Airtel, Jio ਤੇ Vi ਨੇ ਵੀ ਲਾਂਚ ਕੀਤੇ ਕਾਲਿੰਗ ਪਲਾਨ, ਨਹੀਂ ਮਿਲੇਗੀ ਡਾਟਾ ਦੀ ਸੁਵਿਧਾ

ਟੈਲੀਕਾਮ ਰੈਗੂਲੇਟਰ TRAI ਦੇ ਹੁਕਮਾਂ ਤੋਂ ਬਾਅਦ, ਪ੍ਰਾਈਵੇਟ ਕੰਪਨੀਆਂ ਨੇ ਨਵੇਂ ਵੌਇਸ ਅਤੇ SMS ਪਲਾਨ ਲਾਂਚ ਕੀਤੇ ਹਨ। ਜਿੱਥੇ ਜੀਓ ਅਤੇ ਏਅਰਟੈੱਲ ਨੇ ਦੋ-ਦੋ ਅਜਿਹੇ ਪਲਾਨ ਪੇਸ਼ ਕੀਤੇ ਹਨ, ਉੱਥੇ ਹੀ ਵੋਡਾਫੋਨ ਆਈਡੀਆ (Vi) ਨੇ ਇੱਕ ਪਲਾਨ ਲਾਂਚ ਕੀਤਾ ਹੈ। ਇਨ੍ਹਾਂ ਪਲਾਨਾਂ ਵਿੱਚ, ਉਪਭੋਗਤਾਵਾਂ ਨੂੰ ਸਿਰਫ਼ ਕਾਲਿੰਗ ਅਤੇ SMS ਸਹੂਲਤਾਂ ਮਿਲਣਗੀਆਂ। ਆਓ ਜਾਣਦੇ ਹਾਂ ਕਿ ਇਨ੍ਹਾਂ ਨਿੱਜੀ ਟੈਲੀਕਾਮ ਕੰਪਨੀਆਂ ਨੇ ਕਿਹੜੇ ਨਵੇਂ ਪਲਾਨ ਲਾਂਚ ਕੀਤੇ ਹਨ।
ਇਹ ਹਨ ਜੀਓ ਦੇ ਦੋ ਪਲਾਨ
TRAI ਦੇ ਹੁਕਮ ਤੋਂ ਬਾਅਦ, Jio ਨੇ 458 ਰੁਪਏ ਅਤੇ 1,958 ਰੁਪਏ ਦੇ ਦੋ ਪਲਾਨ ਲਾਂਚ ਕੀਤੇ ਹਨ। 458 ਰੁਪਏ ਵਾਲੇ ਪਲਾਨ ਦੀ ਵੈਧਤਾ 84 ਦਿਨਾਂ ਦੀ ਹੈ। ਇਸ ਵਿੱਚ ਤੁਹਾਨੂੰ ਮੁਫ਼ਤ ਕਾਲਿੰਗ ਅਤੇ ਕੁੱਲ 1000 SMS ਮਿਲਣਗੇ। ਇਸ ਦੇ ਨਾਲ ਹੀ, ਜੀਓ ਨੇ ਇੱਕ ਸਾਲ ਦੀ ਵੈਧਤਾ ਵਾਲਾ 1,958 ਰੁਪਏ ਦਾ ਪਲਾਨ ਲਾਂਚ ਕੀਤਾ ਹੈ। ਕੁੱਲ 3,600 SMS ਦੇ ਨਾਲ-ਨਾਲ ਮੁਫ਼ਤ ਕਾਲਿੰਗ ਵੀ ਹੋਵੇਗੀ।
Vi ਨੇ ਵੀ ਅਜਿਹਾ ਹੀ ਪਲਾਨ ਲਾਂਚ ਕੀਤਾ ਹੈ। Vi ਨੇ 270 ਦਿਨਾਂ ਦੀ ਵੈਧਤਾ ਵਾਲਾ 1,460 ਰੁਪਏ ਦਾ ਪਲਾਨ ਪੇਸ਼ ਕੀਤਾ ਹੈ। ਇਹ ਅਨਲਿਮਟਿਡ ਕਾਲਿੰਗ ਅਤੇ 100 SMS ਦੀ ਪੇਸ਼ਕਸ਼ ਕਰਦਾ ਹੈ। ਇਸ ਸੀਮਾ ਦੇ ਖਤਮ ਹੋਣ ਤੋਂ ਬਾਅਦ, ਪ੍ਰਤੀ SMS 1 ਰੁਪਏ ਦਾ ਚਾਰਜ ਲਿਆ ਜਾਵੇਗਾ।
ਏਅਰਟੈੱਲ (Airtel) ਨੇ ਵੀ ਦੋ ਪਲਾਨ ਲਾਂਚ ਕੀਤੇ ਹਨ। ਜੀਓ (Jio) ਵਾਂਗ, ਏਅਰਟੈੱਲ ਨੇ ਵੀ ਦੋ ਵੌਇਸ ਓਨਲੀ ਪਲਾਨ ਲਾਂਚ ਕੀਤੇ ਹਨ। ਕੰਪਨੀ ਨੇ 84 ਦਿਨਾਂ ਦੀ ਵੈਧਤਾ ਵਾਲਾ 509 ਰੁਪਏ ਦਾ ਪਲਾਨ ਲਾਂਚ ਕੀਤਾ ਹੈ। ਇਸ ਵਿੱਚ ਤੁਹਾਨੂੰ ਕਾਲਿੰਗ ਦੇ ਨਾਲ 900 SMS ਵੀ ਮਿਲਦੇ ਹਨ। ਦੂਜਾ ਪਲਾਨ ਇੱਕ ਸਾਲ ਦੀ ਵੈਧਤਾ ਦੇ ਨਾਲ ਆਉਂਦਾ ਹੈ, ਜਿਸ ਵਿੱਚ ਅਨਲਿਮਟਿਡ ਕਾਲਿੰਗ ਅਤੇ 3,000 SMS ਉਪਲਬਧ ਹੋਣਗੇ। ਇਸ ਦੀ ਕੀਮਤ 1,999 ਰੁਪਏ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ, TRAI ਨੇ ਦੂਰਸੰਚਾਰ ਕੰਪਨੀਆਂ ਨੂੰ ਸਿਰਫ਼ ਵੌਇਸ-ਓਨਲੀ ਪਲਾਨ ਪੇਸ਼ ਕਰਨ ਦਾ ਆਦੇਸ਼ ਦਿੱਤਾ ਸੀ। ਕੰਪਨੀਆਂ ਨੂੰ ਇੱਕ ਮਹੀਨੇ ਦਾ ਸਮਾਂ ਦਿੰਦੇ ਹੋਏ, TRAI ਨੇ ਕਿਹਾ ਸੀ ਕਿ ਕੰਪਨੀਆਂ ਨੂੰ ਆਪਣੇ ਮੌਜੂਦਾ ਰੀਚਾਰਜ ਪਲਾਨ ਦੇ ਨਾਲ-ਨਾਲ ਅਜਿਹੇ ਪਲਾਨ ਲਿਆਉਣੇ ਪੈਣਗੇ ਜਿਨ੍ਹਾਂ ਵਿੱਚ ਵੌਇਸ ਕਾਲਿੰਗ ਅਤੇ SMS ਦੇ ਫਾਇਦੇ ਹੋਣ। ਅਜਿਹੇ ਪਲਾਨ ਉਨ੍ਹਾਂ ਲਈ ਜ਼ਰੂਰੀ ਹਨ ਜਿਨ੍ਹਾਂ ਨੂੰ ਡੇਟਾ ਦੀ ਜ਼ਰੂਰਤ ਨਹੀਂ ਹੁੰਦੀ ਹੈ।