ਹਰ ਪਾਸੇ ਤਬਾਹੀ, ਹਜ਼ਾਰਾਂ ਲੋਕਾਂ ਨੂੰ ਲਾਸ ਏਂਜਲਸ ਛੱਡਣ ਦੇ ਹੁਕਮ… – News18 ਪੰਜਾਬੀ

California Wildfires: ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਖੇਤਰ ਦੇ ਜੰਗਲਾਂ ਵਿੱਚ ਲੱਗੀ ਅੱਗ ਹੋਰ ਵੀ ਭਿਆਨਕ ਹੁੰਦੀ ਜਾ ਰਹੀ ਹੈ। ਫਾਇਰਫਾਈਟਰਜ਼ ਲਾਸ ਏਂਜਲਸ ਦੀ ਅੱਗ ਦੇ ਵਿਰੁੱਧ ਆਪਣੀ ਲਗਭਗ ਹਫ਼ਤੇ-ਲੰਬੀ ਲੜਾਈ ਦੇ ਨਾਜ਼ੁਕ ਪੜਾਅ ਵਿੱਚ ਹਨ। ਟੀਮ ਨੇ ਕਿਹਾ ਹੈ ਕਿ ਅੱਗ ਬੁਝਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਪਰ ਖ਼ਤਰਾ ਹੋਰ ਜ਼ਿਆਦਾ ਵੱਧ ਰਹੇਗਾ ਕਿਉਂਕਿ ਇਸ ਹਫ਼ਤੇ ਖਤਰਨਾਕ ਹਵਾਵਾਂ ਮੁੜ ਆਉਣਗੀਆਂ। ਕੈਲੀਫੋਰਨੀਆ ਅਤੇ ਨੌਂ ਹੋਰ ਰਾਜਾਂ ਦੀਆਂ ਟੀਮਾਂ ਫਿਲਹਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਵਿੱਚ ਲਗਭਗ 1,400 ਫਾਇਰ ਇੰਜਣ, 84 ਹਵਾਈ ਜਹਾਜ਼ ਅਤੇ 14,000 ਤੋਂ ਵੱਧ ਕਰਮਚਾਰੀ ਸ਼ਾਮਲ ਹਨ, ਜਿਸ ਵਿਚ ਮੈਕਸੀਕੋ ਦੇ ਨਵੇਂ ਫਾਇਰਫਾਈਟਰ ਸ਼ਾਮਲ ਹਨ।
ਫਾਇਰਫਾਈਟਰਜ਼ ਕੈਲੀਫੋਰਨੀਆ ਵਿੱਚ ਘੱਟੋ-ਘੱਟ ਤਿੰਨ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਹੇ ਹਨ, ਜਿਸ ਵਿੱਚ ਈਟਨ, ਹਰਸਟ ਅਤੇ ਪਾਲੀਸੇਡਜ਼ ਸ਼ਾਮਲ ਹਨ। ਇਨ੍ਹਾਂ ਨੇ ਲਗਭਗ 38,549 ਏਕੜ ਰਕਬੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਈਟਨ ਅਤੇ ਪਾਲੀਸੇਡਜ਼ ਦੀ ਅੱਗ ਨੂੰ ਕੈਲੀਫੋਰਨੀਆ ਦੇ ਇਤਿਹਾਸ ਵਿੱਚ ਦੂਜੀ ਅਤੇ ਚੌਥੀ ਸਭ ਤੋਂ ਵਿਨਾਸ਼ਕਾਰੀ ਅੱਗ ਮੰਨਿਆ ਜਾ ਰਿਹਾ ਹੈ। ਪਾਲਿਸੇਡਜ਼, ਈਟਨ ਅਤੇ ਹਰਸਟ ਦੀ ਅੱਗ ਕਾਰਨ ਤਬਾਹ ਹੋਇਆ ਕੁੱਲ ਖੇਤਰ ਲਗਭਗ 60 ਵਰਗ ਮੀਲ ਹੈ, ਜੋ ਪੈਰਿਸ ਤੋਂ ਵੱਡਾ ਖੇਤਰ ਹੈ।
ਅਧਿਕਾਰੀਆਂ ਮੁਤਾਬਕ ਲਾਸ ਏਂਜਲਸ ਕਾਉਂਟੀ ਦੇ 175,000 ਤੋਂ ਵੱਧ ਨਿਵਾਸੀਆਂ ਨੂੰ ਸ਼ਹਿਰ ਛੱਡਣ ਦਾ ਹੁਕਮ ਦਿੱਤਾ ਗਿਆ ਹੈ ਅਤੇ ਲਗਭਗ 87,000 ਨਿਵਾਸੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ। ਕੈਲ ਫਾਇਰ ਬਟਾਲੀਅਨ ਦੇ ਮੁਖੀ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦੇ ਘਰ ਇਸ ਖੇਤਰਾਂ ਵਿੱਚ ਹਨ, ਉਨ੍ਹਾਂ ਨੂੰ ਉੱਥੋਂ ਦੂਰ ਰਹਿਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਬਿਜਲੀ ਦੀਆਂ ਲਾਈਨਾਂ, ਗੈਸ ਲਾਈਨ ਦੀ ਸਮੱਸਿਆ ਅਤੇ ਜ਼ਹਿਰੀਲੀ ਸੁਆਹ ਖਤਰਨਾਕ ਹੋ ਸਕਦੀ ਹੈ।
ਅੱਗ ਦੇ ਮਲਬੇ ਨੂੰ ਸਾਫ਼ ਕਰਨ ਵਿੱਚ ਛੇ ਮਹੀਨੇ ਤੋਂ ਵੱਧ ਦਾ ਸਮਾਂ ਲੱਗੇਗਾ
ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ (ਫੇਮਾ) ਨੇ 180 ਦਿਨਾਂ ਦੇ ਅੰਦਰ ਦੱਖਣੀ ਕੈਲੀਫੋਰਨੀਆ ਵਿੱਚ ਜੰਗਲੀ ਅੱਗ ਦੇ ਮਲਬੇ ਨੂੰ ਹਟਾਉਣ ਦਾ ਵਾਅਦਾ ਕੀਤਾ ਹੈ, ਪਰ ਇਹ ਵੀ ਮੰਨਿਆ ਹੈ ਕਿ ਕੰਮ ਉਸ ਸਮੇਂ ਤੋਂ ਬਾਅਦ ਜਾਰੀ ਰਹੇਗਾ। ਫੇਮਾ ਦੇ ਅਧਿਕਾਰੀ ਡੀਨ ਕ੍ਰਿਸਵੈਲ ਨੇ 13 ਜਨਵਰੀ ਦੀ ਸਵੇਰ ਨੂੰ ਸੀਐਨਐਨ ਦੀ ਸਾਰਾਹ ਸਿਡਨਰ ਨੂੰ ਦੱਸਿਆ ਕਿ ਮਲਬਾ ਹਟਾਉਣ ਵਿੱਚ ਛੇ ਮਹੀਨਿਆਂ ਤੋਂ ਵੱਧ ਸਮਾਂ ਲੱਗੇਗਾ। “