fmcg companies says more price hikes on soaring input costs – News18 ਪੰਜਾਬੀ

ਆਉਣ ਵਾਲੇ ਦਿਨਾਂ ‘ਚ ਆਮ ਆਦਮੀ ਦੀ ਰਸੋਈ ਦਾ ਬਜਟ (FMCG Products Price Hikes) ਮਹਿੰਗਾ ਹੋ ਸਕਦਾ ਹੈ, ਕਿਉਂਕਿ FMCG ਕੰਪਨੀਆਂ ਚਾਹ, ਸਾਬਣ ਅਤੇ ਬਾਡੀ ਵਾਸ਼ ਸਮੇਤ ਕੁਝ ਉਤਪਾਦਾਂ ਦੀਆਂ ਕੀਮਤਾਂ ਵਧਾ ਸਕਦੀਆਂ ਹਨ। ਦਰਅਸਲ, ਵਸਤੂਆਂ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦੇ ਕਾਰਨ ਫਾਸਟ-ਮੂਵਿੰਗ ਕੰਜ਼ਿਊਮਰ ਗੁਡਸ (ਐੱਫ.ਐੱਮ.ਸੀ.ਜੀ.) ਕੰਪਨੀਆਂ ਨੇ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਉੱਚੀਆਂ ਹੋਣ ਦੀ ਚਿਤਾਵਨੀ ਦਿੱਤੀ ਹੈ।
ਕ੍ਰਾਡ ਪਾਮ ਆਇਲ, ਜਿਸ ਦੀ ਵਰਤੋਂ ਸਾਬਣ, ਸ਼ੈਂਪੂ, ਡਿਟਰਜੈਂਟ, ਕਾਸਮੈਟਿਕਸ ਅਤੇ ਖਾਣ-ਪੀਣ ਦੀਆਂ ਵਸਤਾਂ ਵਿਚ ਕੀਤੀ ਜਾਂਦੀ ਹੈ, ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ ਅਤੇ ਕੰਪਨੀਆਂ ਪਾਮ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਹਵਾਲਾ ਦੇ ਕੇ ਰੋਜ਼ ਵਰਤੋਂ ਦੀਆਂ ਚੀਜਾਂ ਦੀ ਕੀਮਤ ਵਿੱਚ ਵਾਧਾ ਕਰਨ ਦੀ ਯੋਜਨਾ ਬਣਾ ਰਹੀਆਂ ਹਨ।
ਦੇਸ਼ ਦੀ ਸਭ ਤੋਂ ਵੱਡੀ FMCG ਕੰਪਨੀ ਹਿੰਦੁਸਤਾਨ ਯੂਨੀਲੀਵਰ ਲਿਮਿਟੇਡ (HUL) ਨੇ ਤੀਜੀ ਤਿਮਾਹੀ ਦੇ ਨਤੀਜੇ ਪੇਸ਼ ਕੀਤੇ ਹਨ। ਇਸ ‘ਚ ਕੰਪਨੀ ਨੇ ਕਿਹਾ ਕਿ ਦਸੰਬਰ ਤਿਮਾਹੀ ‘ਚ ਪਾਮ ਆਇਲ ਦੀਆਂ ਕੀਮਤਾਂ ‘ਚ ਸਾਲ ਦਰ ਸਾਲ 40 ਫੀਸਦੀ ਦਾ ਵਾਧਾ ਹੋਇਆ ਹੈ। ਚਾਹ ਦੀਆਂ ਕੀਮਤਾਂ ਸਾਲ-ਦਰ-ਸਾਲ 24% ਵਧੀਆਂ, ਪਰ ਉਸੇ ਸਮੇਂ ਦੌਰਾਨ ਕ੍ਰਮਵਾਰ 7% ਘਟੀਆਂ।
ਕੰਪਨੀ ਨੇ ਕਿਹਾ- ਹੁਣ ਕੀਮਤਾਂ ਵਧਾਉਣੀਆਂ ਪੈਣਗੀਆਂ
HUL ਅਤੇ ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਲਿਮਿਟੇਡ (GCPL) ਵਰਗੀਆਂ ਕੰਪਨੀਆਂ ਨੇ ਦਸੰਬਰ ਤਿਮਾਹੀ ‘ਚ ਪਹਿਲਾਂ ਹੀ ਕੀਮਤਾਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਗੋਦਰੇਜ ਕੰਜ਼ਿਊਮਰ ਪ੍ਰੋਡਕਟਸ, ਜੋ ਹੇਅਰ ਕਲਰ ਅਤੇ ਹੈਂਡ ਵਾਸ਼ ਤੋਂ ਇਲਾਵਾ ਸਿੰਥੌਲ ਅਤੇ ਗੋਦਰੇਜ ਸਾਬਣ ਬਣਾਉਂਦੀ ਹੈ, ਨੇ ਕਿਹਾ ਕਿ ਉਹ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਨਾਲ ਨਜਿੱਠਣ ਲਈ ਆਪਣੇ ਧੋਣ ਵਾਲੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਬਦਲਾਅ ਕਰਨ ਜਾ ਰਹੀ ਹੈ।
ਇਸ ਤੋਂ ਇਲਾਵਾ ਹਿੰਦੁਸਤਾਨ ਯੂਨੀਲੀਵਰ ਲਿਮਟਿਡ (ਐੱਚ.ਯੂ.ਐੱਲ.) ਨੇ ਕਿਹਾ ਕਿ ਕੁਝ ਸਮਾਨ ਦੀਆਂ ਕੀਮਤਾਂ ਪਹਿਲਾਂ ਵਧੀਆਂ ਹਨ ਅਤੇ ਉਹ ਹੋਰ ਵਧ ਸਕਦੀਆਂ ਹਨ। ਦੂਜੇ ਪਾਸੇ, ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਨੇ ਆਪਣੇ ਤਿਮਾਹੀ ਨਤੀਜਿਆਂ ਵਿੱਚ ਕਿਹਾ, “ਕੰਪਨੀ ਪਾਮ ਡੈਰੀਵੇਟਿਵਜ਼ ਵਿਚ ਮਹਿੰਗਾਈ ਕਾਰਨ ਲਾਗਤ ਦੇ ਦਬਾਅ ਵਿੱਚ ਬਣੀ ਹੋਈ ਹੈ; “ਪੂਰੇ ਪੋਰਟਫੋਲੀਓ ਵਿੱਚ ਕੀਮਤ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਜਿਸ ਕਾਰਨ ਕੰਪਨੀ ਦਾ ਮਾਰਜਿਨ ਅਗਲੇ ਕੁਝ ਮਹੀਨਿਆਂ ਤੱਕ ਦਬਾਅ ਵਿੱਚ ਰਹੇਗਾ।”