Juhi Chawla ਦੀ ਬੇਟੀ ਜਾਨ੍ਹਵੀ ਦੀ ਹਰ ਕੋਈ ਕਰ ਰਿਹਾ ਤਰੀਫ, ਤਸਵੀਰਾਂ ਹੋ ਰਹੀਆਂ ਵਾਇਰਲ

Jeddah ‘ਚ ਆਯੋਜਿਤ ਆਈਪੀਐੱਲ ਨਿਲਾਮੀ 2025 ‘ਚ ਜਿੱਥੇ ਲੋਕ ਕ੍ਰਿਕਟਰਾਂ ਦੀ ਨਿਲਾਮੀ ‘ਤੇ ਨਜ਼ਰ ਰੱਖ ਰਹੇ ਸਨ, ਉੱਥੇ ਹੀ ਕੋਲਕਾਤਾ ਨਾਈਟ ਰਾਈਡਰ ਦੀ ਸਹਿ-ਮਾਲਕ ਜੂਹੀ ਚਾਵਲਾ (Juhi Chawla) ਦੀ ਬੇਟੀ ਜਾਨ੍ਹਵੀ ਮਹਿਤਾ ਵੀ ਚਰਚਾ ‘ਚ ਆ ਗਈ ਹੈ। ਉਸ ਨੇ ਕੇਕੇਆਰ ਦੀ ਤਰਫੋਂ ਮੈਗਾ ਨਿਲਾਮੀ ਵਿੱਚ ਹਿੱਸਾ ਲਿਆ, ਜਿੱਥੇ ਉਸ ਦੀ ਸਾਦਗੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਹੁਣ ਉਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਉੱਤੇ ਕੋਈ ਉਸ ਦੀ ਮੁਸਕਰਾਹਟ ਤਾਂ ਕੋਈ ਉਸ ਦੀ ਲੁੱਕ ਦੀ ਤਰੀਫ ਕਰ ਰਿਹਾ ਹੈ। ਇੰਨਾ ਹੀ ਨਹੀਂ ਸੂਟ-ਬੂਟ ‘ਚ ਜਾਨ੍ਹਵੀ ਦਾ ਸਟਾਈਲ ਵੀ ਸ਼ਾਨਦਾਰ ਲੱਗ ਰਿਹਾ ਸੀ।
23 ਸਾਲ ਦੀ ਜਾਨ੍ਹਵੀ ਨੇ 17 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਆਈਪੀਐਲ ਨਿਲਾਮੀ ਵਿੱਚ ਹਿੱਸਾ ਲਿਆ ਸੀ। ਉਹ ਉਦੋਂ ਸਭ ਤੋਂ ਛੋਟੀ ਉਮਰ ਦੀ ਬਿਡਰ ਸੀ ਅਤੇ ਹੁਣ ਉਹ ਹਰ ਸਾਲ ਨਿਲਾਮੀ ਵਿੱਚ ਹਾਜ਼ਰ ਹੁੰਦੀ ਹੈ। ਪਰ, ਇਸ ਵਾਰ ਲੋਕਾਂ ਨੂੰ ਉਸ ਦਾ ਅੰਦਾਜ਼ ਕਾਫੀ ਪਸੰਦ ਆਇਆ। ਨਿਲਾਮੀ ਦੇ ਦੋਵੇਂ ਦਿਨ ਉਹ ਫਾਰਮਲ ਸੂਟ-ਬੂਟ ਵਿੱਚ ਨਜ਼ਰ ਆਈ ਅਤੇ ਆਪਣੇ ਇਸ ਅੰਦਾਜ਼ ਨਾਲ ਉਸ ਨੇ ਲੋਕਾਂ ਦਾ ਦਿਲ ਜਿੱਤ ਲਿਆ।
ਜੂਹੀ ਚਾਵਲਾ (Juhi Chawla) ਦੀ ਬੇਟੀ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਦੇ ਮਨ ‘ਚ ਸਵਾਲ ਹੈ ਕਿ ਉਨ੍ਹਾਂ ਦੀ ਬੇਟੀ ਜਾਨ੍ਹਵੀ ਮਹਿਤਾ ਲਾਈਮਲਾਈਟ ਤੋਂ ਦੂਰ ਕੀ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਜੂਹੀ ਚਾਵਲਾ ਅਤੇ ਜੈ ਮਹਿਤਾ ਦੀ ਬੇਟੀ ਜਾਨ੍ਹਵੀ ਦਾ ਜਨਮ 21 ਫਰਵਰੀ 2001 ਨੂੰ ਹੋਇਆ ਸੀ। ਉਸ ਨੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ, ਇੰਗਲੈਂਡ ਦੇ ਚਾਰਟਰ ਹਾਊਸ ਸਕੂਲ ਅਤੇ ਨਿਊਯਾਰਕ ਵਿੱਚ ਕੋਲੰਬੀਆ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਜਾਨ੍ਹਵੀ ਮਹਿਤਾ ਨੇ ਸਾਲ 2023 ‘ਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ ਅਤੇ ਹੁਣ ਹਾਲ ਹੀ ‘ਚ ਖੁਦ ਜੂਹੀ ਚਾਵਲਾ (Juhi Chawla) ਨੇ ਸੋਸ਼ਲ ਮੀਡੀਆ ‘ਤੇ ਆਪਣੀ ਬੇਟੀ ਦੀ ਇਕ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ ‘ਚ ਉਹ ਬਿਲਕੁਲ ਆਪਣੀ ਮਾਂ ਜੂਹੀ ਚਾਵਲਾ ਵਰਗੀ ਨਜ਼ਰ ਆ ਰਹੀ ਹੈ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਸਿਰਫ 17 ਸਾਲ ਦੀ ਉਮਰ ‘ਚ ਜਾਨ੍ਹਵੀ ਨੇ IPL ਨਿਲਾਮੀ ‘ਚ ਹਿੱਸਾ ਲਿਆ ਸੀ ਅਤੇ ਸਭ ਤੋਂ ਘੱਟ ਉਮਰ ‘ਚ ਪ੍ਰਤੀਭਾਗੀ ਬਣ ਕੇ ਇਤਿਹਾਸ ਰਚ ਦਿੱਤਾ ਸੀ। ਸੋਸ਼ਲ ਮੀਡੀਆ ‘ਤੇ ਉਸ ਦੇ 49.7k ਫਾਲੋਅਰਜ਼ ਹਨ, ਤੁਹਾਨੂੰ ਦੱਸ ਦੇਈਏ ਕਿ ਜੂਹੀ ਚਾਵਲਾ (Juhi Chawla) ਨੇ ਆਪਣੀ ਬੇਟੀ ਬਾਰੇ ਦੱਸਿਆ ਸੀ ਕਿ “ਜਾਨ੍ਹਵੀ ਕ੍ਰਿਕਟ ‘ਚ ਬਹੁਤ ਦਿਲਚਸਪੀ ਰੱਖਦੀ ਹੈ। ਜਦੋਂ ਵੀ ਉਹ ਇਸ ਬਾਰੇ ਗੱਲ ਕਰਦੀ ਹੈ ਤਾਂ ਉਸ ਦਾ ਚਿਹਰਾ ਚਮਕ ਉੱਠਦਾ ਹੈ।”
- First Published :