SBI ਨੇ ਆਪਣੇ ਕਰੋੜਾਂ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ ! ਰਿਵਾਇਜ਼ ਕੀਤਾ MCLR, ਕੀ ਘੱਟ ਹੋਵੇਗੀ EMI ?

SBI: ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ (SBI) ਨੇ ਨਵੇਂ ਸਾਲ ਵਿੱਚ ਕਰੋੜਾਂ ਗਾਹਕਾਂ ਨੂੰ ਰਾਹਤ ਦਿੱਤੀ ਹੈ। ਐਸਬੀਆਈ ਨੇ ਨਵੀਆਂ ਲੋਨ ਵਿਆਜ ਦਰਾਂ (ਐਮਸੀਐਲਆਰ) ਦਾ ਐਲਾਨ ਕਰ ਦਿੱਤਾ ਹੈ। ਐਮਸੀਐਲਆਰ ਉਹ ਦਰ ਹੁੰਦੀ ਹੈ ਜਿਸ ਨਾਲ ਘੱਟ ਵਿਆਜ ਦਰ ‘ਤੇ ਬੈਂਕ ਗਾਹਕਾਂ ਨੂੰ ਲੋਨ ਨਹੀਂ ਦੇ ਸਕਦਾ। MCLR ਦੇ ਘੱਟ ਹੋਣ ਜਾਂ ਨਹੀਂ ਵਧਣ ‘ਤੇ ਗਾਹਕਾਂ ਨੂੰ ਫਾਇਦਾ ਹੁੰਦਾ ਹੈ। ਯਾਨੀ ਇਸਦਾ ਸਿੱਧਾ ਅਸਰ ਹੋਮ ਲੋਨ, ਪਰਸਨਲ ਲੋਨ ਅਤੇ ਕਾਰ ਲੋਨ ਦੀ EMI ‘ਤੇ ਪੈਂਦਾ ਹੈ। ਇਹ ਨਵੀਆਂ ਦਰਾਂ 15 ਜਨਵਰੀ, 2025 ਤੋਂ ਲਾਗੂ ਹੋ ਚੁੱਕੀਆਂ ਹਨ।
ਹੁਣ ਇਹ ਹਨ ਜਨਵਰੀ 2025 ਤੋਂ ਨਵੀਆਂ MCLR ਦਰਾਂ…
ਐਸਬੀਆਈ ਨੇ ਐਮਸੀਐਲਆਰ ਦਰ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ। ਇਹ ਪਹਿਲਾਂ ਵਾਲੀਆਂ ਦਰਾਂ ‘ਤੇ ਹੀ ਰਹਿਣਗੀਆਂ। ਐਸਬੀਆਈ ਦਾ ਬੇਸ ਲੈਂਡਿੰਗ ਰੇਟ ਐਮਸੀਐਲਆਰ 8.20 ਤੋਂ 9.10 ਪ੍ਰਤੀਸ਼ਤ ਤੱਕ ਹੈ। ਓਵਰਨਾਈਟ MCLR ਦਰ 8.20 ਪ੍ਰਤੀਸ਼ਤ ਹੈ। MCLR ਦਾ ਸਿੱਧਾ ਅਸਰ ਤੁਹਾਡੇ ਘਰ ਅਤੇ ਕਾਰ ਲੋਨ ਦੀ EMI ‘ਤੇ ਪੈਂਦਾ ਹੈ। ਐਮਸੀਐਲਆਰ ਦੀਆਂ ਦਰਾਂ ਵਿੱਚ ਵਾਧੇ ਕਾਰਨ, ਨਵਾਂ ਲੋਨ ਮਹਿੰਗਾ ਹੋ ਜਾਂਦਾ ਹੈ। ਨਾਲ ਹੀ, ਤੁਹਾਡੇ ਘਰ ਅਤੇ ਕਾਰ ਲੋਨ ਦੀ EMI ਵਧ ਜਾਂਦੀ ਹੈ।