Video Viral: ਸੜਕ 'ਤੇ 'ਨੋਟਾਂ ਦਾ ਬਿਸਤਰਾ' ਵਿਛਾ ਕੇ ਬੈਠਾ ਇਹ ਸ਼ਖਸ…

ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਦਾ ਨਾਮ ਸਰਗੇਈ ਕੋਸੇਂਕੋ ਹੈ, ਜੋ ਕਿ ਇੱਕ ਕਾਰੋਬਾਰੀ ਹੈ। ਸਰਗੇਈ ਦਾ ਜਨਮ ਮਾਸਕੋ, ਰੂਸ ਵਿੱਚ ਹੋਇਆ ਸੀ, ਪਰ ਉਹ ਦੁਬਈ ਵਿੱਚ ਇੱਕ ਮਸ਼ਹੂਰ ਕਾਰੋਬਾਰੀ ਹੈ। ਸਰਗੇਈ ਕਾਸੈਂਕੋ ਦੇ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਨੋਟਾਂ ਦੇ ਬੰਡਲ ਲੈ ਕੇ ਸੜਕ ਕਿਨਾਰੇ ਖੜ੍ਹਾ ਹੈ। ਕਈ ਨੋਟ ਵੀ ਆਲੇ-ਦੁਆਲੇ ਖਿੱਲਰੇ ਹੋਏ ਹਨ। ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਨੇ ਸੜਕ ‘ਤੇ ਹੀ ਨੋਟਾਂ ਦਾ ਬਿਸਤਰਾ ਵਿਛਾ ਦਿੱਤਾ ਹੋਵੇ। ਨੋਟਾਂ ਦੇ ਬੰਡਲ ਦੇਖਣ ਤੋਂ ਬਾਅਦ, ਲਾਲ ਜੰਪਸੂਟ ਵਿੱਚ ਇੱਕ ਕੁੜੀ ਉਨ੍ਹਾਂ ਵੱਲ ਆਉਂਦੀ ਹੈ। ਸਰਗੇਈ ਦੇ ਹੱਥ ਵਿੱਚ ਨੋਟਾਂ ਦਾ ਇੱਕ ਬੰਡਲ ਹੈ। ਲੱਗਦਾ ਹੈ ਕਿ ਕੁੜੀ ਉਸ ਨਾਲ ਹੱਥ ਮਿਲਾਉਣ ਆਈ ਹੈ, ਪਰ ਉਹ ਕੁਝ ਹੈਰਾਨੀਜਨਕ ਕਰਦੀ ਹੈ। ਕੁੜੀ ਤੁਰੰਤ ਆਪਣੇ ਦੋਵੇਂ ਹੱਥ ਅੱਗੇ ਵਧਾਉਂਦੀ। ਇਸ ਤੋਂ ਬਾਅਦ ਸਰਗੇਈ ਉਸ ਨੂੰ ਨੋਟਾਂ ਦੇ ਬੰਡਲ ਦੇਣਾ ਸ਼ੁਰੂ ਕਰ ਦਿੰਦਾ ਹੈ। ਇੱਕ-ਇੱਕ ਕਰਕੇ ਸਰਗੇਈ ਨੇ ਲਾਲ ਜੰਪਸੂਟ ਵਾਲੀ ਔਰਤ ਨੂੰ ਸੱਤ ਬੰਡਲ ਦਿੱਤੇ ਅਤੇ ਫਿਰ ਉਸ ਨੂੰ ਅਲਵਿਦਾ ਕਹਿ ਦਿੱਤਾ।