TCL ਨੇ ਲਾਂਚ ਕੀਤਾ ਦੁਨੀਆ ਦਾ ਸਭ ਤੋਂ ਵੱਡਾ 115 ਇੰਚ ਦਾ ਸਮਾਰਟ ਟੀਵੀ, ਕੀਮਤ ਇੱਕ ਲਗਜ਼ਰੀ ਕਾਰਨ ਦੇ ਬਰਾਬਰ

ਟੈਲੀਫੋਨ ਕਮਿਊਨੀਕੇਸ਼ਨ ਲਿਮਟਿਡ ਜਿਸ ਨੂੰ ਆਮ ਤੌਰ ‘ਤੇ TCL ਵਜੋਂ ਜਾਣਿਆ ਜਾਂਦਾ ਹੈ, ਨੇ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਵੱਡਾ QD ਮਿੰਨੀ LED ਟੀਵੀ ਲਾਂਚ ਕੀਤਾ ਹੈ। 115X955 ਕੰਪਨੀ ਦਾ ਨਵਾਂ ਟੀਵੀ ਮਾਡਲ ਹੈ ਅਤੇ ਇਸ ਵਿੱਚ 115 ਇੰਚ ਦੀ ਵੱਡੀ ਸਕਰੀਨ ਹੈ। ਇਹ ਸਮਾਰਟ ਟੀਵੀ 20,000 ਲੋਕਲ ਡਿਮਿੰਗ ਦੇ ਨਾਲ ਆਉਂਦਾ ਹੈ ਜੋ ਰੰਗ ਦੀ ਐਕੁਰੇਸੀ ਤੇ ਰੀਪ੍ਰੋਡਕਸ਼ਨ ਨੂੰ ਵਧਾਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ 115 ਇੰਚ ਦੀ ਵੱਡੀ ਸਕਰੀਨ ਵਾਲਾ ਇਹ ਦੁਨੀਆ ਦਾ ਸਭ ਤੋਂ ਵੱਡਾ ਟੈਲੀਵਿਜ਼ਨ ਸਭ ਤੋਂ ਪਹਿਲਾਂ ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ (CES) ਵਿੱਚ ਲਾਂਚ ਕੀਤਾ ਗਿਆ ਸੀ, ਜਿੱਥੇ ਇਸ ਨੇ ਬਹੁਤ ਸਾਰੀਆਂ ਸੁਰਖੀਆਂ ਬਟੋਰੀਆਂ ਸਨ।
115-ਇੰਚ ਦੀ ਵੱਡੀ ਸਕਰੀਨ ਵਾਲਾ ਇਹ ਸਮਾਰਟ ਟੀਵੀ ਗੂਗਲ ਟੀਵੀ ‘ਤੇ ਚੱਲਦਾ ਹੈ ਅਤੇ QLED ਪ੍ਰੋ ਤਕਨਾਲੋਜੀ ਨਾਲ ਲੈਸ ਹੈ, ਜਿਸ ਲਈ ਕੰਪਨੀ ਦਾ ਕਹਿਣਾ ਹੈ ਕਿ ਇਹ 98 ਪ੍ਰਤੀਸ਼ਤ DPI-P3 ultra-high colour gamut ਦੀ ਪੇਸ਼ਕਸ਼ ਕਰਦਾ ਹੈ। ਇਸ ਟੀਵੀ ਵਿੱਚ AiPQ ਪ੍ਰੋ ਪ੍ਰੋਸੈਸਰ ਹੈ ਜੋ ਡਿਵਾਈਸ ਦੇ ਪ੍ਰਦਰਸ਼ਨ ਨੂੰ ਸਮੂਥ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਤਸਵੀਰ ਅਤੇ ਆਡੀਓ ਕੁਆਲਿਟੀ ਨੂੰ ਵਧਾਉਂਦਾ ਹੈ।
ਟੀਸੀਐਲ ਦਾ ਕਹਿਣਾ ਹੈ ਕਿ 115X955 ਮਾਡਲ ਵਿੱਚ ਇਸ ਦੀ ਪੇਟੈਂਟ ਕੀਤੀ ਟੀ-ਸਕ੍ਰੀਨ ਅਲਟਰਾ ਤਕਨਾਲੋਜੀ ਹੈ ਅਤੇ ਇਸ ਦੀ ਬੀਕ ਬ੍ਰਾਈਟਨੈੱਸ 5000 ਨਿਟਸ ਹੈ। ਸਭ ਤੋਂ ਪ੍ਰੀਮੀਅਮ ਟੀਵੀ ਹੋਣ ਕਰਕੇ, ਇਸਨੂੰ ਡੌਲਬੀ ਵਿਜ਼ਨ ਆਈਕਿਊ, HDR10+ ਅਤੇ TUV ਸਰਟੀਫਿਕੇਸ਼ਨ ਵੀ ਮਿਲਦਾ ਹੈ, ਜੋ ਟੀਵੀ ਵਿੱਚ ਫਲਿਕਰਿੰਗ ਨੂੰ ਖਤਮ ਕਰਦਾ ਹੈ ਅਤੇ ਨੀਲੀ ਰੋਸ਼ਨੀ ਦੇ ਨਿਕਾਸ ਨੂੰ ਵੀ ਘਟਾਉਂਦਾ ਹੈ। ਆਡੀਓ ਦੀ ਗੱਲ ਕਰੀਏ ਤਾਂ, TCL ਨੇ ਇਸ ਟੀਵੀ ਵਿੱਚ ONKYO 6.2.2 ਹਾਈ-ਫਾਈ ਸਿਸਟਮ ਦਿੱਤਾ ਹੈ।
ਗੇਮਰਜ਼ ਲਈ, 115-ਇੰਚ QD ਮਿੰਨੀ LED ਟੀਵੀ ਦੀ ਸਕ੍ਰੀਨ 144Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਡਿਵਾਈਸ ਵਿੱਚ ਆਟੋ ਲੋਅ ਲੇਟੈਂਸੀ ਮੋਡ (ALLM) ਅਤੇ ਫ੍ਰੀਸਿੰਕ ਪ੍ਰੀਮੀਅਮ ਪ੍ਰੋ ਫੀਚਰ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਟੀਵੀ ਵਿੱਚ ਉਪਭੋਗਤਾਵਾਂ ਨੂੰ ਇੱਕ ਗੇਮ ਬਾਰ ਵੀ ਮਿਲਦਾ ਹੈ ਜੋ ਰੀਅਲ-ਟਾਈਮ ਸਟੈਟਸ ਅਤੇ ਗੇਮ ਐਕਸਲੇਟਰ ਦਿਖਾਉਂਦਾ ਹੈ ਜੋ PUBG ਵਰਗੀਆਂ ਗੇਮਾਂ ਲਈ ਔਨ-ਸਕ੍ਰੀਨ ਇਮੇਜ ਆਪਟੇਮਾਈਜ਼ ਕਰਦਾ ਹੈ। ਕੀਮਤ ਦੀ ਗੱਲ ਕਰੀਏ ਤਾਂ, TCL 115X955 ਸਮਾਰਟ ਟੀਵੀ ਨੂੰ ਰਿਲਾਇੰਸ ਡਿਜੀਟਲ, ਕਰੋਮਾ, ਆਫਲਾਈਨ ਬ੍ਰਾਂਡਾਂ ਅਤੇ ਰਿਟੇਲ ਸਟੋਰਾਂ ਅਤੇ ਐਮਾਜ਼ਾਨ ਅਤੇ ਫਲਿੱਪਕਾਰਟ ਵਰਗੀਆਂ ਈ-ਕਾਮਰਸ ਵੈੱਬਸਾਈਟਾਂ ਤੋਂ 29,99,990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਸੀਮਤ ਸਮੇਂ ਦੀ ਆਫਰ ਦੀ ਗੱਲ ਕਰੀਏ ਤਾਂ, ਕੰਪਨੀ ਇਸ ਦੁਨੀਆ ਦੇ ਸਭ ਤੋਂ ਵੱਡੇ ਟੀਵੀ ਦੇ ਨਾਲ 75 ਇੰਚ ਦਾ ਵੱਡਾ QLED ਟੀਵੀ ਮੁਫਤ ਵਿੱਚ ਦੇ ਰਹੀ ਹੈ।