Punjab Holiday: ਕੱਲ੍ਹ 21 ਦਸੰਬਰ ਨੂੰ ਪੰਜਾਬ ਵਿਚ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ

ਭਲਕੇ 21 ਦਸੰਬਰ ਨੂੰ ਪੰਜਾਬ ਭਰ ਵਿੱਚ ਨਗਰ ਕੌਂਸਲ ਅਤੇ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ। ਜਿਸ ਦੇ ਮੁਤੱਲਕ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਹੈ। ਨੋਟੀਫਿਕੇਸ਼ਨ ਵਿਚ ਆਖਿਆ ਗਿਆ ਹੈ ਕਿ 5 ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ ਤੋਂ ਇਲਾਵਾ ਕੁਝ ਵਾਰਡ-ਵਾਰ ਜ਼ਿਮਨੀ ਚੋਣਾਂ 21 ਦਸੰਬਰ 2024 ਨੂੰ ਕਰਵਾਈਆਂ ਜਾਣਗੀਆਂ।
21 ਦਸੰਬਰ (ਸ਼ਨੀਵਾਰ) ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੇ ਤਹਿਤ ਮਿਉਂਸਪਲ ਬਾਡੀਜ਼ ਦੇ ਅਧਿਕਾਰ ਖੇਤਰ ਵਿੱਚ ਸਥਿਤ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ ਵਿੱਚ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ ਹੈ ਜਿੱਥੇ ਚੋਣਾਂ ਹੋਣ ਜਾ ਰਹੀਆਂ ਹਨ। ਉਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਵਿਸ਼ੇਸ਼ ਛੁੱਟੀ ਮਿਲੇਗੀ, ਜੋ ਕਿ ਇਨ੍ਹਾਂ ਮਿਉਂਸਪਲ ਬਾਡੀਜ਼ ਦੇ ਵੋਟਰ ਹਨ, ਪਰ ਕਿਤੇ ਹੋਰ ਨੌਕਰੀ ਕਰਦੇ ਹਨ।
ਪੰਜਾਬੀ ਖ਼ਬਰਾਂ, ਤਾਜ਼ੀਆਂ ਬ੍ਰੇਕਿੰਗ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੜ੍ਹੋ News18 Punjab ‘ਤੇ। ਸਭ ਤੋਂ ਭਰੋਸੇਮੰਦ ਪੰਜਾਬੀ ਨਿਊਜ਼ ਵੈੱਬਸਾਈਟ News18 Punjabi ‘ਤੇ ਪੜ੍ਹੋ ਰਾਜਨੀਤਿਕ ਖਬਰਾਂ, ਅਜਬ ਗ਼ਜ਼ਬ ਖਬਰਾਂ, ਜੀਵਨਸ਼ੈਲੀ, ਆਮ ਗਿਆਨ ਅਤੇ ਖੇਡਾਂ ਨਾਲ ਸਬੰਧਤ ਖਬਰਾਂ। ਤੁਸੀਂ ਸਾਡੀ ਆਫੀਸ਼ੀਅਲ News18 ਐਪ ਨੂੰ ਵੀ ਪਲੇ ਸਟੋਰ ਅਤੇ ਐੱਪਲ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
- First Published :