ਕ੍ਰੈਡਿਟ ਕਾਰਡ ਨਿਯਮਾਂ ‘ਚ ਵੱਡਾ ਬਦਲਾਅ, ਦੇਣਾ ਹੋਵੇਗਾ ਵਾਧੂ ਚਾਰਜ, ਨਵੰਬਰ ਤੋਂ ਲਾਗੂ ਹੋਣਗੇ ਨਿਯਮ

ਜੇਕਰ ਤੁਸੀਂ ਬਿਜਲੀ, ਗੈਸ, ਪਾਣੀ ਆਦਿ ਵਰਗੇ ਯੂਟੀਲਿਟੀ ਬਿੱਲਾਂ ਦਾ ਭੁਗਤਾਨ ਕਰਨ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਦਰਅਸਲ, ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਆਪਣੇ ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਵੱਡਾ ਝਟਕਾ ਦਿੱਤਾ ਹੈ। SBI ਕਾਰਡ ਦੁਆਰਾ ਕ੍ਰੈਡਿਟ ਕਾਰਡ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਗਏ ਹਨ।
ਨਵੇਂ ਨਿਯਮ ਅਗਲੇ ਮਹੀਨੇ ਯਾਨੀ 1 ਨਵੰਬਰ 2024 ਤੋਂ ਲਾਗੂ ਹੋਣਗੇ। ਬੈਂਕ ਨੇ ਕ੍ਰੈਡਿਟ ਕਾਰਡ ਰਾਹੀਂ ਯੂਟੀਲਿਟੀ ਬਿੱਲ ਦੇ ਭੁਗਤਾਨ ‘ਤੇ 1 ਫੀਸਦੀ ਵਾਧੂ ਚਾਰਜ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਕਈ ਬੈਂਕਾਂ ਅਤੇ ਕਾਰਡ ਕੰਪਨੀਆਂ ਨੇ ਇੱਕ ਨਿਸ਼ਚਿਤ ਸੀਮਾ ਤੋਂ ਬਾਅਦ ਯੂਟੀਲਿਟੀ ਬਿੱਲ ਦੇ ਭੁਗਤਾਨ ‘ਤੇ 1 ਫੀਸਦੀ ਚਾਰਜ ਲੈਣਾ ਸ਼ੁਰੂ ਕਰ ਦਿੱਤਾ ਹੈ। ਬੈਂਕ ਨੇ ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਈ-ਮੇਲ ਰਾਹੀਂ ਚਾਰਜ ਵਿੱਚ ਬਦਲਾਅ ਦੀ ਜਾਣਕਾਰੀ ਦਿੱਤੀ ਹੈ।
ਤੁਹਾਨੂੰ ਦਸ ਦੇਈਏ ਕਿ ਹੁਣ ਬੈਂਕ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਯੂਟੀਲਿਟੀ ਬਿੱਲ ਦੇ ਭੁਗਤਾਨ ‘ਤੇ ਸਰਚਾਰਜ ਲਵੇਗਾ। SBI ਕ੍ਰੈਡਿਟ ਕਾਰਡ ਦੁਆਰਾ ਇੱਕ ਸਟੇਟਮੈਂਟ ਸਾਈਕਲ ਵਿੱਚ 50,000 ਰੁਪਏ ਤੋਂ ਵੱਧ ਦੇ ਯੂਟੀਲਿਟੀ ਬਿੱਲ ਦੇ ਭੁਗਤਾਨ ‘ਤੇ 1% ਦਾ ਵਾਧੂ ਚਾਰਜ ਲਗਾਇਆ ਜਾਵੇਗਾ। ਹਾਲਾਂਕਿ, 50 ਹਜ਼ਾਰ ਰੁਪਏ ਤੋਂ ਘੱਟ ਯੂਟੀਲਿਟੀ ਬਿੱਲ ਦੇ ਭੁਗਤਾਨ ‘ਤੇ ਕੋਈ ਵਾਧੂ ਚਾਰਜ ਨਹੀਂ ਲਿਆ ਜਾਵੇਗਾ।
ਫਾਈਨਾਂਸ ਚਾਰਜ ਵਿੱਚ ਵੀ ਕੀਤਾ ਗਿਆ ਹੈ ਬਦਲਾਅ: SBI ਨੇ ਸ਼ੌਰਿਆ/ਡਿਫੈਂਸ ਕ੍ਰੈਡਿਟ ਕਾਰਡ ਨੂੰ ਛੱਡ ਕੇ ਸਾਰੇ ਅਨਸਕਿਓਰਡ ਕ੍ਰੈਡਿਟ ਕਾਰਡਾਂ ਦੇ ਫਾਈਨਾਂਸ ਚਾਰਜ ਨੂੰ ਵੀ ਬਦਲ ਦਿੱਤਾ ਹੈ। ਹੁਣ SBI ਦੇ ਅਨਸਕਿਓਰਡ ਕ੍ਰੈਡਿਟ ਕਾਰਡ ‘ਤੇ 3.75 ਫੀਸਦੀ ਫਾਈਨਾਂਸ ਚਾਰਜ ਲਗਾਇਆ ਜਾਵੇਗਾ। ਇਹ ਨਿਯਮ 1 ਨਵੰਬਰ 2024 ਤੋਂ ਵੀ ਲਾਗੂ ਹੋਣਗੇ।
ਦੱਸ ਦਈਏ ਕਿ ਅਨਸਕਿਓਰਡ ਕ੍ਰੈਡਿਟ ਕਾਰਡ ਅਜਿਹੇ ਕ੍ਰੈਡਿਟ ਕਾਰਡ ਹੁੰਦੇ ਹਨ ਜਿਨ੍ਹਾਂ ਲਈ ਕੋਈ ਸਕਿਓਰਿਟੀ ਡਿਪਾਜ਼ਿਟ ਜਾਂ ਕੌਲੇਟਰਲ ਨਹੀਂ ਦੇਣਾ ਪੈਂਦਾ, ਜਦੋਂ ਕਿ ਸਕਿਓਰਡ ਕ੍ਰੈਡਿਟ ਕਾਰਡ ਅਜਿਹੇ ਕ੍ਰੈਡਿਟ ਕਾਰਡ ਹੁੰਦੇ ਹਨ ਜੋ ਫਿਕਸਡ ਡਿਪਾਜ਼ਿਟ (FD) ਦੇ ਬਦਲੇ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਦਸ ਦੇਈਏ ਕਿ SBI ਨੇ 28 ਸਤੰਬਰ ਤੋਂ ਆਪਣੇ ਦੋ ਕ੍ਰੈਡਿਟ ਕਾਰਡ ਬੰਦ ਕਰ ਦਿੱਤੇ ਹਨ। ਇਸ ਵਿੱਚ ਕਲੱਬ ਵਿਸਤਾਰਾ ਐਸਬੀਆਈ ਕ੍ਰੈਡਿਟ ਕਾਰਡ ਅਤੇ ਕਲੱਬ ਵਿਸਤਾਰਾ ਐਸਬੀਆਈ ਕ੍ਰੈਡਿਟ ਕਾਰਡ ਪ੍ਰਾਈਮ ਸ਼ਾਮਲ ਹਨ।