Sports
IND vs AUS: ਰੋਹਿਤ ਸ਼ਰਮਾ ਨਹੀਂ ਖੇਡਣਗੇ ਪਹਿਲਾ ਟੈਸਟ, KL ਕਰਨਗੇ ਪਾਰੀ ਦੀ ਸ਼ੁਰੂਆਤ

IND vs AUS: ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਕਾਰਨ ਭਾਰਤੀ ਚੋਣਕਾਰਾਂ ਨੇ ਦੇਵਦੱਤ ਪਡਿਕਲ ਨੂੰ ਆਸਟ੍ਰੇਲੀਆ ‘ਚ ਹੀ ਰਹਿਣ ਲਈ ਕਿਹਾ ਹੈ। ਪਡਿੱਕਲ ਭਾਰਤ ਏ ਟੀਮ ਨਾਲ ਆਸਟਰੇਲੀਆ ਦਾ ਦੌਰਾ ਕਰ ਰਹੇ ਸਨ। ਪਡਿੱਕਲ ਨੂੰ ਭਾਰਤ ਦੀ 18 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਨੂੰ ਰੋਹਿਤ ਦੀ ਗੈਰ-ਮੌਜੂਦਗੀ ‘ਚ ਜਗ੍ਹਾ ਮਿਲੀ। ਕੇਐੱਲ ਰਾਹੁਲ ਨੇ ਐਤਵਾਰ ਨੂੰ ਨੈੱਟ ‘ਤੇ ਬੱਲੇਬਾਜ਼ੀ ਕੀਤੀ। ਜਿਸ ਕਾਰਨ ਉਨ੍ਹਾਂ ਦੀ ਫਿਟਨੈੱਸ ਨੂੰ ਲੈ ਕੇ ਚੱਲ ਰਹੀਆਂ ਚਿੰਤਾਵਾਂ ਦੂਰ ਹੋ ਗਈਆਂ, ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ‘ਚ ਪਾਰੀ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ।