ਭਾਰਤੀ ਟੀਮ ਚੈਂਪੀਅਨਜ਼ ਟਰਾਫੀ ਲਈ ICC ਵੱਲੋਂ ਤੈਅ ਦਿਸ਼ਾ-ਨਿਰਦੇਸ਼ਾਂ ਦੀ ਕਰੇਗੀ ਪਾਲਣਾ, Team India ਦੀ ਜਰਸੀ ‘ਤੇ ਹੋਵੇਗਾ ICC ਦਾ ਅਧਿਕਾਰਕ Logo

BCCI ਨੇ ਚੈਂਪੀਅਨਸ ਟਰਾਫੀ 2025 ਲਈ ਭਾਰਤੀ ਟੀਮ ਦੀ ਜਰਸੀ ਨੂੰ ਲੈ ਕੇ ਚੱਲ ਰਹੇ ਵਿਵਾਦ ‘ਤੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਟੀਮ ਚੈਂਪੀਅਨਜ਼ ਟਰਾਫੀ ਲਈ ICC ਵੱਲੋਂ ਤੈਅ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇਗੀ। ਯਾਨੀ ਟੀਮ ਦੀ ਜਰਸੀ ‘ਤੇ ਮੇਜ਼ਬਾਨ ਦਾ ਨਾਂ ਹੋਵੇਗਾ।
ਦਰਅਸਲ PCB ਅਤੇ BCCI ਵਿਚਾਲੇ ਭਾਰਤੀ ਜਰਸੀ ਨੂੰ ਲੈ ਕੇ ICC ਨੇ ਪ੍ਰਤੀਕਿਰਿਆ ਦਿੱਤੀ ਸੀ। ਇੱਕ ਰਿਪੋਰਟ ਦੇ ICC ਅਧਿਕਾਰੀ ਦੇ ਮੁਤਾਬਕ, ‘‘ਹਰ ਟੀਮ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਜਰਸੀ ‘ਤੇ ਟੂਰਨਾਮੈਂਟ ਦਾ ਲੋਗੋ ਲਗਾਵੇ। ਸਾਰੀਆਂ ਟੀਮਾਂ ਲਈ ਇਸ ਨਿਯਮ ਦਾ ਪਾਲਣ ਕਰਨਾ ਲਾਜ਼ਮੀ ਹੈ।’’ ਨਿਯਮਾਂ ਦੇ ਅਨੁਸਾਰ ICC ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਆਪਣੀ ਜਰਸੀ ‘ਤੇ ਮੇਜ਼ਬਾਨ ਦੇਸ਼ ਦਾ ਨਾਮ ਪਹਿਨਣ ਦੀ ਲੋੜ ਹੁੰਦੀ ਹੈ, ਚਾਹੇ ਪੈਚ ਕਿੱਥੇ ਸਥਿਤ ਹੋਵੇ।
ਕ੍ਰਿਕਬਜ਼ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤੀ ਟੀਮ ਚੈਂਪੀਅਨਜ਼ ਟਰਾਫੀ ਲਈ ICC ਵੱਲੋਂ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇਗੀ, ਖਾਸ ਤੌਰ ‘ਤੇ ਅਧਿਕਾਰਤ ਲੋਗੋ ਦੇ ਸਬੰਧ ਵਿੱਚ। BCCI ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਜਰਸੀ ‘ਤੇ ICC ਦਾ ਅਧਿਕਾਰਤ ਲੋਗੋ ਹੋਵੇਗਾ, ਜਿਸ ਵਿੱਚ ਪਾਕਿਸਤਾਨ ਦੀ ਛਾਪ ਵੀ ਸ਼ਾਮਲ ਹੈ। BCCI ਦੇ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ, “ਅਸੀਂ ICC ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਾਂਗੇ।”
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ BCCI ਸਕੱਤਰ ਸੈਕੀਆ ਨੂੰ ICC ਦੇ ਅਧਿਕਾਰਤ ਲੋਗੋ ਦੇ ਹੇਠਾਂ ਪਾਕਿਸਤਾਨ ਲਿਖੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੁਹਰਾਇਆ, “ਅਸੀਂ ICC ਦੇ ਨਿਰਦੇਸ਼ਾਂ ਦਾ ਪਾਲਣ ਕਰਾਂਗੇ।” ਸੈਕੀਆ ਦੇ ਇਸ ਬਿਆਨ ਨੇ ਭਾਰਤ ਦੇ ਅਧਿਕਾਰਤ ਲੋਗੋ ‘ਤੇ ਇਤਰਾਜ਼ ਦਰਜ ਕਰਵਾਉਣ ‘ਤੇ ਉੱਠੇ ਹੰਗਾਮੇ ਨੂੰ ਖਤਮ ਕਰ ਦਿੱਤਾ ਹੈ। ਪਾਕਿਸਤਾਨ ਚੈਂਪੀਅਨਸ ਟਰਾਫੀ ਦਾ ਮੇਜ਼ਬਾਨ ਹੈ ਜੋ 9 ਫਰਵਰੀ ਤੋਂ 9 ਮਾਰਚ ਤੱਕ ਖੇਡੀ ਜਾਵੇਗੀ। ਹਾਲਾਂਕਿ ਭਾਰਤੀ ਟੀਮ ਦੁਬਈ ‘ਚ ਆਪਣਾ ਮੈਚ ਖੇਡੇਗੀ।