ਇਸ ਬੈਂਕ ਨੇ ਆਪਣੇ ਗਾਹਕਾਂ ਨੂੰ ਦਿੱਤਾ ਤੋਹਫ਼ਾ, 444 ਦਿਨਾਂ ਦੀ FD ਬਣਾ ਦੇਵੇਗੀ ਅਮੀਰ…

ਫੈਡਰਲ ਬੈਂਕ ਨੇ ਆਪਣੇ ਕਰੋੜਾਂ ਗਾਹਕਾਂ ਨੂੰ ਤੋਹਫ਼ਾ ਦਿੱਤਾ ਹੈ। ਬੈਂਕ ਨੇ ਹਾਲ ਹੀ ਵਿੱਚ ਆਪਣੇ ਫਿਕਸਡ ਡਿਪਾਜ਼ਿਟ (FD) ‘ਤੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਇਹ ਨਵੀਆਂ ਦਰਾਂ 3 ਕਰੋੜ ਰੁਪਏ ਤੋਂ ਘੱਟ ਦੀ ਐਫਡੀ ‘ਤੇ ਲਾਗੂ ਹੋਣਗੀਆਂ। ਇਹ ਨਵੀਆਂ ਐਫਡੀ ਦਰਾਂ 10 ਜਨਵਰੀ, 2025 ਤੋਂ ਲਾਗੂ ਹੋ ਗਈਆਂ ਹਨ। ਫੈਡਰਲ ਬੈਂਕ ਆਮ ਨਾਗਰਿਕਾਂ (60 ਸਾਲ ਤੋਂ ਘੱਟ ਉਮਰ ਦੇ) ਨੂੰ 3% ਤੋਂ 8% ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਦਰਾਂ 7 ਦਿਨਾਂ ਤੋਂ ਲੈ ਕੇ 5 ਸਾਲ ਜਾਂ ਇਸ ਤੋਂ ਵੱਧ ਸਮੇਂ ਦੀਆਂ ਐਫਡੀਜ਼ ਲਈ ਹਨ।
ਫੈਡਰਲ ਬੈਂਕ ਐਫਡੀ ‘ਤੇ ਵੱਧ ਤੋਂ ਵੱਧ 8% ਵਿਆਜ ਦੇ ਰਿਹਾ ਹੈ: ਫੈਡਰਲ ਬੈਂਕ ਦੀ ਸਭ ਤੋਂ ਵੱਧ ਵਿਆਜ ਦਰ 444 ਦਿਨਾਂ ਦੀ FD ‘ਤੇ ਹੈ। ਇਸ ‘ਤੇ ਆਮ ਲੋਕਾਂ ਨੂੰ 7.50 ਪ੍ਰਤੀਸ਼ਤ ਅਤੇ ਬਜ਼ੁਰਗ ਨਾਗਰਿਕਾਂ ਨੂੰ 8 ਪ੍ਰਤੀਸ਼ਤ ਵਿਆਜ ਮਿਲ ਰਿਹਾ ਹੈ। ਇਹ ਬੈਂਕ ਐਫਡੀ ਤੁਹਾਨੂੰ ਥੋੜ੍ਹੇ ਸਮੇਂ ਵਿੱਚ ਅਮੀਰ ਬਣਾ ਸਕਦੀ ਹੈ।
ਫੈਡਰਲ ਬੈਂਕ ਐਫਡੀ ‘ਤੇ ਰਿਵਾਈਜ਼ ਵਿਆਜ ਦਰਾਂ ਹੇਠ ਲਿਖੇ ਅਨੁਸਾਰ ਹਨ…
60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਲਈ, ਬੈਂਕ 3.5% ਤੋਂ 8% ਤੱਕ ਵਿਆਜ ਦੀ ਪੇਸ਼ਕਸ਼ ਕਰੇਗਾ। ਸੀਨੀਅਰ ਸਿਟੀਜ਼ਨ ਨੂੰ 444 ਦਿਨਾਂ ਦੀ FD ‘ਤੇ ਵੱਧ ਤੋਂ ਵੱਧ 8% ਵਿਆਜ ਮਿਲ ਰਿਹਾ ਹੈ। ਤੁਹਾਨੂੰ ਸਿਰਫ਼ 400 ਦਿਨਾਂ ਦੀ FD ‘ਤੇ 7.85 ਪ੍ਰਤੀਸ਼ਤ ਵਿਆਜ ਮਿਲੇਗਾ। ਬੈਂਕ ਦੀਆਂ ਇਨ੍ਹਾਂ ਨਵੀਆਂ ਵਿਆਜ ਦਰਾਂ ਨਾਲ, ਨਿਵੇਸ਼ਕਾਂ ਨੂੰ FD ‘ਤੇ ਬਿਹਤਰ ਰਿਟਰਨ ਮਿਲੇਗਾ।
ਫੈਡਰਲ ਬੈਂਕ ਦੀਆਂ ਰਿਵਾਈਜ਼ ਐਫਡੀ ਦਰਾਂ (3 ਕਰੋੜ ਰੁਪਏ ਤੱਕ ਦੀ ਐਫਡੀ ਉੱਤੇ)
7 ਦਿਨ ਤੋਂ 29 ਦਿਨ ਦੀ ਮਿਆਦ ਉੱਤੇ ਆਮ ਲੋਕਾਂ ਲਈ 3.00%, ਸੀਨੀਅਰ ਸਿਟੀਜ਼ਨ ਲਈ 3.50%
30 ਦਿਨ ਤੋਂ 45 ਦਿਨ ਦੀ ਮਿਆਦ ਉੱਤੇ ਆਮ ਲੋਕਾਂ ਲਈ 3.50%, ਸੀਨੀਅਰ ਸਿਟੀਜ਼ਨ ਲਈ 4%
46 ਦਿਨ ਤੋਂ 180 ਦਿਨ ਦੀ ਮਿਆਦ ਉੱਤੇ ਆਮ ਲੋਕਾਂ ਲਈ 5.50%, ਸੀਨੀਅਰ ਸਿਟੀਜ਼ਨ ਲਈ 6%
181 ਦਿਨ ਦੀ ਮਿਆਦ ਉੱਤੇ ਆਮ ਲੋਕਾਂ ਲਈ 6.50%, ਸੀਨੀਅਰ ਸਿਟੀਜ਼ਨ ਲਈ 7.00%
182 ਦਿਨ ਤੋਂ 270 ਘੱਟ ਦਿਨ ਦੀ ਮਿਆਦ ਉੱਤੇ ਆਮ ਲੋਕਾਂ ਲਈ 6.25%, ਸੀਨੀਅਰ ਸਿਟੀਜ਼ਨ ਲਈ 6.75%
271 ਦਿਨ ਤੋਂ 1 ਸਾਲ ਦੀ ਮਿਆਦ ਉੱਤੇ ਆਮ ਲੋਕਾਂ ਲਈ 6.50%, ਸੀਨੀਅਰ ਸਿਟੀਜ਼ਨ ਲਈ7%
1 ਸਾਲ ਦੀ ਮਿਆਦ ਉੱਤੇ ਆਮ ਲੋਕਾਂ ਲਈ 7%, ਸੀਨੀਅਰ ਸਿਟੀਜ਼ਨ ਲਈ 7.50%
1 ਸਾਲ ਤੋਂ 399 ਦਿਨ ਦੀ ਮਿਆਦ ਉੱਤੇ ਆਮ ਲੋਕਾਂ ਲਈ 7.25%, ਸੀਨੀਅਰ ਸਿਟੀਜ਼ਨ ਲਈ 7.30%
400 ਦਿਨ ਦੀ ਮਿਆਦ ਉੱਤੇ ਆਮ ਲੋਕਾਂ ਲਈ 7.35%, ਸੀਨੀਅਰ ਸਿਟੀਜ਼ਨ ਲਈ 7.85%
401 ਦਿਨ ਤੋਂ 443 ਦਿਨ ਦੀ ਮਿਆਦ ਉੱਤੇ ਆਮ ਲੋਕਾਂ ਲਈ 7.25%, ਸੀਨੀਅਰ ਸਿਟੀਜ਼ਨ ਲਈ 7.75%
444 ਦਿਨ ਦੀ ਮਿਆਦ ਉੱਤੇ ਆਮ ਲੋਕਾਂ ਲਈ 7.50%, ਸੀਨੀਅਰ ਸਿਟੀਜ਼ਨ ਲਈ 8%
445 ਦਿਨ ਤੋਂ 2 ਸਾਲ ਦੀ ਮਿਆਦ ਉੱਤੇ ਆਮ ਲੋਕਾਂ ਲਈ 7.25%, ਸੀਨੀਅਰ ਸਿਟੀਜ਼ਨ ਲਈ 7.75%
2 ਸਾਲ ਤੋਂ 776 ਦਿਨ ਦੀ ਮਿਆਦ ਉੱਤੇ ਆਮ ਲੋਕਾਂ ਲਈ 7.15%, ਸੀਨੀਅਰ ਸਿਟੀਜ਼ਨ ਲਈ 7.65%
777 ਦਿਨ ਦੀ ਮਿਆਦ ਉੱਤੇ ਆਮ ਲੋਕਾਂ ਲਈ 7.40%, ਸੀਨੀਅਰ ਸਿਟੀਜ਼ਨ ਲਈ 7.90%
778 ਦਿਨ ਤੋਂ 3 ਸਾਲ ਤੋਂ ਘੱਟ ਦੀ ਮਿਆਦ ਉੱਤੇ ਆਮ ਲੋਕਾਂ ਲਈ 7.15%, ਸੀਨੀਅਰ ਸਿਟੀਜ਼ਨ ਲਈ 7.65%
3 ਸਾਲ ਤੋਂ 50 ਮਹੀਨਿਆਂ ਤੋਂ ਘੱਟ ਦੀ ਮਿਆਦ ਉੱਤੇ ਆਮ ਲੋਕਾਂ ਲਈ 7.10%, ਸੀਨੀਅਰ ਸਿਟੀਜ਼ਨ ਲਈ 7.60%
50 ਮਹੀਨੇ ਦੀ ਮਿਆਦ ਉੱਤੇ ਆਮ ਲੋਕਾਂ ਲਈ 7.40%, ਸੀਨੀਅਰ ਸਿਟੀਜ਼ਨ ਲਈ 7.90%
50 ਮਹੀਨਿਆਂ ਤੋਂ ਵੱਧ ਤੋਂ 5 ਸਾਲ ਤੋਂ ਘੱਟ ਦੀ ਮਿਆਦ ਉੱਤੇ ਆਮ ਲੋਕਾਂ ਲਈ 7.10%, ਸੀਨੀਅਰ ਸਿਟੀਜ਼ਨ ਲਈ 7.60%
5 ਸਾਲ ਦੀ ਮਿਆਦ ਉੱਤੇ ਆਮ ਲੋਕਾਂ ਲਈ 7.10%, ਸੀਨੀਅਰ ਸਿਟੀਜ਼ਨ ਲਈ 7.75%
5 ਸਾਲ ਅਤੇ ਇਸ ਤੋਂ ਵੱਧ ਦੀ ਮਿਆਦ ਉੱਤੇ ਆਮ ਲੋਕਾਂ ਲਈ 6.60%, ਸੀਨੀਅਰ ਸਿਟੀਜ਼ਨ ਲਈ 7.25%
ਪੈਸੇ ਦਾ ਨਿਵੇਸ਼ ਹਮੇਸ਼ਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਜੇ ਤੁਸੀਂ ਐਫਡੀ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਕਿਸੇ ਮਾਹਿਰ ਨਾਲ ਇੱਕ ਵਾਰ ਸਲਾਹ ਜ਼ਰੂਰ ਕਰ ਲਓ।