ਸਰਕਾਰੀ ਮੁਲਾਜ਼ਮ ਦੀ ਨਿਕਲੀ ਇਕ ਕਰੋੜ ਦੀ ਲਾਟਰੀ Punjab Lohri Bumper second prize of Punjab Lohri Bumper came from Ludhiana – News18 ਪੰਜਾਬੀ

ਪੰਜਾਬ ਲੋਹੜੀ ਬੰਪਰ (Punjab Lohri Bumper) ਦਾ ਦੂਸਰਾ ਇਨਾਮ ਲੁਧਿਆਣਾ ਤੋਂ ਨਿਕਲਿਆ ਹੈ। ਜੇਤੂ ਵਿਅਕਤੀ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਲੁਧਿਆਣਾ ਘੁੰਮਣ ਆਇਆ ਹੋਇਆ ਸੀ। ਉਸ ਨੇ ਇਕ ਕਰੋੜ ਦਾ ਇਨਾਮ ਜਿੱਤਿਆ ਹੈ। ਰਾਜਸਥਾਨ ਦਾ ਰਹਿਣ ਵਾਲਾ ਅਨਿਲ ਕੁਮਾਰ ਸਰਕਾਰੀ ਮੁਲਾਜ਼ਮ ਹੈ।
ਉਹ ਪਿਛਲੇ ਦਿਨੀਂ ਲੁਧਿਆਣਾ ਘੁੰਮਣ ਆਇਆ ਸੀ। ਉਸ ਨੇ ਲੁਧਿਆਣਾ ਦੀ ਇੱਕ ਦੁਕਾਨ ਤੋਂ ਚਾਰ ਟਿਕਟਾਂ ਖਰੀਦੀਆਂ ਜਿਨ੍ਹਾਂ ਵਿੱਚੋਂ ਇੱਕ ਟਿਕਟ ਦਾ ਦੂਸਰਾ ਇਨਾਮ ਇਕ ਕਰੋੜ ਉਸ ਨੇ ਜਿੱਤਿਆ ਹੈ। ਜਦਕਿ 10 ਕਰੋੜ ਦਾ ਪਹਿਲਾ ਇਨਾਮ ਰੋਪੜ ਦੇ ਰਹਿਣ ਵਾਲੇ ਇੱਕ ਸ਼ਖਸ ਦਾ ਨਿਕਲਿਆ।
10 ਕਰੋੜ ਦੀ ਲਾਟਰੀ ਹਰਪਿੰਦਰ ਸਿੰਘ ਦੀ ਨਿਕਲੀ ਹੈ। ਇਨਾਮ ਨਿਕਲਣ ਤੋਂ ਬਾਅਦ ਰੋਪੜ ਦੇ ਪੁਰਾਣਾ ਬੱਸ ਅੱਡੇ ਤੇ ਸਥਿਤ ਲਾਟਰੀ ਦੇ ਸਟਾਲ ਅਸ਼ੋਕਾ ਲਾਟਰੀ ਤੇ ਢੋਲ ਵੱਜਣੇ ਸ਼ੁਰੂ ਹੋ ਗਏ ਕਿਉਂਕਿ ਇਸੇ ਸਟਾਲ ਤੋਂ ਇਹ ਲਾਟਰੀ ਵਿਕੀ ਸੀ।
ਦੱਸ ਦਈਏ ਕਿ ਪੰਜਾਬ ਦੇ ਲਾਟਰੀ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਇੰਨੀ ਵੱਡੀ ਇਨਾਮੀ ਰਕਮ ਰੱਖੀ ਗਈ ਹੈ। ਇਸ ਕਾਰਨ ਲੋਹੜੀ ਮਕਰ ਸੰਕ੍ਰਾਂਤੀ ਬੰਪਰ-2025 ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ। ਜਾਣਕਾਰੀ ਅਨੁਸਾਰ ਲਾਟਰੀ ਇਨਾਮ ਦਾ ਜੇਤੂ ਹਰਪਿੰਦਰ ਸਿੰਘ ਕੁਵੈਤ ਵਿੱਚ ਟਰਾਲਾ ਚਲਾ ਕੇ ਡਰਾਈਵਰੀ ਕਰਦਾ ਹੈ ਤੇ ਅੱਜ ਕੱਲ੍ਹ ਆਪਣੇ ਘਰ ਆਇਆ ਹੋਇਆ ਹੈ। ਹਰਪਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਲਾਟਰੀਆਂ ਖ਼ਰੀਦਦਾ ਸੀ ਪਰ ਇਨਾਮ ਉਸ ਨੂੰ ਪਹਿਲੀ ਵਾਰ ਨਿਕਲਿਆ ਹੈ। ਜਿਸ ਤੋਂ ਬਾਅਦ ਸਾਰਾ ਪਰਿਵਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਹੈ ਤੇ ਪਰਿਵਾਰ ਕੋਲੋਂ ਇਹ ਖੁਸ਼ੀ ਸਾਂਭੀ ਨਹੀਂ ਜਾ ਰਹੀ।
ਹਰਪਿੰਦਰ ਸਿੰਘ ਇੱਕ ਹਾਦਸੇ ਵਿੱਚ ਆਪਣੀ ਬਾਂਹ ਗਵਾ ਬੈਠਾ ਸੀ ਤੇ ਹਰਪਿੰਦਰ ਦੇ ਬੇਟੇ ਦਵਿੰਦਰ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਪੈਸਿਆਂ ਨਾਲ ਕੋਈ ਆਪਣਾ ਕਾਰੋਬਾਰ ਕਰਨਗੇ ਜਦ ਕਿ ਅਸ਼ੋਕਾ ਵੋਟਰੀ ਸਟਾਲ ਦੇ ਮਾਲਕ ਹੇਮੰਤ ਕੱਕੜ ਦਾ ਕਹਿਣਾ ਹੈ ਕਿ ਉਨਾਂ ਦੇ ਲਾਟਰੀ ਸਟਾਲ ਤੋਂ ਵੱਡਾ ਇਨਾਮ ਨਿਕਲਿਆ ਜੋ ਕਿ ਪੂਰੇ ਪੰਜਾਬ ਤੇ ਰੂਪਨਗਰ ਜ਼ਿਲੇ ਵਿੱਚ ਕਾਫੀ ਵੱਡਾ ਇਨਾਮ ਹੈ ਤੇ ਇਹ ਰੂਪਨਗਰ ਜ਼ਿਲੇ ਵਿੱਚ ਪਹਿਲੀ ਵਾਰ ਕਿਸੇ ਵਿਅਕਤੀ ਨੂੰ ਇਨਾ ਵੱਡਾ ਲਾਟਰੀ ਵਿੱਚੋਂ ਇਨਾਮ ਮਿਲਣ ਜਾ ਰਿਹਾ ਹੈ।