ਹੁਣ ਫ਼ੋਨ ‘ਤੇ ਹੀ ਮਿਲ ਜਾਵੇਗਾ UPI ਪੇਮੈਂਟ ਆਉਣ ਦਾ ਆਡੀਓ ਅਲਰਟ, Jio Bharat ‘ਤੇ ਆਇਆ ਨਵਾਂ ਫੀਚਰ…

Jio ਦੇ ਆਉਣ ਤੋਂ ਬਾਅਦ ਟੈਲੀਕਾਮ ਇੰਡਸਟਰੀ ਵਿੱਚ ਬਹੁਤ ਤੇਜ਼ੀ ਨਾਲ ਬਦਲਾਅ ਆਇਆ ਹੈ। Jio ਫੋਨ ਦੀ ਵਰਤੋਂ ਕਰਨ ਵਾਲਿਆਂ ਲਈ ਇੱਕ ਚੰਗੀ ਖਬਰ ਹੈ। Jio ਭਾਰਤ ਫੋਨ ਦੀ ਵਰਤੋਂ ਕਰਨ ਵਾਲੇ ਵਪਾਰੀਆਂ ਨੂੰ ਹੁਣ ਉਹਨਾਂ ਨੂੰ ਪ੍ਰਾਪਤ ਹੋਏ UPI ਭੁਗਤਾਨਾਂ ਬਾਰੇ ਨੋਟੀਫਿਕੇਸ਼ਨ ਹਾਸਲ ਕਰਨ ਲਈ ਇੱਕ ਵੱਖਰਾ ਸਾਊਂਡ ਬਾਕਸ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਰਿਲਾਇੰਸ Jio ਨੇ Jio ਭਾਰਤ ਫੋਨ ‘ਤੇ Jio ਸਾਊਂਡ-ਪੇਅ ਸਹੂਲਤ ਦੇਣੀ ਸ਼ੁਰੂ ਕੀਤੀ ਹੈ ਅਤੇ ਉਹ ਵੀ ਜ਼ਿੰਦਗੀ ਭਰ ਲਈ ਬਿਲਕੁਲ ਮੁਫ਼ਤ ਹੋਵੇਗੀ। Jio ਵੌਇਸ ਪੇਅ ਫੀਚਰ ਹਰੇਕ UPI ਭੁਗਤਾਨ ਲਈ ਤੁਰੰਤ, ਬਹੁ-ਭਾਸ਼ਾਈ ਆਡੀਓ ਵੈਰੀਫਿਕੇਸ਼ਨ ਦੀ ਪੇਸ਼ਕਸ਼ ਕਰਦੀ ਹੈ। ਇਹ ਸਭ ਬਿਨਾਂ ਕਿਸੇ ਸਾਊਂਡ ਬਾਕਸ ਦੀ ਲੋੜ ਦੇ ਬਿਨਾਂ ਹੋਵੇਗਾ।
ਰਿਲਾਇੰਸ Jio ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਵੇਲੇ ਛੋਟੇ ਅਤੇ ਬਹੁਤ ਛੋਟੇ ਵਪਾਰੀ ਇੱਕ ਸਾਊਂਡ ਬਾਕਸ ਲਈ ਪ੍ਰਤੀ ਮਹੀਨਾ ਲਗਭਗ 125 ਰੁਪਏ ਅਦਾ ਕਰਦੇ ਹਨ। ਹੁਣ Jio Sound Pay ਮੁਫ਼ਤ ਵਿੱਚ ਉਪਲਬਧ ਹੋਣ ਨਾਲ, JioBharat ਉਪਭੋਗਤਾ ਸਾਲਾਨਾ 1,500 ਰੁਪਏ ਬਚਾ ਸਕਣਗੇ। Jio ਭਾਰਤ ਫੋਨ ਦੀ ਕੀਮਤ 699 ਰੁਪਏ ਤੋਂ ਸ਼ੁਰੂ ਹੁੰਦੀ ਹੈ। ਰਿਲਾਇੰਸ Jio ਵੱਲੋਂ Jio ਭਾਰਤ ਫੋਨ ਲਾਂਚ ਕੀਤੇ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇਹ ਦੁਨੀਆ ਦਾ ਸਭ ਤੋਂ ਕਿਫਾਇਤੀ 4G ਫੋਨ ਹੈ, ਜਿਸ ਦੀ ਕੀਮਤ ਸਿਰਫ 699 ਰੁਪਏ ਤੋਂ ਸ਼ੁਰੂ ਹੁੰਦੀ ਹੈ।
Jio ਭਾਰਤ ਦੇ ਤਹਿਤ, J1, B2, B1, K1 ਕਾਰਬਨ, V2, V3 ਅਤੇ V4 ਸੀਰੀਜ਼ ਦੇ ਫੋਨ ਹਨ। ਫੋਨ ‘ਤੇ ਵੱਖ-ਵੱਖ ਭਾਸ਼ਾਵਾਂ ਵਿੱਚ 455 ਤੋਂ ਵੱਧ ਲਾਈਵ ਟੀਵੀ ਚੈਨਲਾਂ ਦਾ ਲਾਭ ਲਿਆ ਜਾ ਸਕਦਾ ਹੈ। ਇਸ ਵਿੱਚ Jio Cinema, Saavn, ਅਤੇ JioPay ਵਰਗੇ ਪਹਿਲਾਂ ਤੋਂ ਇੰਸਟਾਲ ਐਪਸ ਹਨ। ਇਨ੍ਹਾਂ ਫੋਨ ਤੋਂ ਆਸਾਨੀ ਨਾਲ UPI ਪੇਮੈਂਟ ਭੇਜੇ ਅਤੇ ਪ੍ਰਾਪਤ ਕੀਤੇ ਜਾ ਸਕਦੇ ਹਨ। Jio ਭਾਰਤ ਫੋਨ 23 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ ਅਤੇ ਇਸ ਵਿੱਚ ਕੈਮਰਾ ਵੀ ਹੈ। Jio ਦੇ ਪ੍ਰਧਾਨ ਸੁਨੀਲ ਦੱਤ ਦਾ ਕਹਿਣਾ ਹੈ ਕਿ Jio ਹਰ ਭਾਰਤੀ ਨੂੰ ਸਸ਼ਕਤ ਬਣਾਉਣ ਲਈ ਤਕਨਾਲੋਜੀ ਦਾ ਲਾਭ ਉਠਾਉਣ ਵਿੱਚ ਵਿਸ਼ਵਾਸ ਰੱਖਦਾ ਹੈ। ਕੰਪਨੀ ਚਾਹੁੰਦੀ ਹੈ ਕਿ ਤਕਨਾਲੋਜੀ ਦੇ ਲਾਭ ਦੇਸ਼ ਦੇ ਦਿਲ ਤੱਕ ਪਹੁੰਚਣ, ਯਾਨੀ ਕਿ ਇਸ ਦੇ ਮਿਹਨਤੀ ਉੱਦਮੀਆਂ ਤੱਕ ਇਹ ਸੁਵਿਧਾ ਪਹੁੰਚੇ।