Kartik Aaryan ਅਜੇ ਤੱਕ ਕਿਉਂ ਹਨ ਸਿੰਗਲ? ਅਦਾਕਾਰ ਨੇ ਕੀਤਾ ਖੁਲਾਸਾ

ਹਿੱਟ ਫਿਲਮਾਂ ਦੇ ਨਾਲ ਕਾਰਤਿਕ ਆਰੀਅਨ (Kartik Aaryan) ਇਸ ਵੇਲੇ ਨੌਵੇਂ ਅਸਮਾਨ ਉੱਤੇ ਹਨ। ਕਾਰਤਿਕ ਆਰੀਅਨ ਦੇ ਕਰੀਅਰ ਵਿੱਚ ਹਰ ਰੋਜ਼ ਵਾਧਾ ਦੇਖਿਆ ਜਾ ਰਿਹਾ ਹੈ। ਕਾਰਤਿਕ ਆਰੀਅਨ ਦੀਆਂ ਫਿਲਮਾਂ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀਆਂ ਹਨ।
ਇਹ ਅਦਾਕਾਰ ਆਪਣੇ ਕੰਮ ਕਰਕੇ ਆਪਣੀ ਲਵ ਲਾਈਫ ‘ਤੇ ਵੀ ਧਿਆਨ ਨਹੀਂ ਦੇ ਪਾ ਰਿਹਾ ਹੈ। ਕਾਰਤਿਕ ਆਰੀਅਨ ਦਾ ਸਾਰਾ ਧਿਆਨ ਆਪਣੇ ਕੰਮ ‘ਤੇ ਹੈ। ਇਸੇ ਕਰਕੇ ਉਹ ਅਜੇ ਤੱਕ ਕੁਆਏ ਹਨ। ਅਦਾਕਾਰ ਨੇ ਖੁਦ ਪੁਸ਼ਟੀ ਕੀਤੀ ਕਿ ਉਸ ਦਾ ਰਿਲੇਸ਼ਨਸ਼ਿਪ ਸਟੇਟਸ ‘ਸਿੰਗਲ’ ਹੈ।
ਕਾਰਤਿਕ ਆਰੀਅਨ ਨੇ ਆਪ ਕੀਤਾ ਖੁਲਾਸਾ
ਜ਼ੀ ਰੀਅਲ ਹੀਰੋਜ਼ ਅਵਾਰਡਜ਼ 2024 ਦੌਰਾਨ, ਕਾਰਤਿਕ ਆਰੀਅਨ ਨੇ ਕਿਹਾ, ‘ਮੈਂ ਪੂਰੀ ਤਰ੍ਹਾਂ ਸਿੰਗਲ ਹਾਂ, ਪੱਕਾ, ਸੌ ਫੀਸਦੀ।’ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਪਿਆਰ ਕਾ ਪੰਚਨਾਮਾ ਮੋਨੋਲੋਗ ਉਨ੍ਹਾਂ ਦੇ ਸਿੰਗਲ ਹੋਣ ਦਾ ਕਾਰਨ ਹੈ? ਇਸ ‘ਤੇ ਉਸਨੇ ਕਿਹਾ, ‘ਮੇਰਾ ਸਮਾਂ ਫਿਲਮਾਂ ਵਿੱਚ ਜਾ ਰਿਹਾ ਹੈ, ਇਸੇ ਲਈ ਮੈਨੂੰ ਹੋਰ ਕੰਮਾਂ ਲਈ ਸਮਾਂ ਨਹੀਂ ਮਿਲ ਰਿਹਾ। ਇਹ ਅਜਿਹਾ ਹੈ ਜਿਵੇਂ ਤੁਸੀਂ ਇੱਕ ਦਫਤਰ ਵਿੱਚ ਵਾਰ ਵਾਰ ਜਾ ਰਹੇ ਹੋ ਤੇ ਤੁਹਾਨੂੰ ਹੋਰ ਕਿਤੇ ਜਾਣ ਦਾ ਟਾਈਮ ਨਹੀਂ ਮਿਲ ਰਿਹਾ। ਇਸ ਲਈ ਮੈਂ ਪੂਰੀ ਤਰ੍ਹਾਂ ਸਿੰਗਲ ਹਾਂ, ਇਸ ਵਿੱਚ ਕੋਈ ਝੂਠ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਕਾਰਤਿਕ ਆਰੀਅਨ ਦਾ ਨਾਮ ਸਾਰਾ ਅਲੀ ਖਾਨ, ਅਨੰਨਿਆ ਪਾਂਡੇ, ਜਾਹਨਵੀ ਕਪੂਰ ਨਾਲ ਜੋੜਿਆ ਗਿਆ ਸੀ। ਸਾਰਾ ਅਲੀ ਖਾਨ ਨਾਲ ਉਸ ਦੇ ਅਫੇਅਰ ਅਤੇ ਬ੍ਰੇਕਅੱਪ ਬਾਰੇ ਬਹੁਤ ਚਰਚਾ ਹੋਈ ਸੀ। ਕਾਰਤਿਕ ਆਰੀਅਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਨੇ ਪਿਆਰ ਕਾ ਪੰਚਨਾਮਾ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਇਸ ਤੋਂ ਬਾਅਦ ਉਸ ਨੇ ਆਕਾਸ਼ ਵਾਣੀ, ਕਾਂਚੀ, ਪਿਆਰ ਕਾ ਪੰਚਨਾਮਾ 2, ਸੋਨੂੰ ਕੇ ਟੀਟੂ ਕੀ ਸਵੀਟੀ, ਪਤੀ ਪਤਨੀ ਔਰ ਵੋ, ਲਵ ਆਜ ਕਲ, ਧਮਾਕਾ, ਭੂਲ ਭੁਲੱਈਆ 2, ਫਰੈਡੀ, ਸ਼ਹਿਜ਼ਾਦਾ, ਸੱਤਿਆ ਪ੍ਰੇਮ ਕੀ ਕਥਾ, ਚੰਦੂ ਚੈਂਪੀਅਨ ਅਤੇ ਭੂਲ ਭੁਲੱਈਆ 3 ਵਰਗੀਆਂ ਫਿਲਮਾਂ ਕੀਤੀਆਂ ਹਨ। ਕਾਰਤਿਕ ਆਖਰੀ ਵਾਰ ਫਿਲਮ ‘ਭੂਲ ਭੁਲੱਈਆ 3’ ਵਿੱਚ ਨਜ਼ਰ ਆਏ ਸਨ। ਇਸ ਫਿਲਮ ਨੇ ਰਿਕਾਰਡ ਤੋੜ ਕਮਾਈ ਕੀਤੀ। ਇਸ ਫਿਲਮ ਵਿੱਚ ਵਿਦਿਆ ਬਾਲਨ, ਮਾਧੁਰੀ ਦੀਕਸ਼ਿਤ ਅਤੇ ਤ੍ਰਿਪਤੀ ਡਿਮਰੀ ਵਰਗੀਆਂ ਅਭਿਨੇਤਰੀਆਂ ਨਜ਼ਰ ਆਈਆਂ।