Sports
WPL 2025: ਹਰਮਨਪ੍ਰੀਤ-ਮੰਧਾਨਾ ਰੀਟੇਨ, ਰਾਣਾ-ਪੂਨਮ ਦੀ ਹੋਈ ਛੁੱਟੀ…

WPL 2025: ਡਬਲਯੂ.ਪੀ.ਐੱਲ. ਦੀ ਡਿਫੈਂਡਿੰਗ ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਵੀਰਵਾਰ ਨੂੰ 14 ਖਿਡਾਰੀਆਂ ਨੂੰ ਬਰਕਰਾਰ ਰੱਖਣ ਦਾ ਐਲਾਨ ਕੀਤਾ। ਇਨ੍ਹਾਂ ‘ਚ ਕਪਤਾਨ ਸਮ੍ਰਿਤੀ ਮੰਧਾਨਾ, ਸਟਾਰ ਬੱਲੇਬਾਜ਼ ਪੇਰੀ ਅਤੇ ਵਿਕਟਕੀਪਰ ਰਿਚਾ ਘੋਸ਼ ਸ਼ਾਮਲ ਹਨ। ਮੁੰਬਈ ਇੰਡੀਅਨਜ਼ ਨੇ ਵੀ 14 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਮੁੰਬਈ ਨੇ ਕਪਤਾਨ ਹਰਮਨਪ੍ਰੀਤ, ਨੈਟ ਸਾਇਵਰ ਬਰੰਟ, ਹੇਲੀ ਮੈਥਿਊਜ਼, ਸਜਨਾ ਸਾਜੀਵਨ, ਸੀਕਾ ਇਸ਼ਾਕ ਵਰਗੇ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ।