ਹੁਣ ਫੋਨ ਤੋਂ ਹੀ ਇਕ ਕਲਿੱਕ ਵਿਚ ਭਰਿਆ ਜਾ ਸਕੇਗਾ ਟ੍ਰੈਫਿਕ ਚਲਾਨ, ਪੜ੍ਹੋ ਡਿਟੇਲ…

ਰਾਸ਼ਟਰੀ ਰਾਜਧਾਨੀ ਵਿਚ ਟ੍ਰੈਫਿਕ ਨਿਯਮਾਂ (traffic challan rules) ਦੀ ਉਲੰਘਣਾ ‘ਤੇ ਚਲਾਨ ਭਰਨ ਦੀ ਪ੍ਰਕਿਰਿਆ ਹੁਣ ਆਸਾਨ ਹੋ ਜਾਵੇਗੀ। ਦਿੱਲੀ ਸਰਕਾਰ ਵਾਹਨ ਮਾਲਕਾਂ ਨੂੰ ਵਟਸਐਪ ਅਤੇ API ਰਾਹੀਂ ਚਲਾਨ ਦਾ ਭੁਗਤਾਨ ਕਰਨ ਦੀ ਸਹੂਲਤ ਪ੍ਰਦਾਨ ਕਰੇਗੀ। ਇਸ ਨਵੀਂ ਪ੍ਰਣਾਲੀ ਤਹਿਤ ਵਟਸਐਪ ਰਾਹੀਂ ਚਲਾਨ ਦੇ ਵੇਰਵੇ ਅਤੇ ਜੁਰਮਾਨੇ ਦੀ ਰਕਮ ਦਾ ਮੈਸਿਜ ਭੇਜਿਆ ਜਾਵੇਗਾ। ਮੈਸਿਜ ਵਿਚ ਦਿੱਤੇ ਗਏ ਭੁਗਤਾਨ ਵਿਕਲਪ ‘ਤੇ ਕਲਿੱਕ ਕਰਨ ਨਾਲ ਉਪਭੋਗਤਾ ਸਿੱਧੇ ਭੁਗਤਾਨ ਗੇਟਵੇ ‘ਤੇ ਪਹੁੰਚ ਜਾਵੇਗਾ, ਜਿੱਥੇ BHIM UPI ਸਮੇਤ ਕਈ ਵਿਕਲਪਾਂ ਰਾਹੀਂ ਚਲਾਨ ਦਾ ਭੁਗਤਾਨ ਕੀਤਾ ਜਾ ਸਕਦਾ ਹੈ।
ਦਿੱਲੀ ਸਰਕਾਰ ਨੇ ਹੁਣ ਚਲਾਨ ਦੇ ਸਮਾਰਟ ਭੁਗਤਾਨ ਲਈ ਸਿਸਟਮ ਬਣਾਉਣ ਲਈ ਸੇਵਾ ਪ੍ਰਦਾਤਾ ਦੀ ਚੋਣ ਲਈ ਟੈਂਡਰ ਜਾਰੀ ਕੀਤਾ ਹੈ। ਇਹ ਟੈਂਡਰ 30 ਅਕਤੂਬਰ ਤੱਕ ਭਰੇ ਜਾ ਸਕਦੇ ਹਨ, ਜਦਕਿ ਆਨਲਾਈਨ ਪ੍ਰੀ-ਬਿਡ ਮੀਟਿੰਗ 1 ਨਵੰਬਰ ਨੂੰ ਹੋਵੇਗੀ। ਟੈਂਡਰ ਮੁਤਾਬਕ ਨਵੀਂ ਪ੍ਰਣਾਲੀ ‘ਚ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ‘ਚ ਸੰਦੇਸ਼ ਭੇਜੇ ਜਾਣਗੇ। ਇਨ੍ਹਾਂ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਮੈਸਿਜ ਵੱਖ-ਵੱਖ ਮੀਡੀਆ ਫਾਰਮੈਟ ਜਿਵੇਂ ਤਸਵੀਰ, ਪੀਡੀਐਫ ਅਤੇ ਵੀਡੀਓ ਵਿੱਚ ਪਾਏ ਜਾਣਗੇ।
ਭੁਗਤਾਨ ਆਨਲਾਈਨ ਕੀਤਾ ਜਾਵੇਗਾ
ਯੂਪੀਆਈ ਐਪਸ ਜਿਵੇਂ ਕਿ ਗੂਗਲ ਪੇਅ ਅਤੇ ਫੋਨਪੇਅ ਆਦਿ ਨੂੰ ਵੀ ਇਸ ਨਵੀਂ ਸਹੂਲਤ ਵਿੱਚ ਜੋੜਿਆ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ, ਤਾਂ ਲੋਕ ਚਲਾਨ ਦਾ ਭੁਗਤਾਨ ਹੋਰ ਆਸਾਨੀ ਨਾਲ ਕਰ ਸਕਣਗੇ। ਚਲਾਨ ਭੁਗਤਾਨ ਤੋਂ ਬਾਅਦ ਉਪਭੋਗਤਾ ਨੂੰ ਹਰ ਨਵੇਂ ਚਲਾਨ ‘ਤੇ ਪੁਸ਼ ਨੋਟੀਫਿਕੇਸ਼ਨ ਮਿਲੇਗਾ। ਸ਼ੁਰੂਆਤੀ ਤੌਰ ‘ਤੇ ਇਹ ਸਹੂਲਤ ਸਿਰਫ਼ ਟਰਾਂਸਪੋਰਟ ਨਾਲ ਸਬੰਧਤ ਚਲਾਨਾਂ (traffic challan rules) ‘ਤੇ ਹੀ ਲਾਗੂ ਹੋਵੇਗੀ। ਕਿਉਂਕਿ ਵਟਸਐਪ ਵਿੱਚ ਇੱਕ ਪੁਸ਼ ਸੁਨੇਹਾ ਫੀਚਰ ਹੈ, ਇਹ ਲੋਕਾਂ ਨੂੰ ਨਿਯਮਿਤ ਤੌਰ ‘ਤੇ ਚਲਾਨਾਂ ਦੀ ਯਾਦ ਦਿਵਾਉਂਦਾ ਹੈ, ਜਿਵੇਂ ਕਿ ਬੈਂਕ ਜਾਂ ਹੋਰ ਕੰਪਨੀਆਂ ਉਨ੍ਹਾਂ ਨੂੰ ਬਕਾਇਆ ਰਕਮ ਯਾਦ ਦਿਵਾਉਣ ਲਈ ਕਰਦੀਆਂ ਹਨ।
ਹੁਣ ਸੂਚਨਾਵਾਂ ਦੇਰ ਨਾਲ ਮਿਲ ਰਹੀਆਂ ਹਨ
ਮੌਜੂਦਾ ਸਮੇਂ ਵਿੱਚ ਸਰਕਾਰ ਦੀ ਟਰਾਂਸਪੋਰਟ ਈ-ਚਲਾਨ ਵੈੱਬਸਾਈਟ ਰਾਹੀਂ ਟ੍ਰੈਫਿਕ ਚਲਾਨ ਦਾ ਭੁਗਤਾਨ ਕੀਤਾ ਜਾਂਦਾ ਹੈ। ਅਧਿਕਾਰੀਆਂ ਮੁਤਾਬਕ ਕਈ ਵਾਹਨ ਮਾਲਕਾਂ ਨੂੰ ਹਫ਼ਤਿਆਂ ਤੱਕ ਚਲਾਨ ਦੀ ਐਸਐਮਐਸ ਸੂਚਨਾ ਨਹੀਂ ਮਿਲਦੀ। ਨਵੀਂ ਪ੍ਰਣਾਲੀ ਦੇ ਆਉਣ ਨਾਲ ਇਹ ਸਮੱਸਿਆ ਖਤਮ ਹੋ ਜਾਵੇਗੀ।
- First Published :