ਬਿਜਲੀ ਚੋਰੀ ਫੜਨ ਗਏ ਜੇਈ ਨੂੰ ਭਜਾ-ਭਜਾ ਕੁੱਟਿਆ, ਬਾਕੀ ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ

Haryana Electricity Theft: ਹਰਿਆਣਾ ਦੇ ਚਰਖੀ ਦਾਦਰੀ ਵਿਚ ਬਿਜਲੀ ਚੋਰੀ ਫੜਨ ਗਈ ਬਿਜਲੀ ਨਿਗਮ ਦੀ ਟੀਮ ਨਾਲ ਕੁੱਟਮਾਰ ਕੀਤੀ ਗਈ। ਇੱਥੇ ਔਰਤ ਨੇ ਆਪਣੇ ਬੇਟੇ ਨਾਲ ਮਿਲ ਕੇ ਬਿਜਲੀ ਟੀਮ ‘ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਨਿਗਮ ਦੇ ਜੇ.ਈ ਨੂੰ ਭਜਾ-ਭਜਾ ਕੇ ਕੁੱਟਿਆ ਗਿਆ। ਬਾਕੀ ਮੁਲਾਜ਼ਮਾਂ ਨੇ ਵੀ ਭੱਜ ਕੇ ਆਪਣੀ ਜਾਨ ਬਚਾਈ। ਜ਼ਖ਼ਮੀ ਜੇਈ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਝੋਝੂ ਕਲਾਂ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਦਰਅਸਲ, ਬਿਜਲੀ ਨਿਗਮ ਦੀ ਟੀਮ ਚੋਰੀ ਫੜਨ ਲਈ ਪਿੰਡ ਮੋੜੀ ਦੀ ਇੱਕ ਬਸਤੀ ਵਿੱਚ ਪਹੁੰਚੀ ਸੀ। ਇੱਥੇ ਇੱਕ ਘਰ ਵਿੱਚ ਬਿਜਲੀ ਚੋਰੀ ਹੋ ਰਹੀ ਸੀ। ਜਦੋਂ ਬਿਜਲੀ ਟੀਮ ਚੋਰੀ ਦੀ ਵੀਡੀਓ ਬਣਾ ਰਹੀ ਸੀ ਤਾਂ ਔਰਤ ਨੇ ਆਪਣੇ ਬੇਟੇ ਨਾਲ ਮਿਲ ਕੇ ਉਸ ‘ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ।
ਹਮਲੇ ਵਿੱਚ ਜੇਈ ਮਿੰਨੇ ਕੁਮਾਰ ਜ਼ਖ਼ਮੀ ਹੋ ਗਿਆ ਤੇ ਹੋਰ ਮੁਲਾਜ਼ਮਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਟੀਮ ਨੇ 112 ਨੰਬਰ ਡਾਇਲ ਕਰਕੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਜ਼ਖਮੀ ਜੇ.ਈ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਦਾਖ਼ਲ ਜੇਈ ਮਿੰਨੇ ਕੁਮਾਰ ਨੇ ਦੱਸਿਆ ਕਿ ਨਿਗਮ ਵੱਲੋਂ ਉਨ੍ਹਾਂ ਨੂੰ ਪਿੰਡ ਮੋੜੀ, ਬਲਕਾਰਾ, ਘਸੌਲਾ ਅਤੇ ਰਾਮਨਗਰ ਵਿੱਚ ਮੀਟਰਾਂ ਵਿੱਚ ਨੁਕਸ ਅਤੇ ਬਕਾਇਆ ਬਿਜਲੀ ਬਿੱਲ ਖਪਤਕਾਰਾਂ ਦੀ ਸੂਚੀ ਮੁਹੱਈਆ ਕਰਵਾਈ ਗਈ ਸੀ। ਇਸ ਲਈ ਉਹ ਆਪਣੀ ਟੀਮ ਦੇ ਨਾਲ ਪਿੰਡ ਮੋੜੀ ਵਿੱਚ ਘਰ-ਘਰ ਜਾ ਕੇ ਜਾਣਕਾਰੀ ਲੈ ਰਹੇ ਸਨ।
ਇਸ ਦੌਰਾਨ ਮੋੜੀ ਵਿੱਚ ਮੀਟਰਾਂ ਦੀ ਚੈਕਿੰਗ ਦੌਰਾਨ ਬਿਜਲੀ ਚੋਰੀ ਪਾਈ ਗਈ। ਜਦੋਂ ਟੀਮ ਚੋਰੀ ਦੀ ਵੀਡੀਓ ਬਣਾ ਰਹੀ ਸੀ ਤਾਂ ਇੱਕ ਔਰਤ ਨੇ ਆਪਣੇ ਬੇਟੇ ਨਾਲ ਮਿਲ ਕੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ‘ਚ ਔਰਤ ਡੰਡਿਆਂ ਨਾਲ ਹਮਲਾ ਕਰਦੀ ਨਜ਼ਰ ਆ ਰਹੀ ਹੈ। ਫਿਲਹਾਲ ਥਾਣਾ ਪੁਲਸ ਨੇ ਜ਼ਖਮੀਆਂ ਦੇ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ ਹੈ।