Punjab
Punjab: ਇਕ ਹੀ ਸ਼ਖਸ ਦੀ ਦੋ ਵਾਰ ਨਿਕਲੀ ਲਾਟਰੀ

ਜਲਾਲਾਬਾਦ ਵਿਚ ਇਕ ਹੀ ਸ਼ਖਸ ਦੀ ਦੋ ਵਾਰ ਲਾਟਰੀ ਨਿਕਲਣ ਦੀ ਖ਼ਬਰ ਸਾਹਮਣੇ ਆਈ ਹੈ। ਪਹਿਲੀ ਵਾਰ 25 ਜਨਵਰੀ ਨੂੰ ਅਤੇ ਦੂਸਰੀ ਵਾਰ 28 ਜਨਵਰੀ ਨੂੰ ਦੋ ਵਾਰੀ ਜਲਾਲਾਬਾਦ ਦੇ ਕਰਨ ਅਰਜੁਨ ਲਾਟਰੀ ਤੋਂ ਨਿਕਲੀ ਹੈ। ਇਸ ਲਾਟਰੀ ਦਾ ਇਨਾਮ 45 45 ਹਜ਼ਾਰ ਦਾ ਹੈ। ਇਸ ਸਬੰਧੀ ਦੁਕਾਨ ਮਾਲਕ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਵਿਅਕਤੀ ਆਪਣੀ ਬੱਚੀ ਦੇ ਨਾਲ ਦੁਕਾਨ ਤੋਂ ਚਾਕਲੇਟ ਖਰੀਦਣ ਗਿਆ ਤਾਂ ਬੱਚੀ ਨੇ ਲਾਟਰੀ ਦੀ ਟਿਕਟ ਚੱਕ ਲਈ ਸੀ।
ਇਸ਼ਤਿਹਾਰਬਾਜ਼ੀ
ਬੱਚੀ ਦੇ ਪਿਤਾ ਨੇ ਇਹ ਚੁੱਕੀ ਹੋਈ ਟਿਕਟ ਖਰੀਦ ਲਈ ਅਤੇ ਉਸਦੇ ਵਿੱਚੋਂ ਇਨਾਮ ਨਿਕਲਿਆ। ਜਦ ਉਹ ਇਨਾਮ ਦੀ ਰਾਸ਼ੀ ਲੈਣ ਆਇਆ ਤਾਂ ਇੱਕ ਹੋਰ ਟਿਕਟ ਲੈ ਲਈ। ਅਗਲੇ ਹੀ ਦਿਨ ਉਸਦੇ ਵਿੱਚੋਂ ਵੀ ਇਨਾਮ ਨਿਕਲ ਆਇਆ। ਕੁੱਲ ਦੋ ਵਾਰੀ 45-45 ਹਜ਼ਾਰ ਦੇ ਇਨਾਮ ਲੱਗੇ ਹਨ। ਲਾਟਰੀ ਜੇਤੂ ਦਾ ਕਹਿਣਾ ਕਿ ਹੁਣ ਉਹ ਇਹ ਪੈਸੇ ਆਪਣੇ ਬੱਚੇ ਦੀ ਦੇਖਭਾਲ ‘ਤੇ ਖਰਚ ਕਰੇਗਾ।
ਇਸ਼ਤਿਹਾਰਬਾਜ਼ੀ