ਏਅਰਪੋਰਟ ਉਤੇ ਕੁੜੀ ਨੇ ਅਚਾਨਕ ਉਤਾਰੇ ਸਾਰੇ ਕੱਪੜੇ,, ਵਾਇਰਲ ਹੋ ਗਈ ਵੀਡੀਓ, ਪੁਲਿਸ ਨੇ..

ਏਅਰਪੋਰਟ ਦੇ ਬੈਗੇਜ ਰੀਕਲੇਮ ਏਰੀਏ ਵਿੱਚ ਸਭ ਕੁਝ ਆਮ ਵਾਂਗ ਚੱਲ ਰਿਹਾ ਸੀ। ਇਸੇ ਦੌਰਾਨ ਅਰਾਈਵਲ ਹਾਲ ‘ਚ ਮੌਜੂਦ ਯਾਤਰੀਆਂ ਅਤੇ ਏਅਰਪੋਰਟ ਸਟਾਫ ਦੇ ਕੰਨਾਂ ਤੱਕ ਗੀਤ ਦੀ ਆਵਾਜ਼ ਪਹੁੰਚੀ। ਇਹ ਆਵਾਜ਼ ਕਿਸੇ ਔਰਤ ਦੀ ਸੀ। ਆਵਾਜ਼ ਕਾਰਨ ਹਰ ਕਿਸੇ ਦਾ ਧਿਆਨ ਇਸ ਕੁੜੀ ਵੱਲ ਗਿਆ। ਪਰ ਜਿਵੇਂ ਹੀ ਲੋਕਾਂ ਨੇ ਇਸ ਕੁੜੀ ਨੂੰ ਦੇਖਿਆ ਤਾਂ ਉੱਥੇ ਮੌਜੂਦ ਹਰ ਕੋਈ ਉਸ ਦੀ ਹਰਕਤ ਦੇਖ ਕੇ ਦੰਗ ਰਹਿ ਗਿਆ।
ਜਿਵੇਂ-ਜਿਵੇਂ ਇਸ ਕੁੜੀ ਦੇ ਕਦਮ ਅੱਗੇ ਵਧ ਰਹੇ ਸਨ, ਉਹ ਇਕ-ਇਕ ਕਰਕੇ ਆਪਣੇ ਸਰੀਰ ਤੋਂ ਕੱਪੜੇ ਉਤਾਰ ਰਹੀ ਸੀ। ਕੁਝ ਹੀ ਸਕਿੰਟਾਂ ਵਿਚ ਇਸ ਲੜਕੀ ਨੇ ਆਪਣੇ ਸਰੀਰ ਤੋਂ ਸਾਰੇ ਕੱਪੜੇ ਉਤਾਰ ਕੇ ਟਰਮੀਨਲ ਦੇ ਫਰਸ਼ ਉਤੇ ਸੁੱਟ ਦਿੱਤੇ। ਇਹ ਕੁੜੀ ਅਜੇ ਵੀ ਗਾਉਂਦੀ ਹੋਈ ਅੱਗੇ ਵਧਦੀ ਰਹੀ। ਕੁੜੀ ਦੀ ਹਰਕਤ ਦੇਖ ਕੇ ਉੱਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ। ਇਸ ਦੌਰਾਨ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਅੱਗੇ ਵਧ ਕੇ ਇਸ ਲੜਕੀ ਨੂੰ ਰੋਕ ਸਕੇ।
ਕੁੜੀ ਦੀਆਂ ਹਰਕਤਾਂ ਇੱਥੇ ਹੀ ਨਹੀਂ ਰੁਕੀਆਂ। ਉਹ ਬਿਨਾਂ ਕੱਪੜਿਆਂ ਦੇ ਟਰਮੀਨਲ ਤੋਂ ਬਾਹਰ ਆਈ ਅਤੇ ਉੱਥੇ ਖੜ੍ਹੀ ਪੁਲਿਸ ਕਾਰ ਦੀ ਛੱਤ ‘ਤੇ ਬੈਠ ਗਈ। ਹੁਣ ਤੱਕ ਇਸ ਲੜਕੀ ਦੀਆਂ ਹਰਕਤਾਂ ਕਾਰਨ ਪੂਰੇ ਏਅਰਪੋਰਟ ‘ਤੇ ਹੰਗਾਮਾ ਮਚ ਗਿਆ ਸੀ। ਹੁਣ ਸਥਾਨਕ ਪੁਲਿਸ ਦੀ ਮਹਿਲਾ ਕਰਮਚਾਰੀ ਵੀ ਲੜਕੀ ਕੋਲ ਪਹੁੰਚ ਗਈ। ਉਸ ਨੂੰ ਕੱਪੜਿਆਂ ਨਾਲ ਢੱਕਣ ਤੋਂ ਬਾਅਦ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਲੜਕੀ ਨੂੰ ਹਿਰਾਸਤ ‘ਚ ਲੈ ਲਿਆ।
ਇਸ ਦੌਰਾਨ ਕੁਝ ਲੋਕਾਂ ਨੇ ਇਸ ਸਾਰੀ ਘਟਨਾ ਦੀ ਵੀਡੀਓ ਆਪਣੇ ਮੋਬਾਈਲਾਂ ‘ਤੇ ਰਿਕਾਰਡ ਕਰ ਲਈ। ਕਰੀਬ ਚਾਰ ਸਾਲਾਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪੂਰੀ ਘਟਨਾ 15 ਜਨਵਰੀ ਨੂੰ ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਵਾਪਰੀ ਸੀ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਇਸ ਲਈ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।