Business
Tariff War: ਟਰੰਪ ਦੇ ਟੈਰਿਫ ਐਲਾਨ ਨੇ ਅਮਰੀਕੀ ਸਟਾਕ ਮਾਰਕੀਟ 'ਚ ਲਿਆਉਂਦਾ ਭੁਚਾਲ

ਮਲਟੀ ਨੈਸ਼ਨਲ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਆਈ ਹੈ। ਨਾਈਕੀ ਦੇ ਸਟਾਕ ਵਿੱਚ 11 ਪ੍ਰਤੀਸ਼ਤ ਅਤੇ ਐਪਲ ਦੇ ਸਟਾਕ ਵਿੱਚ 9 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਨਾਈਕੀ ਵੀਅਤਨਾਮ ਵਿੱਚ ਬਣਾਈ ਜਾਂਦੀ ਹੈ। ਇਸ ਲਈ ਆਯਾਤ ਕੀਤੇ ਸਾਮਾਨ ਦੇ ਵੱਡੇ ਵਿਕਰੇਤਾਵਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਫਾਈਵ ਬਿਲੋ ਦੇ ਸ਼ੇਅਰ 25 ਪ੍ਰਤੀਸ਼ਤ, ਡਾਲਰ ਟ੍ਰੀ 9 ਪ੍ਰਤੀਸ਼ਤ ਅਤੇ ਗੈਪ 20 ਪ੍ਰਤੀਸ਼ਤ ਡਿੱਗ ਗਏ ਹਨ।