ਡੌਂਕੀ ਰਾਹੀਂ ਵਿਦੇਸ਼ ਜਾ ਰਹੇ 44 ਲੋਕਾਂ ਦੀ ਕਿਸ਼ਤੀ ਪਲਟਣ ਕਾਰਨ ਮੌਤ….

Morocco Boat Tragedy News: ਗੈਰ-ਕਾਨੂੰਨੀ ਢੰਗ ਨਾਲ ਸਪੇਨ ਜਾਣ ਦੀ ਕੋਸ਼ਿਸ਼ ਕਰ ਰਹੇ 80 ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਮੋਰੋਕੋ ਦੇ ਨੇੜੇ ਪਲਟ ਗਈ । ਇਸ ਵਿੱਚ 40 ਤੋਂ ਵੱਧ ਪਾਕਿਸਤਾਨੀ ਮਾਰੇ ਗਏ । ਮੋਰੱਕੋ ਦੇ ਅਧਿਕਾਰੀਆਂ ਨੇ ਕਿਸ਼ਤੀ ਵਿੱਚੋਂ 36 ਲੋਕਾਂ ਨੂੰ ਬਚਾ ਲਿਆ। ਇਹ ਕਿਸ਼ਤੀ 2 ਜਨਵਰੀ ਨੂੰ ਮਾਰੀਤਾਨੀਆ ਤੋਂ ਰਵਾਨਾ ਹੋਈ ਸੀ। ਪ੍ਰਵਾਸੀ ਅਧਿਕਾਰ ਸਮੂਹ ਵਾਕਿੰਗ ਬਾਰਡਰਜ਼ ਨੇ ਕਿਹਾ ਕਿ ਹਾਦਸੇ ਵਿੱਚ 50 ਤੋਂ ਵੱਧ ਪ੍ਰਵਾਸੀਆਂ ਦੇ ਡੁੱਬਣ ਦਾ ਖਦਸ਼ਾ ਹੈ।
ਮੋਰੱਕੋ ਦੇ ਅਧਿਕਾਰੀਆਂ ਨੇ ਇੱਕ ਦਿਨ ਪਹਿਲਾਂ ਕਿਸ਼ਤੀ ਵਿੱਚੋਂ 36 ਲੋਕਾਂ ਨੂੰ ਬਚਾਇਆ ਸੀ, ਜੋ ਕਿ 2 ਜਨਵਰੀ ਨੂੰ ਮਾਰੀਟੇਨਿਆ ਤੋਂ 86 ਪ੍ਰਵਾਸੀਆਂ ਨੂੰ ਲੈ ਕੇ ਰਵਾਨਾ ਹੋਈ ਸੀ। ਇਨ੍ਹਾਂ ਪ੍ਰਵਾਸੀਆਂ ਵਿੱਚ 66 ਪਾਕਿਸਤਾਨੀ ਵੀ ਸ਼ਾਮਲ ਸਨ। ਵਾਕਿੰਗ ਬਾਰਡਰਜ਼ ਦੀ ਸੀਈਓ ਹੇਲੇਨਾ ਮਾਲੇਨੋ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਐਕਸ ਤੇ ਡੁੱਬਣ ਵਾਲਿਆਂ ‘ਚੋਂ 44 ਪਾਕਿਸਤਾਨ ਦੇ ਸਨ ।
ਹੇਲੇਨਾ ਮਾਲੇਨੋ ਨੇ ਕਿਹਾ ਉਨ੍ਹਾਂ ਨੇ 13 ਦਿਨ ਕਰਾਸਿੰਗ ‘ਤੇ ਤੜਫਦੇ ਹੋਏ ਬਿਤਾਏ, ਪਰ ਕੋਈ ਵੀ ਉਨ੍ਹਾਂ ਨੂੰ ਬਚਾਉਣ ਲਈ ਨਹੀਂ ਆਇਆ,” ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਕਰਨ ਅਤੇ ਬਚੇ ਹੋਏ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਯਤਨ ਜਾਰੀ ਹਨ। ਇਸ ਭਿਆਨਕ ਘਟਨਾ ਤੋਂ ਬਾਅਦ ਦੇ ਹਾਲਾਤਾਂ ਨਾਲ ਨਜਿੱਠਣ ਲਈ ਮੋਰੋਕੋ ਅਤੇ ਪਾਕਿਸਤਾਨ ਦੋਵਾਂ ਦੇ ਅਧਿਕਾਰੀ ਮਿਲ ਕੇ ਕੰਮ ਕਰ ਰਹੇ ਹਨ।