ਤਹਾਨੂੰ ਕਦੇ ਵੀ ਬੋਰ ਨਹੀਂ ਹੋਣ ਦੇਵੇਗਾ YouTube ਦਾ ਇਹ ਨਵਾਂ ਫੀਚਰ, ਜਾਣੋ ਕਿਵੇਂ ਕਰੇਗਾ ਕੰਮ

eਯੂਟਿਊਬ ਹਮੇਸ਼ਾ ਆਪਣੇ ਉਪਭੋਗਤਾਵਾਂ ਦੇ ਯੂਜ਼ਰ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਸ ਸਿਲਸਿਲੇ ‘ਚ ਯੂਟਿਊਬ ਨੇ ਆਪਣੇ ਯੂਜ਼ਰਸ ਲਈ ਇਕ ਨਵਾਂ ਫੀਚਰ ਰੋਲਆਊਟ ਕੀਤਾ ਹੈ। ਇਸ ਫੀਚਰ ਦਾ ਨਾਂ ਪਲੇ ਸਮਥਿੰਗ ਹੈ। ਇਹ ਫੀਚਰ ਨਿਸ਼ਚਿਤ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਪਸੰਦ ਆਵੇਗਾ, ਜੋ ਇਸ ਗੱਲ ਨੂੰ ਲੈ ਕੇ ਉਲਝਣ ‘ਚ ਰਹਿੰਦੇ ਹਨ ਕਿ ਯੂਟਿਊਬ ‘ਤੇ ਕੀ ਦੇਖਣਾ ਹੈ। ਇਹ ਫੀਚਰ ਬੇਤਰਤੀਬ ਵੀਡੀਓ ਚਲਾਉਣ ਨਾਲ ਅਜਿਹੇ ਲੋਕਾਂ ਦੀ ਸਮੱਸਿਆ ਨੂੰ ਹੱਲ ਕਰੇਗਾ। ਜੋ ਲੋਕ ਨਹੀਂ ਜਾਣਦੇ, ਉਨ੍ਹਾਂ ਨੂੰ ਦੱਸ ਦੇਈਏ ਕਿ ਇਹ ਫੀਚਰ ਇੱਕ ਸਾਲ ਤੋਂ ਵੱਧ ਸਮੇਂ ਤੋਂ ਟੈਸਟਿੰਗ ਅਧੀਨ ਹੈ ਅਤੇ ਫਿਲਹਾਲ ਇਸ ਨੂੰ ਵਰਜਨ 19.5 ਦੇ ਐਂਡ੍ਰਾਇਡ ਯੂਜ਼ਰਸ ਲਈ ਰੋਲਆਊਟ ਕੀਤਾ ਗਿਆ ਹੈ।
ਇਹ ਫੀਚਰ ਕਿਵੇਂ ਕੰਮ ਕਰੇਗਾ, ਆਓ ਜਾਣਦੇ ਹਾਂ: ਬਲੈਕ ਬੈਕਗ੍ਰਾਊਂਡ ਦੇ ਨਾਲ ਹੋਮ ਟੈਬ ਦੇ ਉੱਪਰ ਪਲੇ ਸਮਥਿੰਗ ਬਟਨ ਦਿੱਤਾ ਗਿਆ ਹੈ। ਉਪਭੋਗਤਾ ਬਿਨਾਂ ਸਕ੍ਰੌਲਿੰਗ ਜਾਂ ਸਰਚ ਕੀਤੇ ਸਿੱਧੇ ਕੰਟੈਂਟ ਤੱਕ ਪਹੁੰਚ ਕਰ ਸਕਦੇ। ਜਿਵੇਂ ਹੀ ਤੁਸੀਂ ਬਟਨ ਨੂੰ ਟੈਪ ਕਰਦੇ ਹੋ, ਇਹ ਫੀਚਰ ਸਿੱਧੇ ਸ਼ਾਰਟਸ ਪਲੇਅਰ ਵਿੱਚ ਵੀਡੀਓ ਚਲਾਉਣਾ ਸ਼ੁਰੂ ਕਰ ਦੇਵੇਗੀ। ਇਸ ਵਿੱਚ ਤੁਹਾਨੂੰ ਸ਼ਾਰਟਸ ਦੇ ਨਾਲ ਪੋਰਟਰੇਟ ਰੂਪ ਵਿੱਚ ਨਿਯਮਤ ਵੀਡੀਓ ਵੀ ਦੇਖਣ ਨੂੰ ਮਿਲਣਗੀਆਂ।
ਇਹ ਫੀਚਰ ਯੂਜ਼ਰ ਨੂੰ ਉਨ੍ਹਾਂ ਦੇ ਅਨੁਭਵ ਦੇ ਆਧਾਰ ‘ਤੇ ਨਵੇਂ ਵੀਡੀਓ ਦਿਖਾਏਗਾ। ਉਦਾਹਰਣ ਦੇ ਲਈ, ਜੇਕਰ ਕੋਈ ਉਪਭੋਗਤਾ ਰੋਮਾਂਟਿਕ ਗੀਤ ਦੇਖਣਾ ਪਸੰਦ ਕਰਦਾ ਹੈ, ਤਾਂ ਇਹ ਫੀਚਰ ਉਸ ਨੂੰ ਸਮਾਨ ਸਮੱਗਰੀ ਪ੍ਰਦਾਨ ਕਰੇਗੀ। ਕਈ ਮਹੀਨਿਆਂ ਦੀ ਟੈਸਟਿੰਗ ਤੋਂ ਬਾਅਦ, YouTube ਨੇ ਆਪਣੇ ਉਪਭੋਗਤਾਵਾਂ ਲਈ ਪਲੇ ਸਮਥਿੰਗ ਫੀਚਰ ਉਪਲਬਧ ਕਰ ਦਿੱਤਾ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਇਸ ਨੂੰ ਆਮ ਲੋਕਾਂ ਲਈ ਰੋਲਆਊਟ ਕਰਨ ਦੀ ਉਮੀਦ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਕਦੇ ਵੀ ਯੂਟਿਊਬ ਦੀਆਂ ਵੀਡੀਓਜ਼ ਦੇਖਦੇ ਹੋਏ ਬੋਰ ਨਹੀਂ ਹੋਵੋਗੇ। ਇਸ ਦੌਰਾਨ, ਕੰਪਨੀ ਨੇ ਪਿਛਲੇ ਹਫ਼ਤਿਆਂ ਵਿੱਚ ਨਵੇ ਫੀਚਰਸ ਨੂੰ ਰੋਲ ਆਊਟ ਕੀਤਾ ਹੈ, ਜਿਸ ਵਿੱਚ ਇੱਕ ਨਵਾਂ ਵਰਟੀਕਲ ਸਕ੍ਰੌਲ ਮੈਸੇਜ, ਇੱਕ AI-ਸੰਚਾਲਿਤ ਆਟੋ-ਡਬਿੰਗ ਫੀਚਰ, ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਰਿਪੋਰਟ ਦੇ ਅਨੁਸਾਰ, ਹੋਰ ਵਿਸ਼ੇਸ਼ਤਾਵਾਂ ਪਾਈਪਲਾਈਨ ਵਿੱਚ ਹਨ ਅਤੇ ਹੌਲੀ-ਹੌਲੀ ਰੋਲਆਊਟ ਕੀਤੀਆਂ ਜਾਣਗੀਆਂ।
- First Published :