Redmi ਨੇ ਲਾਂਚ ਕੀਤੇ ਨਵੇਂ Redmi Buds 6, ਪ੍ਰੀਮੀਅਮ ਲੁੱਕ ਤੇ ਫੀਚਰਸ ਨਾਲ ਮਿਲੇਗਾ 48 ਘੰਟੇ ਦਾ ਬੈਟਰੀ ਬੈਕਅੱਪ

Redmi ਨੇ ਭਾਰਤ ‘ਚ ਆਪਣਾ ਨਵਾਂ ਈਅਰਬਡ Redmi Buds 6 ਲਾਂਚ ਕਰ ਦਿੱਤਾ ਹੈ। ਇਨ੍ਹਾਂ ਈਅਰਬਡਸ ‘ਚ ਗਾਹਕਾਂ ਨੂੰ 42 ਘੰਟੇ ਦਾ ਬੈਟਰੀ ਬੈਕਅਪ ਮਿਲਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਈਅਰਬਡਸ ਦੀ ਲੁੱਕ ਵੀ ਕਾਫੀ ਸਟਾਈਲਿਸ਼ ਹੈ। ਇਹ ਈਅਰਬਡ ਅਡਵਾਂਸ ਟੈਕਨਾਲੋਜੀ ਅਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਦੇ ਨਾਲ ਆਉਂਦੇ ਹਨ, ਜਿਸ ਵਿੱਚ 12.4mm ਟਾਈਟੇਨੀਅਮ ਡਰਾਈਵਰ ਅਤੇ 5.5mm ਮਾਈਕ੍ਰੋ ਪੀਜ਼ੋਇਲੈਕਟ੍ਰਿਕ ਸਿਰੇਮਿਕ ਡਰਾਈਵਰ ਸ਼ਾਮਲ ਹਨ। ਆਓ ਜਾਣਦੇ ਹਾਂ ਕਿ Redmi Buds 6 ਵਿੱਚ ਤੁਹਾਨੂੰ ਕੀ-ਕੀ ਵਿਸ਼ੇਸ਼ਤਾਵਾਂ ਦੇਖਣ ਨੂੰ ਮਿਲ ਰਹੀਆਂ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ Redmi Buds 6 ਵਿੱਚ 12.4mm ਟਾਈਟੇਨੀਅਮ ਡਰਾਈਵਰ ਅਤੇ 5.5mm ਸਿਰੇਮਿਕ ਡਰਾਈਵਰਾਂ ਦੀ ਵਰਤੋਂ ਕੀਤੀ ਗਈ ਹੈ, ਜੋ ਸ਼ਾਨਦਾਰ ਸਾਊਂਡ ਕੁਆਲਿਟੀ ਦਿੰਦੇ ਹਨ। ਇਹ ਈਅਰਬਡ 49dB ਤੱਕ ਨੌਇਸ ਕੈਂਸਲੇਸ਼ਨ ਕਰਨ ਦੀ ਸਹੂਲਤ ਪ੍ਰਦਾਨ ਕਰਦੇ ਹਨ। ਇਸ ਦਾ ਮਤਲਬ ਹੈ ਕਿ ਇਹ ਬਾਹਰੀ ਸ਼ੋਰ ਨੂੰ ਪੂਰੀ ਤਰ੍ਹਾਂ ਘਟਾ ਸਕਦੇ ਹਨ। ਹਰੇਕ ਈਅਰਬਡ 10 ਘੰਟੇ (ANC ਤੋਂ ਬਿਨਾਂ) ਦਾ ਬੈਕਅੱਪ ਪੇਸ਼ ਕਰਦਾ ਹੈ, ਅਤੇ ਚਾਰਜਿੰਗ ਕੇਸ ਨਾਲ ਬੈਟਰੀ ਦੀ ਕੁੱਲ ਲਾਈਫ 42 ਘੰਟਿਆਂ ਤੱਕ ਹੋ ਜਾਂਦੀ ਹੈ। ਇਹ ਈਅਰਬਡ ਸਿਰਫ਼ 10 ਮਿੰਟ ਚਾਰਜ ਕਰਕੇ 4 ਘੰਟੇ ਤੱਕ ਚੱਲ ਸਕਦੇ ਹਨ।
ਡਿਜ਼ਾਈਨ ਅਤੇ ਭਾਰ
ਇਸ ਈਅਰਬਡ ਦੇ ਚਾਰਜਿੰਗ ਕੇਸ ਦਾ ਭਾਰ 43.2 ਗ੍ਰਾਮ ਹੈ ਅਤੇ ਇਸ ਦਾ ਆਕਾਰ 61.01×51.71×24.80mm ਹੈ। ਈਅਰਬਡਸ ਦਾ ਭਾਰ ਸਿਰਫ 5 ਗ੍ਰਾਮ ਹੈ। Redmi Buds 6 ਨੂੰ ਕਿਫਾਇਤੀ ਕੀਮਤ ਅਤੇ ਪ੍ਰੀਮੀਅਮ ਵਿਸ਼ੇਸ਼ਤਾਵਾਂ ਦੇ ਨਾਲ ਲਾਂਚ ਕੀਤਾ ਗਿਆ ਹੈ। ਸ਼ਾਨਦਾਰ ਬੈਟਰੀ ਲਾਈਫ, ANC ਸਪੋਰਟ ਅਤੇ ਡਿਊਲ ਡਰਾਈਵਰ ਸਿਸਟਮ ਇਸ ਨੂੰ ਵਧੀਆ ਵਿਕਲਪ ਬਣਾਉਂਦੇ ਹਨ।
ਕੀਮਤਾਂ ਦੀ ਗੱਲ ਕਰੀਏ ਤਾਂ ਭਾਰਤ ‘ਚ Redmi Buds 6 ਦੀ ਕੀਮਤ 2,999 ਰੁਪਏ ਰੱਖੀ ਗਈ ਹੈ। ਇਨ੍ਹਾਂ ਨੂੰ Xiaomi ਦੀ ਅਧਿਕਾਰਤ ਵੈੱਬਸਾਈਟ ਅਤੇ Amazon ਤੋਂ ਖਰੀਦਿਆ ਜਾ ਸਕਦਾ ਹੈ। ਕੰਪਨੀ ਨੇ ਇਸ ਨੂੰ ਤਿੰਨ ਰੰਗਾਂ ਜਿਵੇਂ ਟਾਇਟਨ ਵ੍ਹਾਈਟ, ਆਈਵੀ ਗ੍ਰੀਨ ਅਤੇ ਸਪੈਕਟਰ ਬਲੈਕ ‘ਚ ਲਾਂਚ ਕੀਤਾ ਹੈ। ਖਾਸ ਆਫਰ ਦੇ ਤਹਿਤ, ਇਹ ਈਅਰਬਡਸ 13 ਦਸੰਬਰ ਤੋਂ 19 ਦਸੰਬਰ ਦੇ ਵਿਚਕਾਰ ਸਿਰਫ 2,799 ਰੁਪਏ ਵਿੱਚ ਉਪਲਬਧ ਹੋਣਗੇ। Redmi ਦੇ ਇਨ੍ਹਾਂ ਨਵੇਂ ਈਅਰਬਡ ਦਾ ਸਿੱਧਾ ਮੁਕਾਬਲਾ OnePlus Nord Buds 3 Pro ਨਾਲ ਹੈ। ਇਨ੍ਹਾਂ ਈਅਰਬਡਸ ‘ਚ ਵੀ 44 ਘੰਟੇ ਦਾ ਬੈਟਰੀ ਬੈਕਅੱਪ ਮਿਲਦਾ ਹੈ। ਇਸ ਤੋਂ ਇਲਾਵਾ ਇਹ ਈਅਰਬਡ ਫਾਸਟ ਚਾਰਜਿੰਗ ਨੂੰ ਵੀ ਸਪੋਰਟ ਕਰਦੇ ਹਨ। ਇੰਨਾ ਹੀ ਨਹੀਂ, ਇਹ ਡਿਵਾਈਸ ਪਾਣੀ ਅਤੇ ਧੂੜ ਨਾਲ ਖਰਾਬ ਨਹੀਂ ਹੁੰਦੇ ਕਿਉਂਕਿ ਇਸ ਦੀ IP 54 ਰੇਟਿੰਗ ਹੈ। ਈ-ਕਾਮਰਸ ਸਾਈਟ ਫਲਿੱਪਕਾਰਟ ‘ਤੇ ਇਸ ਦੀ ਕੀਮਤ 2799 ਰੁਪਏ ਰੱਖੀ ਗਈ ਹੈ।