ਐਸ਼ਵਰਿਆ ਰਾਏ ਦੇ ਘਰ ਦੇ ਬਾਹਰ ਸਲਮਾਨ ਖ਼ਾਨ ਨੇ ਕੀਤਾ ਸੀ ਹੰਗਾਮਾ, Viral Video ‘ਚ ਹੋਇਆ ਖ਼ੁਲਾਸਾ

ਇੱਕ ਸਮੇਂ ਬਾਲੀਵੁੱਡ ਦੀ ਹਿੱਟ ਜੋੜੀ ਯਾਨੀ ਸਲਮਾਨ ਖਾਨ (Salman Khan) ਅਤੇ ਐਸ਼ਵਰਿਆ ਰਾਏ (Aishwarya Rai) ਦੇ ਪ੍ਰੇਮ ਪ੍ਰਸੰਗ ਬਾਰੇ ਲਗਭਗ ਹਰ ਕੋਈ ਜਾਣਦਾ ਹੈ। ਭਾਵੇਂ ਵਰਤਮਾਨ ਵਿੱਚ ਉਨ੍ਹਾਂ ਦਾ ਇੱਕ ਦੂਜੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਸਮੇਂ ਸਮੇਂ ਉੱਤੇ ਉਨ੍ਹਾਂ ਦੇ ਰਿਲੇਸ਼ਨ ਦੇ ਪੁਰਾਣੇ ਕਿੱਸੇ ਸਾਹਮਣੇ ਆਉਂਦੇ ਰਹਿੰਦੇ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸਲਮਾਨ ਖਾਨ (Salman Khan) ਐਸ਼ਵਰਿਆ ਰਾਏ (Aishwarya Rai) ਪ੍ਰਤੀ ਕਿੰਨੇ ਸੀਰੀਅਸ ਸਨ ਅਤੇ ਉਹ ਉਸ ਨਾਲ ਵਿਆਹ ਵੀ ਕਰਨਾ ਚਾਹੁੰਦੇ ਸਨ। ਪਰ ਫਿਰ ਕੁਝ ਅਜਿਹਾ ਹੋਇਆ, ਜਿਸ ਕਾਰਨ ਐਸ਼ ਨੇ ਆਪਣੇ ਆਪ ਨੂੰ ਸਲਮਾਨ ਤੋਂ ਦੂਰ ਕਰ ਲਿਆ।
ਇਸ ਗੱਲ ਦਾ ਖੁਲਾਸਾ ਕਰਦੀ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਨੇ ਸਲਮਾਨ ਅਤੇ ਐਸ਼ਵਰਿਆ ਬਾਰੇ ਕਈ ਖੁਲਾਸੇ ਕੀਤੇ ਹਨ। ਵਾਇਰਲ ਵੀਡੀਓ ਨੂੰ ’ਗਲੈਮਸ਼ੈਮ’ ਨਾਮਕ ਪੇਜ ‘ਤੇ ਸ਼ੇਅਰ ਕੀਤਾ ਗਿਆ ਹੈ। ਉਹ ਵਿਅਕਤੀ ਕਹਿੰਦਾ ਹੈ, “ਜੇਕਰ ਅਸੀਂ ਸਲਮਾਨ ਅਤੇ ਐਸ਼ਵਰਿਆ ਰਾਏ (Aishwarya Rai) ਦੀ ਗੱਲ ਕਰੀਏ, ਤਾਂ ਉਹ ਦੋਵੇਂ ਇਸ ਪਿਆਰ ਵਿੱਚ ਸੀਰੀਅਸ ਸਨ। ਉਹ ਦੋਵੇਂ ਚਾਹੁੰਦੇ ਸਨ ਕਿ ਇਹ ਪਿਆਰ ਪਰਵਾਨ ਚੜ੍ਹੇ।”
“ਕਿਉਂਕਿ ਸਲਮਾਨ ਖਾਨ (Salman Khan) ਨੂੰ ਸੋਮੀ ਅਲੀ ਅਤੇ ਸੰਗੀਤਾ ਬਿਜਲਾਨੀ ਵਰਗੀਆਂ ਹੋਰ ਹੀਰੋਇਨਾਂ ਨਾਲ ਲੇਬਲ ਕੀਤਾ ਗਿਆ ਸੀ। ਇਸ ਕਾਰਨ ਐਸ਼ਵਰਿਆ ਰਾਏ (Aishwarya Rai) ਦੇ ਮਾਤਾ-ਪਿਤਾ ਇਸ ਗੱਲੋਂ ਚਿੰਤਤ ਸਨ ਕਿ ਕੀ ਉਹ ਸੱਚਮੁੱਚ ਐਸ਼ ਨੂੰ ਪਿਆਰ ਕਰਦਾ ਸੀ ਜਾਂ ਸਿਰਫ਼ ਫਲਰਟ ਕਰ ਰਿਹਾ ਸੀ। ਸਲਮਾਨ ਖਾਨ ਜਲਦੀ ਵਿਆਹ ਕਰਨਾ ਚਾਹੁੰਦੇ ਸਨ ਪਰ ਐਸ਼ਵਰਿਆ ਰਾਏ ਉਸ ਸਮੇਂ ਅਜਿਹੀ ਸਥਿਤੀ ਵਿੱਚ ਸੀ ਜਿੱਥੇ ਉਹ ਇੰਨੀ ਜਲਦੀ ਵਿਆਹ ਕਰਕੇ ਸੈੱਟਲ ਨਹੀਂ ਹੋਣਾ ਚਾਹੁੰਦੀ ਸੀ।”
ਇਸ ਮਾਮਲੇ ਨੂੰ ਲੈ ਕੇ ਦੋਵਾਂ ਵਿਚਕਾਰ ਤਕਰਾਰ ਹੋਈ। ਇੱਕ ਰਾਤ ਸਲਮਾਨ, ਐਸ਼ਵਰਿਆ ਰਾਏ (Aishwarya Rai) ਦੀ ਇਮਾਰਤ ਵਿੱਚ ਜਾਂਦੇ ਹਨ ਅਤੇ ਹੰਗਾਮਾ ਕਰਦੇ ਹਨ ਅਤੇ ਉਨ੍ਹਾਂ ਦਾ ਦਰਵਾਜ਼ਾ ਖੜਕਾਉਂਦੇ ਹਨ। ਉਨ੍ਹਾਂ ਦੇ ਗੁਆਂਢੀਆਂ ਨੇ ਵੀ ਇਸ ਸੰਬੰਧੀ ਇੰਟਰਵਿਊ ਦਿੱਤੇ ਅਤੇ ਸਭ ਕੁਝ ਅਖ਼ਬਾਰਾਂ ਵਿੱਚ ਆਇਆ। ਇਨ੍ਹਾਂ ਗੱਲਾਂ ਨੇ ਐਸ਼ ਨੂੰ ਬਹੁਤ ਦੁੱਖ ਪਹੁੰਚਾਇਆ। ਉਨ੍ਹਾਂ ਨੂੰ ਲੱਗਾ ਕਿ ਇਹ ਮੇਰੇ ਲਈ ਸਹੀ ਨਹੀਂ ਹੋਵੇਗਾ ਅਤੇ ਉਹ ਖੁਦ ਇਸ ਰਿਸ਼ਤੇ ਤੋਂ ਪਿੱਛੇ ਹਟ ਗਈ। ਜਿਵੇਂ ਹੀ ਇਹ ਵੀਡੀਓ ਸਾਹਮਣੇ ਆਇਆ, ਲੋਕਾਂ ਨੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਨੇ ਲਿਖਿਆ, “ਉਨ੍ਹਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਸੀ।” ਇੱਕ ਹੋਰ ਨੇ ਲਿਖਿਆ, “ਸਲਮਾਨ ਐਸ਼ਵਰਿਆ ਨੂੰ ਬਹੁਤ ਪਿਆਰ ਕਰਦਾ ਸੀ।” ਇੱਕ ਹੋਰ ਨੇ ਲਿਖਿਆ, “ਉਹ ਇੱਕ ਵਧੀਆ ਜੋੜੀ ਬਣਦੇ।” ਇੱਕ ਹੋਰ ਨੇ ਲਿਖਿਆ, “ਇਸ ‘ਤੇ ਇੱਕ ਫ਼ਿਲਮ ਬਣਨੀ ਚਾਹੀਦੀ ਹੈ।”