Business
ਚਪੜਾਸੀ, ਅਧਿਆਪਕ ਤੋਂ IAS ਤੱਕ ਕਿੰਨਾ ਹੋਵੇਗਾ Basic Pay ਵਿੱਚ ਵਾਧਾ?

8th Pay Commission : ਇੱਕ ਸਵਾਲ ਜੋ ਹਰ ਸਰਕਾਰੀ ਮੁਲਾਜ਼ਮ ਦੇ ਮਨ ਵਿੱਚ ਉੱਠਣਾ ਸ਼ੁਰੂ ਹੋ ਗਿਆ ਹੈ ਕਿ 8th Pay Commission ਦੇ ਲਾਗੂ ਹੋਣ ਤੋਂ ਬਾਅਦ ਉਨ੍ਹਾਂ ਦੀ ਮੁੱਢਲੀ ਤਨਖਾਹ ਵਿੱਚ ਕਿੰਨਾ ਵਾਧਾ ਹੋਵੇਗਾ। ਇਸ ਬਾਰੇ ਫਿਲਹਾਲ ਸਪੱਸ਼ਟ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਮੀਡੀਆ ਦੀਆਂ ਸਾਰੀਆਂ ਰਿਪੋਰਟਾਂ ਅਤੇ 7th Pay Commission ਦੇ ਲਾਗੂ ਹੋਣ ਤੋਂ ਬਾਅਦ ਬੇਸਿਕ ਤਨਖ਼ਾਹਾਂ ਵਿੱਚ ਹੋਏ ਵਾਧੇ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ 8th Pay Commission ਦੇ ਲਾਗੂ ਹੋਣ ਤੋਂ ਬਾਅਦ ਚਪੜਾਸੀ ਤੋਂ ਲੈ ਕੇ ਆਈਏਐਸ ਅਧਿਕਾਰੀਆਂ ਅਤੇ ਸਕੱਤਰਾਂ, ਇੱਥੋਂ ਤੱਕ ਕਿ ਮੁੱਖ ਸਕੱਤਰਾਂ ਦੀ ਬੇਸਿਕ ਤਨਖਾਹ ਵਿੱਚ ਵੱਡਾ ਵਾਧਾ ਹੋਵੇਗਾ।