Punjab
Barnala ‘ਚ ਢਾਈ ਸਾਲਾ ਮਾਸੂਮ ਬੱਚੀ ਦੀ ਕਾਰ ਦੇ ਹੇਠਾਂ ਆਉਣ ਕਾਰਨ ਦਰਦਨਾਕ ਮੌਤ

ਬਰਨਾਲਾ ਤੋਂ ਇੱਕ ਦੁਖਦਾਈ ਖ਼ਬਰ ਆਈ ਹੈ। ਇੱਥੇ ਇੱਕ ਢਾਈ ਸਾਲ ਦੀ ਬੱਚੀ ਦੀ ਸਕਾਰਪੀਓ ਕਾਰ ਦੁਆਰਾ ਕੁਚਲਣ ਤੋਂ ਬਾਅਦ ਦਰਦਨਾਕ ਮੌਤ ਹੋ ਗਈ। ਇੱਕ ਢਾਈ ਸਾਲ ਦੀ ਮਾਸੂਮ ਬੱਚੀ ਸਕਾਰਪੀਓ ਕਾਰ ਦੀ ਲਾਪਰਵਾਹੀ ਦਾ ਸ਼ਿਕਾਰ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਢਾਈ ਸਾਲ ਦੀ ਬੱਚੀ ਜ਼ੋਇਆ ਵਜੋਂ ਹੋਈ ਹੈ।
ਇਹ ਘਟਨਾ ਇੱਕ ਚਰਚ ਨੇੜੇ ਵਾਪਰੀ। ਮ੍ਰਿਤਕ ਬੱਚੀ ਦੇ ਪਿਤਾ ਸੂਰਜ ਕੁਮਾਰ ਨੇ ਦੱਸਿਆ ਕਿ ਉਹ ਸੰਘੇੜਾ ਰੋਡ ’ਤੇ ਬਣੀ ਚਰਚ ਵਿਚ ਗਏ ਸੀ ਤਾਂ ਉੱਥੇ ਉਸ ਦੀ ਬੱਚੀ ਖੇਡ ਰਹੀ ਸੀ, ਜਿਸ ਦੌਰਾਨ ਇੱਕ ਸਕਾਰਪੀਓ ਕਾਰ ਚਾਲਕ ਨੇ ਅਣਗਹਿਲੀ ਦੇ ਨਾਲ ਕਾਰ ਉਸ ਦੀ ਬੱਚੀ ’ਤੇ ਚੜਾਅ ਦਿੱਤੀ। ਜਿਸ ਕਾਰਨ ਉਸ ਦੀ ਬੱਚੀ ਗੰਭੀਰ ਰੂਪ ’ਚ ਜ਼ਖਮੀ ਹੋ ਗਈ ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਸੂਰਜ ਕੁਮਾਰ ਦੇ ਬਿਆਨ ਉਤੇ ਡਰਾਇਵਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਸ਼ਤਿਹਾਰਬਾਜ਼ੀ