Punjab
Punjab- ਸਕੂਲ ਬੱਸ ਨਾਲ ਭਿਆਨਕ ਹਾਦਸਾ, ਵਿਦਿਆਰਥਣ ਦੀ ਮੌਤ, 3 ਗੰਭੀਰ ਜ਼ਖਮੀ

ਫਰੀਦਕੋਟ ਵਿਚ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਇਥੇ ਸਕੂਲ ਵੈਨ ਅਤੇ ਤੇਜ਼ ਰਫਤਾਰ ਨਿੱਜੀ ਬੱਸ ਵਿਚਾਲੇ ਭਿਆਨਕ ਟੱਕਰ (school van accident) ਹੋ ਗਈ। ਫਰੀਦਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਉਤੇ ਪਿੰਡ ਕਲੇਰ ਕੋਲ ਹਾਦਸਾ ਵਾਪਰਿਆ ਹੈ।
ਹਾਦਸੇ ਵਿਚ ਇਕ ਵਿਦਿਆਰਥਣ ਦੀ ਮੌਤ ਹੋ ਗਈ ਹੈ। ਤਿੰਨ ਵਿਦਿਆਰਥਣਾਂ ਅਤੇ ਡਰਾਈਵਰ ਗੰਭੀਰ ਜਖਮੀ ਹੋਏ ਹਨ। ਜਖਮੀਆਂ ਵਿਚ 2 ਸਕੀਆਂ ਭੈਣਾਂ ਵੀ ਸ਼ਾਮਲ ਹਨ। ਸਕੂਲ ਵੈਨ ਸ਼ਹੀਦ ਗੰਜ ਪਬਲਿਕ ਸਕੂਲ ਮੁਦਕੀ ਦੀ ਦੱਸੀ ਜਾ ਰਹੀ ਹੈ।
ਇਸ਼ਤਿਹਾਰਬਾਜ਼ੀ
- First Published :