International

ਗਾਜ਼ਾ ‘ਚ ਕੰਡੋਮ ਵੰਡਣ ਲਈ ਬਾਈਡਨ ਸਰਕਾਰ ਨੇ ਦਿੱਤੇ ਸਨ 50 ਮਿਲੀਅਨ ਡਾਲਰ, Elon Musk ਨੇ ਫ਼ੰਡ ‘ਤੇ ਲਗਾਈ ਰੋਕ


ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ (Joe Biden) ਨੇ ਗਾਜ਼ਾ ਪੱਟੀ ਵਿੱਚ ਕੰਡੋਮ ਵੰਡ ਪ੍ਰੋਗਰਾਮ ਲਈ 50 ਮਿਲੀਅਨ ਡਾਲਰ ਦੇ ਫੰਡ ਨੂੰ ਮਨਜ਼ੂਰੀ ਦਿੱਤੀ ਸੀ। ਪਰ ਟਰੰਪ ਪ੍ਰਸ਼ਾਸਨ ਨੇ ਇਸ ਫੈਸਲੇ ‘ਤੇ ਰੋਕ ਲਗਾ ਦਿੱਤੀ ਹੈ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਕਿਹਾ ਕਿ ਐਲੋਨ ਮਸਕ (Elon Musk) ਦੀ ਅਗਵਾਈ ਵਾਲੇ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸ (DOGE) ਅਤੇ ਆਫਿਸ ਆਫ਼ ਮੈਨੇਜਮੈਂਟ ਐਂਡ ਬਜਟ (OMB) ਨੇ ਰਿਕਾਰਡਾਂ ਦੀ ਜਾਂਚ ਕਰਨ ਤੋਂ ਬਾਅਦ ਪਤਾ ਲਗਾਇਆ ਕਿ ਬਾਈਡਨ ਪ੍ਰਸ਼ਾਸਨ ਨੇ ਗਾਜ਼ਾ ਵਿੱਚ ਕੰਡੋਮ ਵੰਡਣ ਲਈ ਇੰਨੀ ਵੱਡੀ ਰਕਮ ਨੂੰ ਮਨਜ਼ੂਰੀ ਦਿੱਤੀ ਸੀ।

ਇਸ਼ਤਿਹਾਰਬਾਜ਼ੀ

ਲੇਵਿਟ ਨੇ ਕਿਹਾ ਕਿ DOGE ਅਤੇ OMB ਨੂੰ ਪਤਾ ਲੱਗਾ ਕਿ $37 ਮਿਲੀਅਨ ਵਿਸ਼ਵ ਸਿਹਤ ਸੰਗਠਨ ਨੂੰ ਜਾ ਰਹੇ ਹਨ। OMB ਨੇ ਇਹ ਵੀ ਪਾਇਆ ਕਿ ਟੈਕਸਦਾਤਾਵਾਂ ਦੇ 50 ਮਿਲੀਅਨ ਡਾਲਰ ਗਾਜ਼ਾ ਵਿੱਚ ਕੰਡੋਮ ਵੰਡਣ ਲਈ ਜਾ ਰਹੇ ਸਨ। ਇਹ ਟੈਕਸਦਾਤਾਵਾਂ ਦੇ ਪੈਸੇ ਦੀ ਬਰਬਾਦੀ ਹੈ। ਅਜਿਹੀਆਂ ਰਿਪੋਰਟਾਂ ਹਨ ਕਿ ਹਮਾਸ ਗਾਜ਼ਾ ਵਿੱਚ ਕੰਡੋਮ ਨੂੰ ਹਥਿਆਰਾਂ ਵਜੋਂ ਵਰਤ ਰਿਹਾ ਹੈ। ਇਨ੍ਹਾਂ ਕੰਡੋਮਾਂ ਨੂੰ ਗੁਬਾਰਿਆਂ ਵਾਂਗ ਗੈਸ ਨਾਲ ਭਰ ਕੇ ਇਜ਼ਰਾਈਲ ਵੱਲ ਛੱਡਿਆ ਜਾ ਰਿਹਾ ਹੈ।

ਇਸ਼ਤਿਹਾਰਬਾਜ਼ੀ

ਵ੍ਹਾਈਟ ਹਾਊਸ ਦੇ ਇਸ ਬਿਆਨ ਤੋਂ ਬਾਅਦ, ਐਲੋਨ ਮਸਕ (Elon Musk) ਨੇ ਹਮਾਸ ਦੇ ਇਸ ਕੰਮ ਦੀ ਰਿਪੋਰਟ ਸਾਂਝੀ ਕੀਤੀ ਅਤੇ ਮਜ਼ਾਕ ਉਡਾਇਆ ਕਿ ਕੋਈ ਕਿਰਪਾ ਕਰਕੇ ਮੈਨੂੰ ਸਮਝਾਵੇ ਕਿ ਸਾਰੇ ਕੰਡੋਮ ਸਿਰਫ਼ ਮੈਗਨਮ ਤੋਂ ਹੀ ਕਿਉਂ ਮੰਗਵਾਏ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਮੈਗਨਮ ਇੱਕ ਕੰਪਨੀ ਹੈ ਜੋ ਵਾਧੂ ਵੱਡੇ ਆਕਾਰ ਦੇ ਕੰਡੋਮ ਵੇਚਦੀ ਹੈ। ਹਾਲਾਂਕਿ, ਇੱਕ ਵਿਅਕਤੀ ਜੋ ਪਿਛਲੀ ਬਾਈਡਨ ਸਰਕਾਰ ਵਿੱਚ ਇੱਕ ਅਧਿਕਾਰੀ ਸੀ, ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕੀਤਾ ਹੈ।

ਇਸ਼ਤਿਹਾਰਬਾਜ਼ੀ

ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਦੇਸ਼ ਵਿੱਚ ਵਿਆਪਕ ਬਦਲਾਅ ਹੋਣਗੇ। ਇਨ੍ਹਾਂ ਤਬਦੀਲੀਆਂ ਲਈ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸ (DOGE) ਬਣਾਇਆ ਗਿਆ ਹੈ ਤੇ ਟਰੰਪ ਨੇ ਇਸ ਵਿਸ਼ੇਸ਼ ਟੀਮ ਵਿੱਚ ਐਲੋਨ ਮਸਕ (Elon Musk) ਅਤੇ ਵਿਵੇਕ ਰਾਮਾਸਵਾਮੀ ਨੂੰ ਸ਼ਾਮਲ ਕੀਤਾ ਹੈ, ਜਿਨ੍ਹਾਂ ਦੇ ਏਜੰਡੇ ‘ਤੇ ਬਹੁਤ ਸਾਰੇ ਕੰਮ ਹਨ ਜਿਨ੍ਹਾਂ ਸਮੇਂ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button