Punjab

Meeting of Aarthis with CM Mann solution to the payment of paddy farmers and Aarthis satisfied hdb – News18 ਪੰਜਾਬੀ

ਪੰਜਾਬ ਦੇ ਵਿੱਚ ਆੜ੍ਹਤੀਆਂ ਦੀ ਚੱਲ ਰਹੀ ਹੜਤਾਲ ਹੁਣ ਖਤਮ ਹੋ ਗਈ ਹੈ। ਦੱਸਣਯੋਗ ਹੈ ਕਿ ਅੱਜ ਆੜ੍ਹਤੀਆਂ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਦੇ ਵਿੱਚ ਆੜ੍ਹਤੀਆਂ ਦਾ ਇੱਕ ਵਫਤ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਮਿਲਿਆ। ਜਿਨਾਂ ਨੇ ਆਪਣੀ ਗੱਲਬਾਤ ਗੱਲਬਾਤ ਦੌਰਾਨ ਆਪਣੀਆਂ ਮੰਗਾਂ ਦੱਸੀਆਂ। ਜਿਸ ਦੇ ਉੱਪਰ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਫੈਸਲਾ ਵੈਸੇ ਕੇਂਦਰ ਦਾ ਹੈ ਜੇਕਰ ਕੇਂਦਰ ਇਸ ਨੂੰ ਲਾਗੂ ਕਰ ਦੇਵੇ ਤਾਂ ਪੰਜਾਬ ਸਰਕਾਰ ਨੂੰ ਇਸ ਦੇ ਉੱਤੇ ਕੋਈ ਵੀ ਇਤਰਾਜ਼ ਨਹੀਂ ਹੋਵੇਗਾ। ਪਰੰਤੂ ਕੇਂਦਰ ਦੇ ਵੱਲੋਂ ਇਹ ਫੈਸਲੇ ਦੇ ਉੱਤੇ ਰੋਕ ਕਿਉਂ ਲਗਾਈ ਗਈ ਹੈ ਇਸ ਦੇ ਬਾਰੇ ਜਰੂਰ ਉਹ ਪਤਾ ਕਰਨਗੇ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:
ਪੰਚਾਇਤੀ ਚੋਣਾਂ ’ਚ ਕਾਗਜ਼ ਰੱਦ ਹੋਣ ’ਤੇ ਉਮੀਦਵਾਰਾਂ ਦਾ ਧਰਨਾ… MLA ਸੰਦੀਪ ਜਾਖੜ ਨੇ ਮਾਨ ਸਰਕਾਰ ਨੂੰ ਘੇਰਿਆ

ਇੱਥੇ ਦੱਸਣਾ ਬਣਦਾ ਹੈ ਕਿ ਆੜ੍ਹਤੀਆਂ ਨੇ ਆਪਣਾ ਕਮਿਸ਼ਨ ਢਾਈ ਫੀਸਦ ਵਧਾਉਣ ਦੀ ਮੰਗ ਕੀਤੀ ਸੀ। ਇਸ ਦੌਰਾਨ ਖੇਤੀ ਮੰਤਰੀ ਨੇ ਕਿਹਾ ਕਿ ਕੱਲ ਤੋਂ ਆਮ ਵਾਂਗੂ ਝੋਨੇ ਦੀ ਲਿਫਟਿੰਗ ਸ਼ੁਰੂ ਹੋ ਜਾਵੇਗੀ ਅਤੇ ਕਿਸਾਨਾਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਵੈਸੇ ਤਾਂ ਪੰਜਾਬ ਦੇ ਵਿੱਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਂਦੀ ਹੈ। ਪ੍ਰੰਤੂ ਇਸ ਵਾਰ ਆੜ੍ਹਤੀਆਂ ਅਤੇ ਮਜ਼ਦੂਰਾਂ ਦੇ ਵੱਲੋਂ ਜੋ ਹੜਤਾਲ ਕੀਤੀ ਗਈ ਸੀ। ਉਸ ਦੇ ਕਾਰਨ ਮੰਡੀਆਂ ਦੇ ਵਿੱਚ ਝੋਨੇ ਦੀ ਫਸਲਾਂ ਦੇ ਵੱਡੇ ਵੱਡੇ ਅੰਬਾਰ ਲੱਗ ਗਏ। ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਇਸ਼ਤਿਹਾਰਬਾਜ਼ੀ
ਗਰੀਬਾਂ ਦਾ ਬਦਾਮ ਹੈ ਇਹ ਸਸਤੀ ਚੀਜ਼


ਗਰੀਬਾਂ ਦਾ ਬਦਾਮ ਹੈ ਇਹ ਸਸਤੀ ਚੀਜ਼

ਵਿਰੋਧੀ ਧਿਰਾਂ ਦੇ ਵੱਲੋਂ ਵੀ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਸੀ। ਜਿਸ ਤੋਂ ਬਾਅਦ ਅੱਜ ਆੜ੍ਹਤੀਆਂ ਦੀ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਈ ਹੈ। ਜਿਸ ਦੇ ਵਿੱਚ ਹੁਣ ਆੜਤੀਆਂ ਦੇ ਵੱਲੋਂ ਆਪਣੀ ਹੜਤਾਲ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਖੇਤੀ ਮੰਤਰੀ ਨੂੰ ਜਦੋਂ ਪੱਤਰਕਾਰਾਂ ਦੇ ਵੱਲੋਂ ਡੀਏਪੀ ਸਬੰਧੀ ਸਵਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਡੀਏਪੀ ਖਾਦ ਦੀ ਕੋਈ ਵੀ ਕਮੀ ਨਹੀਂ ਹੈ। ਅਤੇ ਨਾ ਹੀ ਕਦੇ ਆਉਣ ਦਿੱਤੀ ਜਾਵੇਗੀ।

ਇਸ਼ਤਿਹਾਰਬਾਜ਼ੀ

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ        








https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ        
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ        
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ        








https://shorturl.at/npzE4 ਕਲਿੱਕ ਕਰੋ।

  • First Published :

Source link

Related Articles

Leave a Reply

Your email address will not be published. Required fields are marked *

Back to top button