ਕੀ ਯੁਵਰਾਜ ਸਿੰਘ ਦੇ ਪਿਤਾ ਸੱਚਮੁੱਚ ਕਪਿਲ ਦੇਵ ਨੂੰ ਮਾਰਨਾ ਚਾਹੁੰਦੇ ਸਨ ਗੋਲੀ? ਕਪਿਲ ਦੇਵ ਨੇ ਦਿੱਤਾ ਇਹ ਜਵਾਬ

ਭਾਰਤੀ ਕ੍ਰਿਕਟ ਟੀਮ ਦੇ ਮਹਾਨ ਆਲਰਾਊਂਡਰ ਅਤੇ 1983 ਦੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ (Yograj singh) ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਯੋਗਰਾਜ ਸਿੰਘ (Yograj singh) ਨੇ ਦਾਅਵਾ ਕੀਤਾ ਸੀ ਕਿ ਜਦੋਂ ਕਪਿਲ ਦੇਵ ਨੇ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਸੀ, ਤਾਂ ਉਹ ਉਨ੍ਹਾਂ ਨੂੰ ਮਾਰਨ ਲਈ ਪਿਸਤੌਲ ਲੈ ਕੇ ਉਨ੍ਹਾਂ ਦੇ ਘਰ ਚਲੇ ਗਏ ਸੀ। ਸੋਮਵਾਰ ਨੂੰ ਜਦੋਂ ਪੱਤਰਕਾਰਾਂ ਨੇ ਕਪਿਲ ਦੇਵ ਤੋਂ ਯੋਗਰਾਜ ਸਿੰਘ ਦੇ ਬਿਆਨ ਬਾਰੇ ਪੁੱਛਿਆ ਤਾਂ ਉਨ੍ਹਾਂ ਦੀ ਗੱਲ ਸੁਣ ਕੇ ਹਰ ਕੋਈ ਹੈਰਾਨ ਰਹਿ ਗਏ ।
ਵਿਸ਼ਵ ਕੱਪ ਚੈਂਪੀਅਨ ਕਪਿਲ ਦੇਵ ਬਾਰੇ ਇੱਕ ਹਾਲੀਆ ਇੰਟਰਵਿਊ ਵਿੱਚ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ (Yograj singh) ਨੇ ਕਿਹਾ ਸੀ ਕਿ ਜਦੋਂ ਕਪਿਲ ਦੇਵ ਨੇ ਉਨ੍ਹਾਂ ਨੂੰ ਟੀਮ ਤੋਂ ਬਾਹਰ ਕੀਤਾ ਸੀ, ਤਾਂ ਉਹ ਬਹੁਤ ਗੁੱਸੇ ਵਿੱਚ ਆ ਗਏ ਸਨ। ਉਨ੍ਹਾਂ ਨੇ ਆਪਣੀ ਪਤਨੀ ਨੂੰ ਕਿਹਾ ਕਿ ਹੁਣ ਕਪਿਲ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਉਹ ਰਾਤ ਨੂੰ ਉਨ੍ਹਾਂ ਨੂੰ ਮਾਰਨ ਲਈ ਪਿਸਤੌਲ ਲੈ ਕੇ ਉਨ੍ਹਾਂ ਦੇ ਘਰ ਪਹੁੰਚੇ ਸਨ। ਜਦੋਂ ਕਪਿਲ ਦੇਵ ਨੂੰ ਇਸ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਬਸ ਕਿਹਾ, “ਕੌਣ ਹੈ? ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ? ਰਿਪੋਰਟਰ ਨੇ ਦੱਸਿਆ ਕਿ ਯੁਵਰਾਜ ਸਿੰਘ ਦੇ ਪਿਤਾ ਨੇ ਤੁਹਾਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਕਪਿਲ ਨੇ ਕਿਹਾ: “ਠੀਕ ਹੈ, ਹੋਰ ਕੁਝ?”
ਯੋਗਰਾਜ ਸਿੰਘ (Yograj singh) ਨੇ 1980 ਵਿੱਚ ਸੁਨੀਲ ਗਾਵਸਕਰ ਦੀ ਕਪਤਾਨੀ ਵਿੱਚ ਆਸਟ੍ਰੇਲੀਆ ਵਿਰੁੱਧ ਟੀਮ ਇੰਡੀਆ ਲਈ ਆਪਣਾ ਡੈਬਿਊ ਕੀਤਾ ਸੀ। ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ਦੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਯੋਗਰਾਜ ਸਿੰਘ (Yograj singh) ਨੇ ਭਾਰਤ ਲਈ ਕੁੱਲ ਇੱਕ ਟੈਸਟ ਅਤੇ ਛੇ ਇੱਕ ਰੋਜ਼ਾ ਮੈਚ ਖੇਡੇ। “ਜਦੋਂ ਕਪਿਲ ਦੇਵ ਭਾਰਤ ਉੱਤਰੀ ਜ਼ੋਨ ਅਤੇ ਹਰਿਆਣਾ ਦੇ ਕਪਤਾਨ ਬਣੇ, ਤਾਂ ਉਨ੍ਹਾਂ ਨੇ ਮੈਨੂੰ ਬਿਨਾਂ ਕਿਸੇ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ,” ਉਨ੍ਹਾਂ ਨੇ ‘ਅਨਫਿਲਟਰਡ ਬਾਏ ਸਮਦੀਸ਼’ ਵਿੱਚ ਇਹ ਕਿਹਾ ਸੀ।
ਉਨ੍ਹਾਂ ਕਿਹਾ “ਮੇਰੀ ਪਤਨੀ (ਯੁਵਰਾਜ ਦੀ ਮਾਂ) ਚਾਹੁੰਦੀ ਸੀ ਕਿ ਮੈਂ ਇਸ ਬਾਰੇ ਕਪਿਲ ਨਾਲ ਗੱਲ ਕਰਾਂ, ਮੈਂ ਉਸ ਨੂੰ ਕਿਹਾ ਕਿ ਮੈਂ ਇਸ ਆਦਮੀ ਨੂੰ ਸਬਕ ਸਿਖਾਵਾਂਗਾ।” ਉਹ ਆਪਣੀ ਪਿਸਤੌਲ ਕੱਢ ਕੇ ਉਸੇ ਰਾਤ ਸੈਕਟਰ 9 ਸਥਿਤ ਕਪਿਲ ਦੇ ਘਰ ਚਲੇ ਗਏ। ਕਪਿਲ ਆਪਣੀ ਮਾਂ ਨਾਲ ਬਾਹਰ ਆਏ। ਮੈਂ ਉਸ ਨੂੰ ਬਹੁਤ ਗਾਲ੍ਹਾਂ ਕੱਢੀਆਂ ਅਤੇ ਕਿਹਾ, ‘ਤੇਰੇ ਕਾਰਨ ਮੈਂ ਇੱਕ ਦੋਸਤ ਗੁਆ ਦਿੱਤਾ ਹੈ, ਤੈਨੂੰ ਆਪਣੇ ਕੀਤੇ ਦੀ ਕੀਮਤ ਚੁਕਾਉਣੀ ਪਵੇਗੀ।’ ਮੈਂ ਤੇਰੇ ਸਿਰ ਵਿੱਚ ਗੋਲੀ ਮਾਰਨਾ ਚਾਹੁੰਦਾ ਹਾਂ, ਪਰ ਮੈਂ ਅਜਿਹਾ ਇਸ ਲਈ ਨਹੀਂ ਕਰ ਰਿਹਾ ਕਿਉਂਕਿ ਤੇਰੀ ਇੱਕ ਚੰਗੀ ਮਾਂ ਇੱਥੇ ਖੜ੍ਹੀ ਹੈ। ਉਦੋਂ ਮੈਂ ਫੈਸਲਾ ਕੀਤਾ ਕਿ ਮੈਂ ਕ੍ਰਿਕਟ ਨਹੀਂ ਖੇਡਾਂਗਾ; ਯੁਵੀ (ਯੁਵਰਾਜ ਸਿੰਘ) ਖੇਡੇਗਾ।