ਼ ਵਰਗ ਵਿੱਚ BCCI ਦਾ ਸਰਵੋਤਮ ਕ੍ਰਿਕਟਰ ਚੁਣਿਆ ਗਿਆ ਹੈ ਜਦਕਿ ਮੰਧਾਨਾ ਨੂੰ ਮਹਿਲਾ ਵਰਗ ਵਿੱਚ ਸਰਵੋਤਮ ਕ੍ਰਿਕਟਰ ਚੁਣਿਆ ਗਿਆ ਹੈ।
ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਨੂੰ ਹੁਨਰ, ਸ਼ੁੱਧਤਾ ਅਤੇ ਨਿਰੰਤਰਤਾ ਦੇ ਨਾਲ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ 2024 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਟੈਸਟ ਅਤੇ ਓਵਰਆਲ ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ। ਜਸਪ੍ਰੀਤ ਬੁਮਰਾਹ (Jasprit Bumrah) ਨੇ ਪਿਛਲੇ ਸਾਲ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇੰਗਲੈਂਡ ਅਤੇ ਬੰਗਲਾਦੇਸ਼ ਦੇ ਖਿਲਾਫ ਭਾਰਤ ਦੀ ਘਰੇਲੂ ਸੀਰੀਜ਼ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ। ਇਹ 31 ਸਾਲਾ ਤੇਜ਼ ਗੇਂਦਬਾਜ਼ ਬਾਰਡਰ-ਗਾਵਸਕਰ ਟਰਾਫੀ ਵਿੱਚ ਆਸਟਰੇਲੀਆ ਖ਼ਿਲਾਫ਼ ਸੀਰੀਜ਼ ਦਾ ਸਰਵੋਤਮ ਖਿਡਾਰੀ ਰਿਹਾ ਅਤੇ ਪੰਜ ਟੈਸਟ ਮੈਚਾਂ ਵਿੱਚ 32 ਵਿਕਟਾਂ ਲਈਆਂ।
ਮੰਧਾਨਾ ਨੇ ਪਿਛਲੇ ਸਾਲ ਵਨਡੇਅ ‘ਚ ਬਣਾਈਆਂ ਸਨ 743 ਦੌੜਾਂ
ICC ਮਹਿਲਾ ਵਨਡੇਅ ਕ੍ਰਿਕਟਰ ਆਫ ਦਿ ਈਅਰ ਮੰਧਾਨਾ (Smriti Mandhana) ਨੇ 2024 ਵਿੱਚ 743 ਦੌੜਾਂ ਬਣਾਈਆਂ। ਮੰਧਾਨਾ ਨੇ ਵਨਡੇਅ ਇੰਟਰਨੈਸ਼ਨਲ ਵਿੱਚ 4 ਸੈਂਕੜੇ ਲਗਾਏ, ਜੋ ਕਿ ਮਹਿਲਾ ਫਾਰਮੈਟ ਵਿੱਚ ਇੱਕ ਸਾਲ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਹੈ। ਮੰਧਾਨਾ (Smriti Mandhana) ਨੇ ਪਿਛਲੇ ਸਾਲ ਸੌ ਤੋਂ ਵੱਧ ਚੌਕੇ ਲਾਏ, ਜਿਸ ਵਿੱਚ 95 ਚੌਕੇ ਅਤੇ ਛੇ ਛੱਕੇ ਸ਼ਾਮਲ ਸਨ। ਇਸ 28 ਸਾਲਾ ਕ੍ਰਿਕਟਰ ਨੇ ਵਨਡੇਅ ਮੈਚਾਂ ਵਿੱਚ 57.86 ਦੀ ਔਸਤ ਅਤੇ 95.15 ਦੀ ਸ਼ਾਨਦਾਰ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ।
ਬੁਮਰਾਹ ਨੇ ਟੈਸਟ ‘ਚ ਪੂਰੀਆਂ ਕੀਤੀਆਂ 200 ਵਿਕਟਾਂ
ਜਸਪ੍ਰੀਤ ਬੁਮਰਾਹ (Jasprit Bumrah) ਨੇ ਹਾਲ ਹੀ ਵਿੱਚ ਟੈਸਟ ਵਿੱਚ 200 ਵਿਕਟਾਂ ਪੂਰੀਆਂ ਕੀਤੀਆਂ ਹਨ। ਉਹ 2024 ਵਿੱਚ ਟੈਸਟ ਕ੍ਰਿਕਟ ਵਿੱਚ ਸਭ ਤੋਂ ਵਧੀਆ ਗੇਂਦਬਾਜ਼ ਰਹੇ ਹਨ। ਉਨ੍ਹਾਂ ਨੇ 13 ਟੈਸਟਾਂ ਵਿੱਚ 14.92 ਦੀ ਔਸਤ ਨਾਲ 71 ਵਿਕਟਾਂ ਲਈਆਂ। ਬੁਮਰਾਹ (Jasprit Bumrah) ਨੇ ਭਾਰਤ ਤੋਂ ਲੈ ਕੇ ਵਿਦੇਸ਼ਾਂ ਤੱਕ ਆਪਣੀ ਕਾਬਲੀਅਤ ਸਾਬਤ ਕੀਤੀ।