Gold Rate Weekly:1003 ਰੁਪਏ ਮਹਿੰਗਾ ਹੋਇਆ ਸੋਨਾ, ਚਾਂਦੀ ਵੀ ਵਧੀ, ਜਾਣੋ ਹੁਣ ਇਕ ਤੋਲੇ ਦੀ ਕੀਮਤ…

Gold Rate Weekly Update: ਇਸ ਹਫਤੇ ਭਾਰਤੀ ਸਰਾਫਾ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇਸ ਕਾਰੋਬਾਰੀ ਹਫਤੇ ਵਿਚ ਸੋਨੇ ਦੀ ਕੀਮਤ ‘ਚ 1,003 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ ਹੈ, ਜਦਕਿ ਚਾਂਦੀ ਦੀ ਕੀਮਤ ‘ਚ 1,011 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ। ਜੇਕਰ ਤੁਸੀਂ ਸੋਨਾ ਅਤੇ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਨਿਸ਼ਚਤ ਤੌਰ ਉਤੇ ਇਸ ਦੀਆਂ ਕੀਮਤਾਂ ਵਿੱਚ ਹਫ਼ਤੇ ਦੌਰਾਨ ਹੋਏ ਬਦਲਾਅ ਅਤੇ ਇਸ ਦੀਆਂ ਨਵੀਨਤਮ ਦਰਾਂ ‘ਤੇ ਇੱਕ ਨਜ਼ਰ ਮਾਰੋ।
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ ਇਸ ਕਾਰੋਬਾਰੀ ਹਫਤੇ ਦੀ ਸ਼ੁਰੂਆਤ (20 ਤੋਂ 24 ਜਨਵਰੀ) ਵਿਚ 24 ਕੈਰੇਟ ਸੋਨੇ ਦੀ ਕੀਮਤ 79,345 ਰੁਪਏ ਸੀ, ਜੋ ਸ਼ੁੱਕਰਵਾਰ ਤੱਕ ਵਧ ਕੇ 80,348 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਇਸ ਦੇ ਨਾਲ ਹੀ 999 ਸ਼ੁੱਧਤਾ ਵਾਲੀ ਚਾਂਦੀ ਦੀ ਕੀਮਤ 90,200 ਰੁਪਏ ਤੋਂ ਵਧ ਕੇ 91,211 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਇੰਡੀਆ ਬੁਲੀਅਨ ਜਵੈਲਰਜ਼ ਐਸੋਸੀਏਸ਼ਨ ਹਰ ਰੋਜ਼ ਸੋਨੇ-ਚਾਂਦੀ ਦੀਆਂ ਕੀਮਤਾਂ ਬਾਰੇ ਜਾਣਕਾਰੀ ਦਿੰਦੀ ਹੈ। IBJA ਦੁਆਰਾ ਜਾਰੀ ਕੀਤੀਆਂ ਦਰਾਂ ਦੇਸ਼ ਭਰ ਵਿੱਚ ਵਿਆਪਕ ਤੌਰ ‘ਤੇ ਸਵੀਕਾਰ ਕੀਤੀਆਂ ਜਾਂਦੀਆਂ ਹਨ ਪਰ ਉਹਨਾਂ ਦੀਆਂ ਕੀਮਤਾਂ ਵਿੱਚ GST ਅਤੇ ਮੇਕਿੰਗ ਚਾਰਜ ਸ਼ਾਮਲ ਨਹੀਂ ਹਨ।
ਪਿਛਲੇ ਇੱਕ ਹਫ਼ਤੇ ਵਿੱਚ ਸੋਨੇ ਦੇ ਰੇਟ ਵਿੱਚ ਕਿੰਨਾ ਬਦਲਾਅ ਆਇਆ?
20 ਜਨਵਰੀ, 2025- 79,345 ਰੁਪਏ ਪ੍ਰਤੀ 10 ਗ੍ਰਾਮ
21 ਜਨਵਰੀ, 2025- 79,453 ਰੁਪਏ ਪ੍ਰਤੀ 10 ਗ੍ਰਾਮ
22 ਜਨਵਰੀ, 2025- 80,194 ਰੁਪਏ ਪ੍ਰਤੀ 10 ਗ੍ਰਾਮ
23 ਜਨਵਰੀ, 2025- 80,039 ਰੁਪਏ ਪ੍ਰਤੀ 10 ਗ੍ਰਾਮ
24 ਜਨਵਰੀ, 2025- 80,348 ਰੁਪਏ ਪ੍ਰਤੀ 10 ਗ੍ਰਾਮ
ਇੱਕ ਹਫ਼ਤੇ ਵਿੱਚ ਚਾਂਦੀ ਦੇ ਰੇਟ ਵਿੱਚ ਕਿੰਨਾ ਬਦਲਾਅ ਆਇਆ?
20 ਜਨਵਰੀ, 2025- 90,200 ਰੁਪਏ ਪ੍ਰਤੀ ਕਿਲੋਗ੍ਰਾਮ
21 ਜਨਵਰੀ, 2025- 90,533 ਰੁਪਏ ਪ੍ਰਤੀ ਕਿਲੋਗ੍ਰਾਮ
22 ਜਨਵਰੀ, 2025- 91,248 ਰੁਪਏ ਪ੍ਰਤੀ ਕਿਲੋਗ੍ਰਾਮ
23 ਜਨਵਰੀ, 2025- 90,633 ਰੁਪਏ ਪ੍ਰਤੀ ਕਿਲੋਗ੍ਰਾਮ
24 ਜਨਵਰੀ, 2025- 91,211 ਰੁਪਏ ਪ੍ਰਤੀ ਕਿਲੋਗ੍ਰਾਮ