ਛੋਟੇ ਭਰਾ ਦਾ ਗਲਾ ਵੱਢ ਕੇ ਕਤਲ ਕਰਨ ਵਾਲੇ ਭਰਾ ਨੂੰ ਫਾਂਸੀ ਦੀ ਸਜ਼ਾ

ਜ਼ਿਲ੍ਹਾ ਤੇ ਸੈਸ਼ਨ ਜੱਜ ਦੀਪਕ ਅਗਰਵਾਲ ਦੀ ਅਦਾਲਤ ਨੇ ਹਰਿਆਣਾ ਦੇ ਫਤਿਹਾਬਾਦ ਦੇ ਟੋਹਾਣਾ ਵਿਚ ਆਪਣੇ ਅਪਾਹਜ ਭਰਾ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ੀ ਭਰਾ ਨੂੰ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਕੇਸ ਨੂੰ ਦੁਰਲੱਭ ਕੇਸ ਮੰਨਦਿਆਂ ਫਾਂਸੀ ਦੀ ਸਜ਼ਾ ਸੁਣਾਈ। ਕਰੀਬ ਪੰਜ ਸਾਲ ਪਹਿਲਾਂ 18 ਜੂਨ 2020 ਨੂੰ ਦੋਸ਼ੀ ਨੇ ਘਰੇਲੂ ਝਗੜੇ ਦੌਰਾਨ ਭਰਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ ਅਤੇ ਫਿਰ ਉਸ ਦਾ ਸਿਰ ਬੈਗ ਵਿੱਚ ਪਾ ਕੇ ਆਪਣੇ ਨਾਲ ਲੈ ਗਿਆ ਸੀ। ਪੁਲਿਸ ਨੇ ਕਾਤਲ ਕੋਲੋਂ ਕੱਟਿਆ ਹੋਇਆ ਸਿਰ ਬਰਾਮਦ ਕਰ ਲਿਆ ਸੀ।
ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 457, 506, 302 ਅਤੇ 201 ਤਹਿਤ ਕੇਸ ਦਰਜ ਕੀਤਾ ਸੀ। ਅਦਾਲਤ ਨੇ ਧਾਰਾ 302 ਤਹਿਤ ਮੌਤ ਦੀ ਸਜ਼ਾ ਅਤੇ 20 ਹਜ਼ਾਰ ਰੁਪਏ ਜੁਰਮਾਨੇ ਅਤੇ ਧਾਰਾ 457, 506, 201 ਤਹਿਤ 5-5 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਮ੍ਰਿਤਕ ਦੀ ਭੈਣ ਸੁਸ਼ਮਾ ਦੇਵੀ ਪਤਨੀ ਮਨਜੀਤ ਸਿੰਘ ਵਾਸੀ ਸੰਗਰੂਰ, ਪੰਜਾਬ ਨੇ ਮਾਮਲਾ ਦਰਜ ਕਰਵਾਇਆ ਸੀ ਕਿ ਉਸ ਦੇ ਭਰਾ ਅਸ਼ੋਕ ਨੇ ਰੰਜਿਸ਼ ਕਾਰਨ ਛੋਟੇ ਭਰਾ ਦੀਪਕ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ।
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸੁਸ਼ਮਾ ਨੇ ਦੱਸਿਆ ਸੀ ਕਿ ਉਹ ਛੇ ਭੈਣ-ਭਰਾ ਸਨ, ਜਿਨ੍ਹਾਂ ‘ਚੋਂ ਦੋ ਭਰਾਵਾਂ ਦੀ ਮੌਤ ਹੋ ਚੁੱਕੀ ਸੀ। ਉਸ ਦਾ ਛੋਟਾ ਭਰਾ 40 ਸਾਲਾ ਦੀਪਕ ਤਿੰਨ-ਚਾਰ ਸਾਲਾਂ ਤੋਂ ਅਪਾਹਜ ਸੀ ਅਤੇ ਉਸ ਦਾ ਤਲਾਕ ਹੋ ਗਿਆ ਸੀ। ਉਹ ਟੋਹਾਣਾ ਦੇ ਗੁੱਗਾ ਮਾੜੀ ਕੋਲ ਆਪਣੀ ਮਾਂ ਨਾਲ ਰਹਿੰਦਾ ਸੀ। ਉਸ ਦੀ ਮਾਂ ਨੇ 10 ਸਾਲ ਪਹਿਲਾਂ ਆਪਣਾ ਘਰ ਦੀਪਕ ਦੇ ਨਾਂ ‘ਤੇ ਤਬਦੀਲ ਕਰਵਾ ਦਿੱਤਾ ਸੀ। ਇਸ ਕਾਰਨ ਉਸ ਦਾ ਦੂਜਾ ਭਰਾ ਅਸ਼ੋਕ ਰੰਜਿਸ਼ ਰੱਖਦਾ ਸੀ ਅਤੇ ਕਈ ਵਾਰ ਉਸ ਨੂੰ ਮਾਰਨ ਦੀ ਗੱਲ ਕਹਿ ਚੁੱਕਾ ਸੀ। ਇਸ ਦੌਰਾਨ ਉਸ ਨੇ ਛੋਟੇ ਭਰਾ ਦੀਪਕ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 457, 506, 302 ਅਤੇ 201 ਤਹਿਤ ਕੇਸ ਦਰਜ ਕੀਤਾ ਸੀ। ਅਦਾਲਤ ਨੇ ਧਾਰਾ 302 ਤਹਿਤ ਮੌਤ ਦੀ ਸਜ਼ਾ ਅਤੇ 20 ਹਜ਼ਾਰ ਰੁਪਏ ਜੁਰਮਾਨੇ ਅਤੇ ਧਾਰਾ 457, 506, 201 ਤਹਿਤ 5-5 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।