ਸੈਕਸ ਬਾਰੇ ਸਭ ਤੋਂ ਜ਼ਿਆਦਾ ਪੁੱਛੇ ਜਾਣ ਵਾਲੇ ਸਵਾਲ -ਫੋਰਪਲੇ (foreplay) ਕੀ ਹੁੰਦਾ ਹੈ?

ਫੋਰਪਲੇ( foreplay) ਕੀ ਹੁੰਦਾ ਹੈ-
ਫੋਰਪਲੇ ਦਰਅਸਲ ਪਲੇ ਦੀ ਸ਼ੁਰੂਆਤ ਹੈ। ਕੋਈ ਵੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਵਾਰਮਅੱਪ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਸਮਝ ਲਵੋ ਜੇਕਰ ਸੈਕਸ ਇੱਕ ਖੇਡ ਹੈ ਤਾਂ ਫੋਰਪਲੇ ਉਸ ਤੋਂ ਪਹਿਲਾਂ ਦਾ ਵਾਰਮਅੱਪ ਹੈ। ਸੈਕਸੁਅਲ ਐਕਟ ਬਾਰੇ ਸਾਡੀ ਸਮਝ ਬਹੁਤ ਮਸ਼ੀਨੀ ਹੁੰਦੀ ਹੈ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਸੈਕਸ ਦਾ ਮਤਲਬ ਪੇਨੀਟ੍ਰੀਸ਼ਨ ਹੈ ਜਦਕਿ ਇਹ ਧਾਰਨਾ ਬਿਲਕੁਲ ਹੀ ਗ਼ਲਤ ਹੈ।
ਪੇਨੀਟ੍ਰੀਸ਼ਨ ਸੈਕਸੁਅਲ ਐਕਟ ਦੀ ਪੂਰੀ ਪ੍ਰਕਿਰਿਆ ਦਾ ਛੋਟਾ ਜਿਹਾ ਹਿੱਸਾ ਹੈ ਜਾਂ ਕਹਿ ਲਵੋ ਕਿ ਉਸ ਦਾ ਉੱਚਤਮ ਸਟੇਜ ਜਾਂ ਕਲਾਈਮੈਕਸ ਹੈ ਪਰ ਇਹ ਆਪਣੇ ਆਪ ਵਿੱਚ ਸੈਕਸ ਦਾ ਪੂਰਾ ਹਿੱਸਾ ਨਹੀਂ ਹੈ। ਪੇਨੀਟ੍ਰੇਸ਼ਨ ਤੋਂ ਪਹਿਲਾਂ ਜਿਹੜਾ ਕੁੱਝ ਵੀ ਹੁੰਦਾ ਹੈ, ਉਹ ਸਭ ਫੋਰਪਲੇ ਹੈ। ਇਸ ਵਿੱਚ ਹੱਥ ਫੜਨ ਤੋਂ ਲੈ ਕੇ ਗੱਲਾਂ ਕਰਨਾ, ਛੂਹਣ ਤੋਂ ਲੈ ਕੇ ਰੋਮਾਂਸ ਤੱਕ ਸਭ ਕੁੱਝ ਇਸ ਵਿੱਚ ਸ਼ਾਮਲ ਹੈ।
ਔਰਤਾਂ ਲਈ ਫੋਰਪਲੇ ਉਸ ਦੀ ਅੰਦਰੂਨੀਅਤ ਦਾ ਸਭ ਤੋਂ ਅਭਿੰਨ ਅਤੇ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਉਸ ਦੇ ਲਈ ਇਹ ਸੈਕਸ ਦੇ ਐਕਟ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਜੇਕਰ ਫੋਰਪਲੇ ਵਿੱਚ ਜ਼ਿਆਦਾ ਸਮਾਂ ਨਾ ਦਿੱਤਾ ਜਾਵੇ ਤਾਂ ਔਰਤ ਦੇ ਪ੍ਰਾਈਵੇਟ ਪਾਰਟ ਵਿੱਚ ਗਿੱਲਾਪਣ ਨਹੀਂ ਹੋਵੇਗਾ ਅਤੇ ਅਜਿਹਾ ਹੋਣ ਦੀ ਹਾਲਤ ਵਿੱਚ ਪੇਨੀਟ੍ਰੀਸ਼ਨ ਦੇ ਸਮੇਂ ਦਰਦ ਵੀ ਮਹਿਸੂਸ ਹੋਵੇਗਾ ਅਤੇ ਕਈ ਬਾਰ ਉਸ ਨੂੰ ਆਰਗੇਜ਼ਮ(Orgasm) ਯਾਨੀ ਉੱਚਤਮ ਸੁੱਖ ਮਹਿਸੂਸ ਨਹੀਂ ਹੋਵੇਗਾ। ਇਸ ਲਈ ਫੋਰਪੇਅ ਵਿੱਚ ਜ਼ਿਆਦਾ ਸਮਾਂ ਦੇਣਾ ਬਹੁਤ ਜ਼ਰੂਰੀ ਹੈ।
ਫੋਰਪਲੇ ਸਮੇਂ ਇੱਕ-ਦੂਸਰੇ ਨਾਲ ਗੱਲਾਂ ਕਰਨਾ ਜ਼ਰੂਰੀ ਹੈ। ਇੱਕ-ਦੂਸਰੇ ਦੀ ਪਸੰਦ-ਨਾਪਸੰਦ ਜਾਣਨਾ ਵੀ ਜ਼ਰੂਰੀ ਹੈ। ਕਿਸੇ ਔਰਤ ਦੇ ਕੰਨਾਂ ਦੇ ਸਪਰਸ਼ ਤੋਂ ਅਨੰਦ ਮਹਿਸੂਸ ਹੁੰਦਾ ਹੈ ਤੇ ਕਿਸੇ ਨੂੰ ਪਿੱਛ ‘ਤੇ ਹੱਥ ਫੇਰਨਾ ਚੰਗਾ ਲੱਗਦਾ ਹੈ। ਕਈ ਔਰਤਾਂ ਛਾਤੀ ਦੇ ਸਪਰਸ਼ ਨਾਲ ਉਤੇਜਿਤ ਹੋ ਜਾਂਦੀਆਂ ਹਨ। ਕਿਸੇ ਨੂੰ ਉਗਰ ਤੇ ਕਿਸੇ ਨੂੰ ਨਾਜ਼ੁਕ ਸਪਰਸ਼ ਪਸੰਦ ਹੁੰਦਾ ਹੈ। ਹੁਣ ਇਹ ਪਤਾ ਲਗਾਉਣਾ ਤੁਹਾਡਾ ਕੰਮ ਹੈ ਕਿ ਤੁਹਾਡੇ ਸਾਥੀ ਨੂੰ ਕਿਸ ਤਰ੍ਹਾਂ ਦਾ ਸਪਰਸ਼ ਪਸੰਦ ਹੈ। ਇਸ ਦੇ ਲਈ ਤੁਹਾਨੂੰ ਫੋਰਪਲੇ ਦੇ ਸਮੇਂ ਤੇ ਬਾਅਦ ਵਾਲੇ ਸਮੇਂ ਵਿੱਚ ਆਪਣੇ ਸਾਥੀ ਨਾਲ ਗੱਲ ਕਰਨੀ ਹੋਵੇਗੀ। ਮਹਿਲਾਵਾਂ ਆਮ ਤੋਰ ਤੇ ਸੰਕੋਚੀ ਸੁਭਾਅ ਦੀ ਹੁੰਦੀਆਂ ਹਨ। ਉਨ੍ਹਾਂ ਨੂੰ ਖੁੱਲਣ ਵਿੱਚ ਵਕਤ ਲੱਗਦਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਸਹਿਜਤਾ ਅਤੇ ਸੁਰੱਖਿਆ ਦਾ ਅਹਿਸਾਸ ਕਰਾਇਆ ਜਾਵੇ।
ਭਾਵਨਾਤਮਕ ਤੌਰ ‘ਤੇ ਸੁਰੱਖਿਅਤ ਮਹਿਸੂਸ ਕਰਨ ਨਾਲ ਉਹ ਜ਼ਿਆਦਾ ਖੁੱਲ੍ਹ ਕੇ ਆਪਣੀ ਇੱਛਾ ਨੂੰ ਪ੍ਰਗਟ ਕਰੇਗੀ। ਇਸ ਲਈ ਆਪਣੀ ਔਰਤ ਸਾਥੀ ਨਾਲ ਗੱਲਾਂ ਕਰੋ। ਉਨ੍ਹਾਂ ਨੂੰ ਪੁੱਛੋ ਕਿ ਕਿਵੇਂ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਦੀ ਪਸੰਦ ਤੇ ਨਾਪਸੰਦ ਜਾਣਨ ਦੀ ਲੋੜ ਹੁੰਦੀ ਹੈ।ਇਹ ਸਭ ਕੁੱਝ ਜਾਣਨਾ ਬਹੁਤ ਜ਼ਰੂਰੀ ਹੈ। ਇਹ ਸਭ ਕੁੱਝ ਕਰਨਾ ਬਹੁਤ ਜ਼ਰੂਰੀ ਹੈ।
ਰਿਸੀ ਵਾਤਸੀਅਨ ਨੇ ਵੀ ਆਪਣੀ ਕਿਤਾਬ ‘ਕਾਮਸੂਤਰ’ ਵਿੱਚ ਲਿਖਿਆ ਹੈ ਕਿ ਵਿਆਹ ਤੋਂ ਬਾਅਦ ਪਹਿਲੇ ਚਾਰ ਦਿਨ ਪਤੀ-ਪਤਨੀ ਨੂੰ ਸਿਰਫ ਆਪਸ ਵਿਚ ਗੱਲਾਂ ਕਰਨੀਆਂ ਚਾਹੀਦੀਆਂ ਹਨ। ਆਪਣੀ ਪਸੰਦ-ਨਾਪਸੰਦ ਦੱਸਣ ਦੀ ਲੋੜ ਤੇ ਬਹੁਤ ਜ਼ਿਆਦਾ ਸਮਾਂ ਫੋਰਪਲੇ ਵਿੱਚ ਬਿਤਾਉਣਾ ਚਾਹੀਦਾ ਹੈ।